ਗੁਰਦਾਸਪੁਰ 15 ਜੁਲਾਈ 2021 ਤੇਜ ਰਫਤਾਰ ਵਾਹਨਾਂ ਨਾਲ ਬੱਚਿਆਂ ਦੀਆਂ ਦੁਰਘਟਨਾਵਾਂ ਆਮ ਤੌਰ ਤੇ ਵਾਪਰੀਆਂ ਰਹਿੰਦੀਆਂ ਹਨ , ਇਹਨਾ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰੋਜੈਕਟ ਡਾਇਰੈਕਟਰ ਰੋਮੇਸ਼ ਮਹਾਜਨ ਨੈਸ਼ਨਲ ਐਵਾਰਡੀ ਵੱਲੋ ਲੋਕਾ ਨੂੰ ਸੁਚੇਤ ਕਰਨ ਲਈ ਐਸ ਡੀ ਐਮ ਗੁਰਦਾਸਪੁਰ ਸ਼੍ਰੀ ਅਰਸ਼ਦੀਪ ਸਿੰਘ ਲੁਬਾਣਾ ਕੋਲੋ ਪੋਸਟਰ ਰਿਲੀਜ ਕਰਵਾਇਆ ਗਿਆ, ਜਿਸ ਨਾਲ ਲੋਕਾ ਨੂੰ ਜਾਗਰੂਕ ਕੀਤਾ ਜਾ ਸਕੇ। ਇਸ ਪੋਸਟਰ ਦਾ ਮੁੱਖ ਉਦੇਸ਼ ਅਚਨਚੇਤ ਹੋ ਰਹਿਅਰ ਬੱਚਿਆਂ ਦੀਆ ਦੁਰਘਟਨਾਵਾਂ ਨੂੰ ਰੋਕਣਾ ਹੈ । ਇਸ ਪੋਸਟਰ ਰਾਹੀ ਲੋਕਾ ਨੂੰ ਇਹ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਗੱਡੀ ਚਲਾਉਦੇ ਸਮੇ ਉੱਚੀ ਅਵਾਜ਼ ਵਿਚ ਗਾਣੇ ਨਾ ਚਲਾਓ ਅਤੇ ਨਾ ਹੀ ਮੋਬਾਇਲ ਫੋਨ ਦੀ ਵਰਤੋ ਕਰੇ। ਜਿਸ ਨਾਲ ਖੇਡ ਰਹੇ ਬੱਚਿਆ ਨੂੰ ਨਜਰਅੰਦਾਜ ਨਾ ਕੀਤਾ ਜਾ ਸਕੇ ਕਿਉਕਿ ਗਲੀਆਂ ਵਿਚ ਖੇਡ ਰਹੇ ਬੱਚੇ ਅਕਸਰ ਗੱਡੀਆਂ ਦੀ ਚਪੇਟ ਵਿਚ ਆ ਜਾਦੇ ਹਨ ਅਤੇ ਤੇਰ ਰਫਤਾਰ ਹੋਣ ਕਾਰਨ ਵੱਡੀ ਘਟਨਾ ਵਾਪਰ ਜਾਦੀ ਹੈ। ਸ਼੍ਰੀ ਰੋਮੇਸ਼ ਮਹਾਜਨ ਦੇ ਇਸ ਕਾਰਜ ਨਾਲ ਦੁਰਘਟਨਾਵਾਂ ਵਿਚ ਕਾਫੀ ਕਟੌਤੀ ਹੋਵੇਗੀ। ਇਹ ਪੋਸਟਰ ਸ਼ਹਿਰ ਵਿਚ ਹਰ ਜਗਾ ਤੇ ਲੋਕਾ ਨੂੰ ਜਾਗਰੂਕ ਕਰਨ ਲਈ ਲਗਾਏ ਜਾਣਗੇ। ਇਸ ਮੌਕੇ ਕੁਆਡੀਨੇਟਰ ਨਵਦੀਪ ਰ ਕਾਊਸਲਰ, ਪੰਕਜ ਸ਼ਰਮਾ, ਭਰਤ ਸਰਮਾ ਅਤੇ ਨਵਦੀਪ ਕੌਰ ਮੌਜੂਦ ਸਨ।
ਕੈਪਸ਼ਨ : ਸ਼੍ਰੀ ਅਰਸ਼ਦੀਪ ਸਿੰਘ ਲੁਬਾਣਾ ਐਸ ਡੀ ਐਮ ਗੁਰਦਾਸਪੁਰ ਪੋਸਟਰ ਰਿਲੀਜ ਕਰਦੇ ਹੋਏ