ਕਮਿਸ਼ਨ ਨੇ ਐਸਐਸਪੀ ਤੋਂ 10 ਜੁਲਾਈ ਨੂੰ ਕੀਤੀ ਸਟੇਟਸ ਰਿਪੋਰਟ ‘ਤਲਬ’

ਮਾਮਲਾ ਵਿਆਹੁਤਾ ਨਾਲ ਜਬਰ ਜਿਨਾਹ ਕਰਨ ਦੀ ਕੋਸ਼ਿਸ਼ ਦਾ
ਅੰਮ੍ਰਿਤਸਰ ,21,ਜੂਨ 2021 ਮਹਿਲਾ ਪੰਚ ਦੇ ਪਤੀ ਵੱਲੋਂ ਗੁਆਂਢਣ ਨਾਲ ਜਬਰ ਜਿਨਾਹ ਕਰਨ ਦੀ ਕੋਸ਼ਿਸ਼ ਦਾ ਅਪਰਾਧਿਕ ਮਾਮਲਾ ਪੰਜਾਬ ਰਾਜ ਐਸਸੀ ਕਮਿਸ਼ਨ ਕੋਲ ਪੁੱਜਾ ਹੈ।
ਪੁਲੀਸ ਥਾਣਾ ਬਿਆਸ ਅਧੀਨ ਆਉਂਦੇ ਪਿੰਡ ਜੋਧੇ ਦੀ ਵਸਨੀਕ ਵਿਆਹੁਤਾ ਰਮਨਦੀਪ ਕੌਰ ਪਤਨੀ ਸੁਖਜਿੰਦਰ ਸਿੰਘ ਵਾਸੀ ਪਿੰਡ ਜੋਧੇ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਨੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ ਤਰਸੇਮ ਸਿੰਘ ਸਿਆਲਕਾ ਨੂੰ ਭੇਜੀ ਲਿਖਤੀ ਸ਼ਿਕਾਇਤ ‘ਚ ਦੋਸ਼ ਲਗਾਇਆ ਹੈ ਕਿ ਉਸ ਦੇ ਗੁਆਢ ‘ਚ ਰਹਿ ਰਹੀ ਮਹਿਲਾ ਪੰਚ ਦੇ ਪਤੀ ਨੇ ਉਸ ਦੀ ਆਬਰੂ ਲੁੱਟਣ ਲਈ ਕੋਸ਼ਿਸ਼ ਕੀਤੀ ਹੈ ਅਤੇ ਰਜ਼ਾਮੰਦ ਨਾ ਹੋਣ ਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ ਅਤੇ ਉਸ ਦਾ ਕੁੜਤਾ ਪਾੜ ਕੇ ਉਸ ਨੂੰ ਬੇਇੱਜ਼ਤ ਵੀ ਕੀਤਾ ਹੈ।
ਕਮਿਸ਼ਨ ਨੇ ਪੀੜਤ ਵਿਆਹੁਤਾ ਮਹਿਲਾ ਦੀ ਸੁਣਵਾਈ ਕਰਨ ਲਈ ਲਿਖਿਆ ਐਸਐਸਪੀ ਅੰਮ੍ਰਿਤਸਰ ਦਿਹਾਤੀ ਨੂੰ : ਪੰਜਾਬ ਰਾਜ ਐਸਸੀ ਕਮਿਸ਼ਨ ਦੇ ਮੈਂਬਰ ਡਾ ਤਰਸੇਮ ਸਿੰਘ ਸਿਆਲਕਾ ਨੇ ਦੱਸਿਆ ਕਿ ਜੋਧੇ ਪਿੰਡ ਦੀ ਵਿਆਹੁਤਾ ਲੜਕੀ ਨੇ ਖੁਦ ਨਾਲ ਜਬਰ ਜਿਨਾਹ ਕਰਨ ਵਾਲੇ ਖਿਲਾਫ ਜੋ ਸ਼ਿਕਾਇਤ ਐਸਐਸਪੀ ਅੰਮ੍ਰਿਤਸਰ ਦਿਹਾਤੀ ਨੂੰ ਭੇਜੀ ਹੈ ਉਸ ਸ਼ਿਕਾਇਤ ਦੀ ਇੱਕ ਕਾਪੀ ਕਮਿਸ਼ਨ ਨੂੰ ਵੀ ਭੇਜੀ ਹੈ।ਉਨ੍ਹਾ ਨੇ ਦੱਸਿਆ ਕਿ ਐਸਐਸਪੀ ਅੰਮ੍ਰਿਤਸਰ ਦਿਹਾਤੀ ਨੂੰ ਲਿਖਿਆ ਗਿਆ ਹੈ ਕਿ ਪੀੜਤਾ ਦੀ ਸ਼ਿਕਾਇਤ ਦਾ ਨਿਪਟਾਰਾ ਕਨੂੰਨ ਅਨੁਸਾਰ ਕਰਦੇ ਹੋਏ 10 ਜੁਲਾਈ 2021 ਨੂੰ ਪੁਲੀਸ ਤੋਂ ਸਟੇਟਸ ਰਿਪੋਰਟ ‘ਤਲਬ’ ਕਰ ਲਈ ਗਈ ਹੈ।
ਪੀੜਤਾ ਰਮਨਦੀਪ ਕੌਰ ਅਤੇ ਉਸ ਦੇ ਪਤੀ ਸੁਖਜਿੰਦਰ ਸਿੰਘ ਅਤੇ ਬਜੁਰਗ ਮਾਤਾ ਹੋਈ ਜ਼ਿਆਦਤੀ ਬਾਰੇ ਜਾਣਕਾਰੀ ਦਿੰਦੇ ਹੋਏ।

Spread the love