ਕਰੋਨਾ ਪਾਜੀਟਿਵ ਮਰੀਜ ਸਿਹਤ ਸਬੰਧੀ ਜਾਣਕਾਰੀ ਲਈ ਡਾਕਟਰਾਂ ਨਾਲ ਕਰਨ ਰਾਬਤਾ-ਐਸ.ਡੀ.ਐਮ.

ਜਲਾਲਾਬਾਦ, ਫਾਜ਼ਿਲਕਾ, 28 ਮਈ 2021
ਐਸ.ਡੀ.ਐਮ. ਜਲਾਲਾਬਾਦ ਸ. ਸੂਬਾ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਕਰੋਨਾ ਪਾਜੀਟਿਵ ਪਾਏ ਗਏ ਮਰੀਜਾਂ ਦੀ ਸਿਹਤ ਪੱਖੋਂ ਹਰ ਸਹੂਲਤ ਮੁਹੱਈਆ ਕਰਵਾਉਣ ਲਈ ਵਚਨਬਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਨੂੰ ਕਰੋਨਾ ਮੁਕਤ ਕਰਨ ਲਈ ਮਿਸ਼ਨ ਫਤਿਹ 2 ਅਭਿਆਨ ਲਾਂਚ ਕੀਤਾ ਗਿਆ ਹੈ।
ਐਸ.ਡੀ.ਐਮ. ਨੇ ਦੱਸਿਆ ਕਿ ਜਿਹੜੇ ਵਿਅਕਤੀ ਕਰੋਨਾ ਪਾਜੀਟਿਵ ਪਾਏ ਜਾਂਦੇ ਹਨ ਤੇ ਜਿੰਨਾਂ ਨੂੰ ਘਰਾਂ ਵਿਚ ਆਈਸੋਲੇਟ ਕੀਤਾ ਜਾਂਦਾ ਹੈ ਉਨ੍ਹਾਂ ਲਈ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਤਹਿਸੀਲ ਜਲਾਲਾਬਾਦ ਦੇ ਪਿੰਡਾਂ ਨਾਲ ਸਬੰਧਤ ਘਰਾਂ ਵਿਚ ਆਈਸੋਲੇਟ ਕੀਤੇ ਕਰੋਨਾ ਪਾਜੀਟਿਵ ਮਰੀਜਾਂ ਦੀ ਸਹੂਲਤ ਲਈ ਅਤੇ ਉਨ੍ਹਾਂ ਨੂੰ ਸਿਹਤ ਪੱਖੋਂ ਕੋਈ ਦਿੱਕਤ ਪ੍ਰੇਸ਼ਾਨੀ ਆਉਂਦੀ ਹੈ ਤਾਂ ਉਹ ਹੈਲਪਲਾਈਨ ਨੰਬਰਾਂ `ਤੇ ਕਾਲ ਕਰਕੇ ਡਾਕਟਰਾਂ ਨਾਲ ਸਿੱਧੇ ਤੌਰ `ਤੇ ਰਾਬਤਾ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਤਹਿਸੀਲ ਜਲਾਲਾਬਾਦ ਨਾਲ ਸਬੰਧਤ ਪਾਜੀਟਿਵ ਮਰੀਜ ਜੇ ਕਿਸੇ ਨੂੰ ਦਿੱਕਤ ਆਉਂਦੀ ਹੈ ਤਾਂ ਉਹ ਡਾ. ਅਦਬ ਅਲਵਿੰਦਰ ਸਿੰਘ ਦੇ ਮੋਬਾਈਲ ਨੰਬਰ 84274-81111, ਡਾ. ਗੁਰਲੀਨ ਕੌਰ 98729-15460, ਡਾ. ਅਮਾਨਤ ਬਜਾਜ 80593-93333, ਡਾ. ਰਮਨਦੀਪ ਕੌਰ 94656-04322 ਅਤੇ ਡਾ. ਯਸ਼ੀ ਗੌਤਮ ਦੇ ਮੋਬਾਈਲ ਨੰਬਰ 98779-91992 ਨਾਲ ਸਪੰਰਕ ਕਰ ਸਕਦੇ ਹਨ।

Spread the love