ਕਰੋਨਾ ਮਹਾਂਮਾਰੀ ਦੋਰਾਨ ਜਾਰੀ ਮਾਂ ਅਤੇ ਬੱਚੇ ਦੀ ਦੇਖਭਾਲ ਸੰਬਧੀ ਸਿਹਤ ਸੇਵਾਵਾਂ

ਕੀਰਤਪੁਰ ਸਾਹਿਬ 21 ਮਈ,2021
ਕਰੋਨਾ ਦੀ ਮਹਾਂਮਾਰੀ ਦੋਰਾਨ ਮਾਂ ਅਤੇ ਬੱਚੇ ਨੂੰ ਸੁਰਖਿੱਅਤ ਰੱਖਣ ਲਈ ਸਿਹਤ ਟੀਮਾ ਵੱਲੋ ਆਮ ਲੋਕਾਂ ਨੂੰ ਸਮੇਂ ਸਮੇਂ ਤੇ ਜਣੇਪਾ ਸੇਵਾਵਾਂ ਦਿੱਤੀਆ ਜਾ ਰਹੀਆਂ ਹਨ।
ਸਿਵਲ ਸਰਜਨ ਰੂਪਨਗਰ ਡਾ. ਦਵਿੰਦਰ ਕੁਮਾਰ ਢਾਂਡਾ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਦਲਜੀਤ ਕੋਰ ਦੀ ਅਗਵਾਈ ਹੇਠ ਪੀ.ਐਚ.ਸੀ ਕੀਰਤਪੁਰ ਸਾਹਿਬ ਅਧੀਨ ਪੈਂਦੇ ਸਿਹਤ ਅਤੇ ਤੰਦਰੁਸਤੀ ਕੇਂਦਰਾ ਵਿੱਚ ਤਾਇਨਾਤ ਕਮਿਊਨਿਟੀ ਹੈਲਥ ਅਫਸਰਾ ਵੱਲੋ ਏ.ਐਨ.ਐਮ ਅਤੇ ਆਸ਼ਾ ਵਰਕਰਾਂ ਨਾਲ ਗਰਭਵਤੀ ਅੋਰਤਾ ਦੇ ਘਰ ਵਿਜਟ ਕੀਤਾ ਜਾ ਰਿਹਾ ਹੈ ਅਤੇ ਉਨਾਂ ਦੀ ਗਰਭ ਅਵਸਥਾ ਦੀ ਜਾਂਚ ਕਰਕੇ ਉਨ੍ਹਾਂ ਨੂੰ ਸਿਹਤ ਸੇਵਾਵਾਂ ਦਿੱਤੀਆ ਜਾ ਰਹੀਆਂ ਹਨ। ਪਿੰਡ ਗੋਹਲਣੀ ਵਿੱਖੇ ਤਾਇਨਾਤ ਕਮਿਉੂਨਿਟੀ ਹੈਲਥ ਅਫਸਰ ਅੰਜਨਾ ਸਹੋਤਾ ਅਤੇ ਮ.ਪ.ਹ.ਵ(ਫ) ਕਾਂਤਾ ਵੱਲੋ ਗਰਭਵਤੀ ਅੋਰਤਾਂ ਦੇ ਘਰ ਵਿਜਟ ਕਰਕੇ ਜਣੇਪਾ ਸੁਵਿਧਾਵਾਂ ਜਿਵੇਂ ਕਿ ਗਰਭਵਤੀ ਵੱਲੋ ਹਾਈਜੀਨ ਕਿਸ ਤਰੀਕੇ ਨਾਲ ਮਨਟੇਨ ਕਰਨਾ ਹੈ ਅਤੇ ਗਰਭਅਵਸਥਾ ਵਿੱਚ ਮਾਹਿਰ ਡਾਕਟਰਾ ਨਾਲ ਸਲ੍ਹਾਹ ਮਸ਼ਵਰੇ ਸੰਬਧੀ ਜਾਣਕਾਰੀ ਸਾਂਝੀ ਕੀਤੀ ਗਈ।
ਅੰਜਨਾ ਸਹੋਤਾ ਵੱਲੋ ਦੱਸਿਆ ਗਿਆ ਕਿ ਗਰਭਵਤੀ ਨੂੰ ਪੇਟ ਵਿੱਚ ਬੱਚੇ ਦੀ ਹਿੱਲਜੁਲ (ਮੂਂਵਮੈਂਟ) ਦੇ ਨਿਗਾਹ ਰੱਖਣ ਲਈ ਦੱਸਿਆ ਜਾਂਦਾ ਹੈ ਅਤੇ ਫੋਲਿਕ ਐਸਿਡ ਦੀ ਵਰਤੋਂ ਸ਼ੁਰੂ ਦੇ ਪਹਿਲੇ ਤਿੰਨ ਮਹੀਨੇ ਅਤੇ ਆਇਰਨ ਕੈਲਸ਼ੀਅਮ ਦੀ ਟੇਬਲਟਸ ਚੋਥੇ ਮਹੀਨੇ ਤੋਂ ਪੂਰੇ 9 ਮਹੀਨੇ ਲਈ ਇਸਤੇਮਾਲ ਕਰਨ ਲਈ ਕਿਹਾ ਜਾਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਜਰੂਰੀ ਟੈਸਟ ਕਰਵਾਉਣ ਲਈ ਪੇ੍ਰਰਿਆ ਜਾਂਦਾ ਹੈ ਤਾਂ ਜੋ ਕਿ ਜੱਚਾ ਬੱਚਾ ਸੁਰੱਖਿਅਤ ਰਹਿਣ। ਉਨ੍ਹਾਂ ਦੱਸਿਆ ਕਿ ਏ.ਐਨ.ਸੀ ਚੈੱਕਅਪ ਪੂਰੇ ਹੋਣ ਉਪਰੰਤ ਗਰਭਵਤੀ ਦੀ ਡਲਿਵਰੀ ਵੀ ਸਰਕਾਰੀ ਹਸਪਤਾਲ ਵਿਖੇ ਕਰਵਾਉਣ ਲਈ ਪ੍ਰੇਰਿਆ ਜਾਂਦਾ ਹੈੇ। ਘਰਾਂ ਵਿੱਚ ਡਲਿਵਰੀ ਨਾ ਕਰਵਾਉਣ ਲਈ ਗਰਭਵਤੀ ਦੇ ਪਰਿਵਾਰ ਨੂੰ ਮੋਟੀਵੇਸ਼ਨ ਵੀ ਦਿੱਤੀ ਜਾਂਦੀ ਹੈ।ਜੇ.ਐਸ.ਵਾਈ ਸਬੰਧੀ ਵਿਸ਼ੇ ਵੀ ਚਰਚਾ ਵਿੱਚ ਲਿਆਏ ਜਾਂਦੇ ਹਨ ਤਾਂ ਜੋ ਲੋਕਾ ਨੂੰ ਪਤਾ ਚੱਲ ਸਕੇ ਕਿ ਸਰਕਾਰ ਵੱਲੋ ਸਿਹਤ ਸੇਵਾਵਾਂ ਦੇ ਨਾਲ ਨਾਲ ਵਿੱਤੀ ਸਹਾਇਤਾ ਵੀ ਸਰਕਾਰ ਵੱਲੋ ਦਿੱਤੀ ਜਾ ਰਹੀ ਹੈ।

Spread the love