ਨੌਜਵਾਨਾਂ ਨੂੰ ਤੰਬਾਕੂ ਦੀ ਵਰਤੋਂ ਨਾ ਕਰਨ ਦੀ ਅਪੀਲ
ਫਾਜ਼ਿਲਕਾ, 31 ਮਈ 2021.
ਵਿਸ਼ਵ ਤੰਬਾਕੂ ਵਿਰੋਧੀ ਦਿਵਸ 31 ਮਈ 2021 ਦੇ ਮੌਕੇ ਤੇ ਤੰਬਾਕੂ ਛੱਡਣ ਅਤੇ ਛੁਡਵਾਉਣ ਲਈ ਸੌਂਹ ਚੁਕਾਣ ਵੇਲੇ ਡਾ. ਪਰਮਿੰਦਰ ਕੁਮਾਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕੇ ਤੰਬਾਕੂ ਦਾ ਸਿੱਧਾ ਅਸਰ ਇਨਸਾਨ ਦੇ ਫੇਫੜਿਆਂ ਤੇ ਦਿਲ ਤੇ ਪੈਂਦਾ ਹੈ ਅਤੇ ਹੋਰ ਅੰਗ ਵੀ ਕਿਸੇ ਨਾ ਕਿਸੇ ਰੂਪ ਵਿੱਚ ਪ੍ਰਭਾਵਿਤ ਜਰੂਰ ਹੁੰਦੇ ਹਨ। ਜੋ ਵੀ ਵਿਅਕਤੀ ਕਿਸੇ ਵੀ ਰੂਪ ਵਿੱਚ ਤੰਬਾਕੂ ਨੋਸ਼ੀ ਕਰਦਾ ਹੈ ਓਸ ਨੂੰ ਮਹਾਮਾਰੀ ਦਾ ਸੰਕ੍ਰਮਣ ਜਲਦੀ ਝੱਲਣਾ ਪੈ ਸਕਦਾ ਹੈ ਕਿਉਂਕਿ ਕਰੋਨਾ ਦਾ ਵੀ ਅਸਰ ਫੇਫੜਿਆਂ ਤੇ ਪੈਂਦਾ ਹੈ।
ਸਿਵਲ ਸਰਜਨ ਡਾ. ਪਰਮਿੰਦਰ ਕੁਮਾਰ ਨੇ ਕਿਹਾ ਕਿ ਜੋ ਵਿਅਕਤੀ ਤੰਬਾਕੂ ਦਾ ਸੇਵਨ ਕਰਦੇ ਹਨ ਉਹਨਾਂ ਨੂੰ ਗੰਭੀਰ ਸਿਹਤ ਸੰਬੰਧੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਕਰਕੇ ਜਰੂਰੀ ਹੈ ਕਿ ਤੰਬਾਕੂ ਨੋਸ਼ੀ ਤੋਂ ਬਚਿਆ ਜਾਵੇ ਨਾਲ ਹੀ ਉਹਨਾਂ ਨੇ ਨੋਜਵਾਨ ਪੀੜੀ ਨੂੰ ਅਪੀਲ ਕੀਤੀ ਕਿ ਸ਼ੌਂਕ – ਸ਼ੌਂਕ ਵਿਚ ਸ਼ੁਰੂ ਕੀਤੀ ਤੰਬਾਕੂ ਚਾਹੇ ਸਿਗਰਟ, ਹੁੱਕੇ, ਜਾਂ ਗੁਟਕਾ ਜਾਂ ਕਿਸੇ ਹੋਰ ਰੂਪ ਜਿਵੇਂ ਈ- ਸਿਗਰੇਟ ਆਦਿ ਦਾ ਸੇਵਨ ਅੱਗੇ ਜਾ ਕੇ ਉਨ੍ਹਾਂ ਲਈ ਦਿਲ ਦੇ ਰੋਗਾਂ, ਮੂੰਹ ਦਾ ਕੈਂਸਰ, ਟੀ.ਬੀ. ਆਦਿ ਹੋਣ ਦਾ ਖ਼ਤਰਾ ਬਾਕੀਆਂ ਨਾਲੋਂ 50% ਜ਼ਿਆਦਾ ਹੁੰਦਾ ਹੈ। ਇਸ ਕਰਕੇ ਨੋਜਵਾਨਾਂ ਨੂੰ ਤੰਬਾਕੂ ਦਾ ਸੇਵਨ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਜ਼ਿਲ੍ਹਾ ਮਾਸ ਮੀਡੀਆ ਅਫਸਰ ਅਨਿਲ ਧਾਮੂ ਨੇ ਕਿਹਾ ਕੇ ਜ਼ਿਲੇ ਵਿਚ ਫਲੈਕਸ ਬੈਨਰ ਆਦਿ ਲਗਾ ਕੇ ਲੋਕਾਂ ਨੂੰ ਤੰਬਾਕੂ ਛੱਡਣ ਲਈ ਪ੍ਰੇਰਿਤ ਕੀਤਾ ਜਾਵੇਗਾ। ਜ਼ਿਲੇ ਦੇ ਸਾਰੇ ਬਲਾਕਾਂ ਵਿਚ ਬੀ ਈ ਈ ਪਹਿਲਾ ਹੀ ਲੋਕਾਂ ਨੂੰ ਜਾਗਰੂਕ ਕਰਨ ਵਿਚ ਵੱਡਮੁੱਲਾ ਸਹਿਯੋਗ ਕਰ ਰਹੇ ਹਨ। ਇਸ ਮੌਕੇ ਡਾ. ਅਸ਼ਵਨੀ ਕੁਮਾਰ ਡੀ. ਐਮ.ਸੀ., ਡਾ. ਚਰਨਜੀਤ ਜ਼ਿਲ੍ਹਾ ਟੀਕਾਕਰਨ ਅਫਸਰ, ਡਾ. ਸੁਨੀਤਾ, ਸੁਖਦੇਵ ਸਿੰਘ ਬੀ.ਸੀ.ਸੀ. ਅਤੇ ਸੁਮਨ ਕੁਮਾਰ ਏਮ.ਪੀ.ਐਚ.ਐਸ. ਹਾਜ਼ਰ ਸਨ।