ਲੁਧਿਆਣਾ, 01 ਜੁਲਾਈ 2021 ਅੱਜ ਮਿਤੀ 01.07.2021 ਨੂੰ ਪੀ.ਐਸ.ਐਮ.ਐਸ.ਯੂ. ਸਟੇਟ ਬਾਡੀ ਦੇ ਫੈਸਲੇ ਅਨੁਸਾਰ ਜਿਲ੍ਹਾ ਲੁਧਿਆਣਾ ਵਿੱਚ ਸਮੂਹ ਦਫਤਰਾਂ ਦੇ ਕਲੈਰੀਕਲ ਮੁਲਾਜ਼ਮਾਂ ਵੱਲੋਂ ਲਗਾਤਾਰ 10ਵੇਂ ਦਿਨ ਖਜ਼ਾਨਾ ਦਫਤਰ, ਲੁਧਿਆਣਾ ਵਿਖੇ ਇਕੱਤਰ ਹੋਕੇ ਪੰਜਾਬ ਸਰਕਾਰ ਦੀ ਵਾਅਦਾ-ਖਿਲਾਫੀ ਵਿਰੁੱਧ ਰੋਸ-ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਪ੍ਰੈੱਸ ਨੂੰ ਸਬੰਧਨ ਕਰਦੇ ਹੋਏ ਸ਼੍ਰੀ ਰਣਜੀਤ ਸਿੰਘ (ਜਿਲ੍ਹਾ ਪ੍ਰਧਾਨ) ਸ਼੍ਰੀ ਵਿੱਕੀ ਜੁਨੇਜਾ (ਚੇਅਰਮੈਨ)ਸ਼੍ਰੀ ਸੰਜੀਵ ਕੁਮਾਰ (ਕਾਰਜਕਾਰੀ ਪ੍ਰਧਾਨ) ਸ਼੍ਰੀ ਏ.ਪੀ.ਮੌਰੀਆ(ਜਨਰਲ ਸਕੱਤਰ) ਅਤੇ ਸ਼੍ਰੀ ਸੰਦੀਪ ਭਾਂਬਕ (ਐਨ.ਪੀ.ਐਸ.ਆਗੂ)ਪੰਜਾਬ ਪੀ.ਐਸ.ਐਮ.ਐਸ.ਯੂ. ਨੇ ਸਾਂਝੇ ਬਿਆਨ ਵਿੱਚ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਛੇਵੇਂ ਪੇਅ ਕਮਿਸ਼ਨ ਦੀਆਂ ਸਿਫਾਰਿਸ਼ਾਂ ਵਿੱਚ ਮੁਲਾਜ਼ਮਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਗਿਆ ਹੈ।
ਜਿਸ ਦਾ ਜਥੇਬੰਦੀ ਪੂਰੀ ਤਰ੍ਹਾਂ ਵਿਰੋਧ ਕਰਦੀ ਹੈ। ਇਹ ਲੰਗੜਾ ਪੇਅ ਕਮਿਸ਼ਨ ਮੁਲਾਜ਼ਮਾਂ ਨੂੰ ਕਿਸੇ ਵੀ ਤਰੀਕੇ ਮੰਨਜ਼ੂਰ ਨਹੀਂ ਹੈ। ਇਸ ਤੋਂ ਇਲਾਵਾ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਦੀ ਮੰਗ ਤੇ ਵੀ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਜਦਕਿ ਇਹ ਸਰਕਾਰ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਦੀ ਬਹਾਲੀ ਦਾ ਵਾਅਦਾ ਕਰਕੇ ਹੋਂਦ ਵਿੱਚ ਆਈ ਸੀ, ਪਰ ਹੁਣ ਸਰਕਾਰ ਵਾਅਦਾ ਖਿਲਾਫੀ ਕਰ ਰਹੀ ਹੈ। ਭਾਵੇਂ ਕਿ ਸਰਕਾਰ ਵੱਲ਼ੋਂ ਗਠਿਤ ਆਈ.ਏ.ਐਸ. ਅਧਿਕਾਰੀਆਂ ਦੀ ਕਮੇਟੀ ਨਾਲ ਪੀ.ਐਸ.ਐਮ.ਐਸ.ਯੂ. ਦੇ ਆਗੂਆਂ ਨਾਲ ਮਿਤੀ 01.07.2021 ਨੂੰ ਮੀਟਿੰਗ ਹੋਣੀ ਹੈ। ਪ੍ਰੰਤੂ ਸਰਕਾਰ ਨੇ ਮੁਲਾਜ਼ਮਾਂ ਪ੍ਰਤੀ ਆਪਣਾ ਵਿਸ਼ਵਾਸ ਖੋਹ ਦਿੱਤਾ ਹੈ। ਇਸ ਲਈ ਸਟੇਟ ਬਾਡੀ ਵੱਲੋਂ ਜਿਹੜੀ ਹੜਤਾਲ ਪਹਿਲਾਂ ਮਿਤੀ 30.06.2021 ਤੱਕ ਸੀ, ਉਸ ਵਿੱਚ ਵਾਧਾ ਕਰਦੇ ਹੋਏ ਮਿਤੀ 02.07.2021 ਸਮੇਤ ਸ਼ਨੀਵਾਰ ਅਤੇ ਐਤਵਾਰ ਤੱਕ ਕੀਤੀ ਗਈ ਹੈ। ਜਿਸ ਵਿੱਚ ਜਿਲ੍ਹਾ ਲੁਧਿਆਣਾ ਪੂਰੀ ਤਰ੍ਹਾਂ ਸ਼ਾਮਿਲ ਹੈ ਅਤੇ ਸਟੇਟ ਬਾਡੀ ਵੱਲੋਂ ਭਰੋਸਾ ਦਿਵਾਇਆ ਗਿਆ ਹੈ ਜੇਕਰ ਸਰਕਾਰ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਪ੍ਰਤੀ ਆਨਾ-ਕਾਨੀ ਕਰਦੀ ਹੈ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਸ਼੍ਰੀ ਤਜਿੰਦਰ ਸਿੰਘ ਢਿੱਲੋਂ (ਖਜ਼ਾਨਾ ਦਫਤਰ) ਸ਼੍ਰੀ ਸੁਖਪਾਲ ਸਿੰਘ (ਡੀ.ਸੀ. ਦਫਤਰ) ਸ਼੍ਰੀ ਰਾਕੇਸ਼ ਕੁਮਾਰ (ਸਿਹਤ ਵਿਭਾਗ) ਸ਼੍ਰੀ ਸਤਪਾਲ(ਸਿੱਖਿਆ ਵਿਭਾਗ) ਸ਼੍ਰੀ ਜਗਦੇਵ ਸਿੰਘ (ਖੇਤੀਬਾੜੀ) ਸ਼੍ਰੀ ਰੋਹਿਤ(ਡੀ.ਟੀ.ਓ.) ਸ਼੍ਰੀ ਗੁਰਦੀਪ ਸਿੰਘ(ਲੋਕਲ ਬਾਡੀ) ਸ਼੍ਰੀ ਗੁਰਪਿੰਦਰ ਸਿੰਘ (ਐਸ.ਸੀ.ਕਾਰਪੋਰੇਸ਼ਨ) ਸ਼੍ਰੀ ਹਰਦੀਪ ਸਿੰਘ, ਸ਼੍ਰੀ ਰਣਜੀਤ (ਐਸ.ਡੀ.ਐਮ. ਦਫਤਰ) ਸ਼੍ਰੀ ਧਰਮਪਾਲ (ਆਬਕਾਰੀ ਵਿਭਾਗ) ਸ਼੍ਰੀ ਬ੍ਰਿਜ ਮੋਹਨ (ਪਬਲਿਕ ਰਿਲੇਸ਼ਨ ਵਿਭਾਗ) ਸ਼੍ਰੀ ਵਿਜੈ ਮਰਜਾਰਾ(ਪੀ.ਡਬਲਯੂ.ਡੀ.) ਸ਼੍ਰੀ ਰਾਣਾ ਚੰਡੀਗੜ੍ਹੀਆ (ਸਿੰਚਾਈ ਵਿਭਾਗ) ਸ਼੍ਰੀ ਦਵਿੰਦਰ (ਆਈ.ਟੀ.ਆਈ.ਵਿਭਾਗ) ਤੋਂ ਇਲਾਵਾ ਹੋਰ ਕਈ ਵਿਭਾਗੀ ਜਥੇਬੰਦੀਆਂ ਦੇ ਆਗੂ ਆਪਣੇ ਸਾਥੀਆਂ ਸਮੇਤ ਭਾਰੀ ਗਿਣਤੀ ਵਿੱਚ ਸ਼ਾਮਿਲ ਹੋਏ।