ਕਿਨੂੰ ਬਾਗਬਾਨ ਤਕਨੀਕੀ ਸਲਾਹ ਲਈ ਬਾਗਬਾਨੀ ਵਿਭਾਗ ਨਾਲ ਕਰਨ ਰਾਬਤਾ -ਡਿਪਟੀ ਡਾਇਰੈਕਟਰ

ਮਿੱਟੀ ਪਰਖ ਅਤੇ ਪੱਤਾ ਪਰਖ ਪ੍ਰਯੋਗਸ਼ਾਲਾ ਦੀ ਸਹੁਲਤ ਵੀ ਉਪਲਬੱਧ ਹੈ
ਅਬੋਹਰ, ਫਾਜ਼ਿਲਕਾ, 23 ਜੂਨ 2021
ਬਾਗਬਾਨੀ ਵਿਭਾਗ ਦੇ ਅਬੋਹਰ ਸਥਿਤ ਦਫ਼ਤਰ ਵਿਖੇ ਤਾਇਨਾਤ ਡਿਪਟੀ ਡਾਇਰੈਕਟਰ ਸ: ਤਜਿੰਦਰ ਸਿੰਘ ਨੇ ਇਲਾਕੇ ਦੇ ਬਾਗਬਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਾਗਾਂ ਸਬੰਧੀ ਕਿਸੇ ਵੀ ਤਕਨੀਕੀ ਸਲਾਹ ਲਈ ਵਿਭਾਗ ਦੇ ਦਫ਼ਤਰ ਨਾਲ ਰਾਬਤਾ ਕਰ ਸਕਦੇ ਹਨ। ਉਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਦਾਣਾ ਮੰਡੀ ਅਬੋਹਰ ਵਿਖ ਸਿਟਰਸ ਅਸਟੇਟ ਦਾ ਦਫ਼ਤਰ ਸਥਾਪਿਤ ਕੀਤਾ ਗਿਆ ਹੈ।
ਉਨਾਂ ਨੇ ਦੱਸਿਆ ਕਿ ਫਾਜ਼ਿਲਕਾ ਜ਼ਿਲੇ ਵਿਚ 33948 ਹੈਕਟੇਅਰ ਰਕਬੇ ਵਿਚ ਕਿਨੂੰ ਦੀ ਕਾਸਤ ਕੀਤੀ ਜਾ ਰਹੀ ਹੈ। ਉਨਾਂ ਨੇ ਕਿਹਾ ਕਿ ਕੋਵਿਡ ਕਾਰਨ ਹੁਣ ਤੱਕ ਕੈਂਪ ਨਹੀਂ ਲਗਾਏ ਜਾ ਰਹੇ ਸਨ ਪਰ ਵਿਭਾਗ ਵੱਲੋਂ ਸ਼ੋਸਲ ਮੀਡੀਆ ਰਾਹੀਂ ਕਿਸਾਨਾਂ ਨਾਲ ਰਾਬਤਾ ਰੱਖ ਕੇ ਉਨਾਂ ਨੂੰ ਜਾਣਕਾਰੀ ਦੇਣ ਦੀ ਕੋਸਿਸ਼ ਕੀਤੀ ਜਾ ਰਹੀ ਹੈ। ਉਨਾਂ ਨੇ ਕਿਹਾ ਕਿ ਵਿਭਾਗ ਵੱਲੋਂ 13 ਵਟੱਸਅੱਪ ਗਰੁੱਪ ਵੀ ਬਣਾਏ ਗਏ ਹਨ।
ਡਿਪਟੀ ਡਾਇਰੈਕਟਰ ਸ: ਤਜਿੰਦਰ ਸਿੰਘ ਨੇ ਦੱਸਿਆ ਕਿ ਜੇਰਕ ਕਿਸੇ ਬਾਗਬਾਨ ਨੂੰ ਬਾਗਾਂ ਵਿਚ ਕੋਈ ਮੁਸਕਿਲ ਆਵੇ ਤਾਂ ਉਨਾਂ ਦੇ ਦਫ਼ਤਰ ਜਾਂ ਸਰਕਲ ਦਫ਼ਤਰ ਨਾਲ ਰਾਬਤਾ ਕੀਤਾ ਜਾ ਸਕਦਾ ਹੈ ਜਿਸਤੋਂ ਬਾਅਦ ਵਿਭਾਗ ਵੱਲੋਂ ਕਿਸਾਨਾਂ ਦੇ ਖੇਤਾਂ ਵਿਚ ਜਾ ਕੇ ਵੀ ਉਨਾਂ ਦੀ ਮੁਸਕਿਲ ਦਾ ਹੱਲ ਦੱਸਿਆ ਜਾਂਦਾ ਹੈ।
ਉਨਾਂ ਨੇ ਦੱਸਿਆ ਕਿ ਵਿਭਾਗ ਦੇ ਅਬੋਹਰ ਦਫ਼ਤਰ ਵਿਖੇ ਮਿੱਟੀ ਪਰਖ ਅਤੇ ਪੱਤਾ ਪਰਖ ਪ੍ਰਯੋਗਸ਼ਾਲਾ ਸਥਾਪਿਤ ਕੀਤੀ ਗਈ ਹੈ। ਉਨਾਂ ਨੇ ਕਿਹਾ ਕਿ ਇੱਥੇ ਕਿਸਾਨ ਮਿੱਟੀ ਅਤੇ ਪੱਤਿਆਂ ਦੀ ਜਾਂਚ ਕਰਵਾ ਕੇ ਵੀ ਬਾਗਾਂ ਸਬੰਧੀ ਸਲਾਹ ਲੈ ਸਕਦੇ ਹਨ।

Spread the love