ਕਿਸਾਨਾਂ ਨੂੰ ਨਵੀਨਤਮ ਤੇ ਆਧੁਨਿਕ ਖੇਤੀ ਤਕਨੀਕਾਂ ਲਈ ਪ੍ਰੇਰਿਤ ਕੀਤਾ ਜਾਵੇ: ਡਾ. ਕੈਂਥ

ਮੁੱਖ ਖੇਤੀਬਾੜੀ ਅਫਸਰ ਵੱਲੋਂ ਆਤਮਾ ਸਟਾਫ ਨਾਲ ਮੀਟਿੰਗ
ਬਰਨਾਲਾ, 15 ਜੂਨ 2021
ਮੁੱਖ ਖੇਤੀਬਾੜੀ ਅਫਸਰ ਬਰਨਾਲਾ ਡਾ. ਚਰਨਜੀਤ ਸਿੰਘ ਕੈਂਥ ਨੇ ਸਮੂਹ ਆਤਮਾ ਸਟਾਫ ਨਾਲ ਮੀਟਿੰਗ ਕੀਤੀ, ਜਿਸ ਵਿੱਚ ਆਤਮਾ ਸਟਾਫ ਵੱਲੋੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦਾ ਜਾਇਜ਼ਾ ਲਿਆ।
ਉਨਾਂ ਸਮੂਹ ਸਟਾਫ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਕੰਮ ਕਰਨ ਨੂੰ ਕਿਹਾ। ਉਨਾਂ ਕਿਹਾ ਕਿ ਬਲਾਕਾਂ ਵਿੱਚ ਫੀਲਡ ਗਤੀਵਿਧੀਆਂ ਜਿਵੇਂ ਕਿ ਪ੍ਰਦਰਸ਼ਨੀ ਪਲਾਟਾਂ ਦਾ ਪੂਰਾ ਰਿਕਾਰਡ ਰੱਖਿਆ ਜਾਵੇ। ਸਮੇਂ ਸਮੇਂ ’ਤੇ ਖੇਤਾਂ ਦਾ ਦੌਰਾ ਕੀਤਾ ਜਾਵੇੇ ਤੇ ਕਿਸਾਨਾਂ ਨਾਲ ਰਾਬਤਾ ਬਣਾ ਕੇ ਉਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੇ ਨਾਲ ਨਾਲ ਕੁਝ ਨਵਾਂ ਸਿੱਖਣ ਤੇ ਆਪਣੀ ਖੇਤੀ ਵਿੱਚ ਨਵੀਨੀਕਰਨ ਲਿਆਉਣ ਲਈ ਟ੍ਰੇਨਿੰਗਾਂ ਦਿਵਾਈਆਂ ਜਾਣੇ। ਉਨਾਂ ਕਿਹਾ ਕਿ ਸਵੈ ਸਹਾਇਤਾ ਗਰੁੱਪਾਂ ਨੂੰ ਵੀ ਹੁਲਾਰਾ ਦਿੱਤਾ ਜਾਵੇ। ਇਸ ਮੌੌਕੇ ਸਨਮਿੰਦਰ ਸਿੰਘ ਬੀਟੀਐਮ, ਜਸਵਿੰਦਰ ਸਿੰਘ ਬੀਟੀਐਮ, ਜਸਵੀਰ ਕੌੌਰ ਬੀਟੀਐਮ, ਸਤਨਾਮ ਸਿੰਘ ਏਟੀਐਮ, ਦੀਪਕ ਕੁਮਾਰ ਏਟੀਐਮ, ਹਰਜਿੰਦਰ ਸਿੰਘ ਏਟੀਐਮ, ਸੋੋਨੀਖਾ ਏਟੀਐਮ, ਨਿਖਿਲ ਸਿੰਗਲਾ ਏਟੀਐਮ, ਜਸਵਿੰਦਰ ਸਿੰਘ ਏਟੀਐਮ ਤੇ ਕੁਲਵੀਰ ਸਿੰਘ ਏਟੀਐਮ, ਰੁਪਿੰਦਰ ਕੌਰ ਲੇਖਾਕਾਰ ਤੇ ਸੁਨੀਤਾ ਸ਼ਰਮਾ ਕੰਪਿਊਟਰ ਪ੍ਰੋੋਗਰਾਮਰ ਹਾਜ਼ਰ ਸਨ।

Spread the love