ਰੂਪਨਗਰ, 1 ਫਰਵਰੀ 2024
ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੇ ਬਲੀਦਾਨ ਨੂੰ ਸਮਰਪਿਤ ਐਂਟੀ ਲੈਪਰੋਸੀ ਦਿਵਸ ਸਰਪਸ਼ ਲਪਰੋਸੀ ਮੁਹਿੰਮ ਦੇ ਸਬੰਧ ਵਿੱਚ ਸਿਵਲ ਸਰਜਨ ਡਾ. ਮਨੁ ਵਿਜ ਸਿਵਲ ਸਰਜਨ ਰੂਪਨਗਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਰੂਪਨਗਰ ਦੀ ਟੀਮ ਵੱਲੋਂ ਕੁਸ਼ਟ ਆਸ਼ਰਮ ਰੂਪਨਗਰ ਵਿਖੇ ਸਿਹਤ ਵਿਭਾਗ ਵੱਲੋਂ ਇਸ ਵਾਰ ਐਂਟੀ ਲੈਪਰੋਸੀ ਦਿਵਸ ਨੂੰ ‘ਬੀਟ ਲੈਪਰੋਸੀ’ ਥੀਮ ਤਹਿਤ ਮਨਾਇਆ ਗਿਆ।
ਇਸ ਮੌਕੇ ਪਰਮਜੀਤ ਕੌਰ ਨੇ ਕਿਹਾ ਕਿ ਕੁਸ਼ਟ ਰੋਗ ਮਾਈਕੋਬੈਕਟੀਰੀਅਮ ਲੈਪਰਾ ਨਾਂ ਦੇ ਜੀਵਾਣੂ ਰਾਂਹੀ ਇਕ ਮਰੀਜ਼ ਤੋਂ ਦੂਜੇ ਮਰੀਜ਼ ਵਿੱਚ ਫੈਲਦਾ ਹੈ। ਉਨ੍ਹਾਂ ਕੁਸ਼ਟ ਰੋਗ ਦੇ ਲੱਛਣ ਅਤੇ ਇਸ ਬਿਮਾਰੀ ਤੋਂ ਹੋਣ ਵਾਲੀ ਅੰਗਹੀਣਤਾ ਬਾਰੇ ਦੱਸਿਆ ਕਿ ਕਿਸੇ ਸੁੰਨ, ਤਾਂਬੇ ਰੰਗ ਦੇ ਨਿਸ਼ਾਨ ਦੇ ਮਿਲਣ ‘ਤੇ ਜਿੰਨੀ ਛੇਤੀ ਇਲਾਜ਼ ਸ਼ੁਰੂ ਹੋ ਜਾਵੇ ਤਾਂ ਸਰੀਰਿਕ ਅੰਗਾਂ ਦਾ ਵਿਗਾੜ ਨਹੀਂ ਹੁੰਦਾ। ਜੇਕਰ ਕਿਸੇ ਵਿਅਕਤੀ ਦੇ ਸਰੀਰ ‘ਤੇ ਹਲਕਾ ਗੁਲਾਬੀ ਰੰਗ ਦਾ ਸੁੰਨ ਚਟਾਕ ਹੋਵੇ ਤਾਂ ਇਹ ਕੁਸ਼ਟ ਰੋਗ ਹੋ ਸਕਦਾ ਹੈ। ਐਮ.ਡੀ.ਟੀ. ਰਾਂਹੀ ਇਸ ਬਿਮਾਰੀ ਦਾ ਇਲਾਜ 100% ਹੋ ਜਾਂਦਾ ਹੈ ਅਤੇ ਇਸ ਤੋਂ ਹੋਣ ਵਾਲੀ ਅੰਗਹੀਣਤਾ ਨੂੰ ਸਮੇਂ ਸਿਰ ਰੋਕਿਆ ਜਾ ਸਕਦਾ ਹੈ।
ਇਸ ਮੌਕੇ ‘ਤੇ, ਕੁਸ਼ਟ ਆਸ਼ਰਮ ਵਿੱਚ ਮੌਜੂਦ ਲੋੜਵੰਦਾਂ ਨੂੰ ਦਵਾਈਆਂ ਅਤੇ ਹੋਰ ਖਾਣ ਪੀਣ ਵਾਲੀਆਂ ਵਸਤਾਂ ਆਦਿ ਵੀ ਵੰਡੀਆਂ ਗਈਆਂ।