ਕੇਂਦਰੀ ਵਿਧਾਨ ਸਭਾ ਹਲਕੇ ਵਿਚ ਦੀਆਂ ਸਾਰੀਆਂ ਵਾਰਡਾਂ ਦੇ ਵਿਕਾਸ ਕਾਰਜ ਸ਼ਿਖਰਾਂ ’ਤੇ-ਸੋਨੀ

ਵਾਰਡ ਨੰ: 69 ’ਚ 40 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ
ਅੰਮ੍ਰਿਤਸਰ 6 ਅਗਸਤ 2021 ਕੇਂਦਰੀ ਵਿਧਾਨ ਸਭਾ ਹਲਕੇ ਅਧੀਨ ਦੀਆਂ ਸਾਰੀਆਂ ਵਾਰਡਾਂ ਵਿਚ ਵਿਕਾਸ ਕਾਰਜ ਸ਼ਿਖਰਾਂ ਤੇ ਹਨ ਅਤੇ 90 ਫੀਸਦੀ ਤੋ ਜਿਆਦਾ ਵਿਕਾਸ ਕਾਰਜ ਮੁਕੰਮਲ ਹੋ ਚੁੱਕੇ ਹਨ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਨੇ ਵਾਰਡ ਨੰ: 69 ਦੇ ਅਧੀਨ ਪੈਦੇ ਇਲਾਕੇ ਰੂਪਨਗਰ ਵਿਖੇ 40 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਪਿਛੋ ਕੀਤਾ।
ਸ਼੍ਰੀ ਸੋਨੀ ਨੇ ਕਿਹਾ ਕਿ ਚੋਣਾਂ ਦੋਰਾਨ ਜੋ ਵਾਅਦੇ ਕੀਤੇ ਸਨ ਉਹ ਸਾਰੇ ਪੂਰੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਕੋਈ ਵੀ ਵਿਕਾਸ ਕਾਰਜ ਅਧੂਰਾ ਨਹੀ ਛੱਡਿਆ ਜਾਵੇਗਾ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀ ਹੈ। ਸ਼੍ਰੀ ਸੋਨੀ ਦੇ ਦੱਸਿਆ ਕਿ ਸਮਾਰਟ ਸਿਟੀ ਤਹਿਤ ਵੀ ਤੇਜ਼ੀ ਨਾਲ ਵਿਕਾਸ ਕਾਰਜ ਸ਼ੁਰੂ ਹਨ ਅਤੇ ਸ਼ਹਿਰ ਦੀ ਚਾਰਦੀਵਾਰੀ ਦੇ ਬਾਹਰਵਾਰ ਸਾਰੀਆਂ ਬਿਜਲੀ ਦੀਆਂ ਤਾਰਾਂ, ਪਾਣੀ ਦੀਆਂ ਪਾਇਪਾਂ ਅੰਡਰਗਰਾਉਡ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸਮਾਰਟ ਸਿਟੀ ਤਹਿਤ ਹੀ ਪਾਰਕਾਂ ਦਾ ਨਵੀਨੀਕਰਨ ਵੀ ਕੀਤਾ ਜਾ ਰਿਹਾ ਹੈ ਅਤੇ ਪਾਰਕਾਂ ਵਿਚ ਜਿਮ ਵੀ ਲਗਾਏ ਗਏ ਹਨ।
ਇਸ ਮੌਕੇ ਕੋਸਲਰ ਸ਼੍ਰੀਮਤੀ ਰੀਨਾ ਚੋਪੜਾ ਨੇ ਕਿਹਾ ਕਿ ਸ਼੍ਰੀ ਸੋਨੀ ਦੀ ਬਦੋਲਤ ਹੀ ਵਾਰਡ ਨੰ: 69 ਵਿਚ ਵਿਕਾਸ ਕਾਰਜ ਕੀਤੇ ਜਾ ਰਹੇ ਹਨ ਅਤੇ ਸਾਰੇ ਵਿਕਾਸ ਕਾਰਜ ਆਪਣੇ ਅੰਤਮ ਪੜਾਅ ਤੇ ਹਨ। ਕੋਸਲਰ ਰੀਨਾ ਚੋਪੜਾ ਨੇ ਸ਼੍ਰੀ ਸੋਨੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਾਰਡ ਨੰ: 69 ਵਿਚ ਨਵੇ ਟਿਊਬਵੈਲ, ਨਵੇ ਪਾਰਕ ਅਤੇ ਨਵੀਆਂ ਐਲ ਈ ਡੀ ਲਾਇਟਾ ਵੀ ਲਗਾਈਆਂ ਗਈਆਂ ਹਨ।
ਇਸ ਮੋਕੇ ਕੋਸਲਰ ਵਿਕਾਸ ਸੋਨੀ, ਸ੍ਰੀ ਪਰਮਜੀਤ ਸਿੰਘ ਚੋਪੜਾ, ਸ਼੍ਰੀ ਰਾਣਾ ਸ਼ਰਮਾ, ਸ਼੍ਰੀ ਅਨੂਪ ਅਰੋੜਾ ਤੋ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜਰ ਸਨ।
ਕੈਪਸ਼ਨ : ਸ਼੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਵਾਰਡ ਨੰ: 69 ਵਿਖੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਦੇ ਹੋਏ। ਨਾਲ ਨਜ਼ਰ ਆ ਰਹੇ ਹਨ ਕੋਸਲਰ ਵਿਕਾਸ ਸੋਨੀ ਤੇ ਰੀਨਾ ਚੋਪੜਾ