ਕੇਵੀਕੇ ਦੀਆਂ ਮੌਸਮ ਭਵਿੱਖਬਾਣੀ ਸਬੰਧੀ ਸੇਵਾਵਾਂ ਦਾ ਲਾਭ ਲੈਣ ਦਾ ਸੱਦਾ

ਵਟਸਐਪ ਗਰੁੱਪਾਂ ਨਾਲ ਜੁੜਨ ਲਈ 62832-11798 ਸੰਪਰਕ ਨੰਬਰ: ਡਾ. ਪ੍ਰਹਿਲਾਦ
11-12 ਜੁਲਾਈ ਤੋਂ ਮੌਸਮ ਦਾ ਮਿਜ਼ਾਜ ਬਦਲਣ ਦੇ ਆਸਾਰ
ਹੰਡਿਆਇਆ / ਬਰਨਾਲਾ, 7 ਜੁਲਾਈ 2021
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਿ੍ਰਸ਼ੀ ਵਿਗਿਆਨ ਕੇਂਦਰ ਹੰਡਿਆਇਆ ਦੇ ਐਸੋਸੀਏਟ ਡਾਇਰੈਕਟਰ ਡਾ. ਪ੍ਰਹਿਲਾਦ ਸਿੰਘ ਤੰਵਰ ਨੇ ਦੱਸਿਆ ਕਿ ਕੇਵੀਕੇ ਹੰਡਿਆਇਆ ਵਿਖੇ ਮੌਸਮੀ ਯੂਨਿਟ ਸਥਾਪਿਤ ਹੈ ਅਤੇ ਸਮੇਂ ਸਮੇਂ ’ਤੇ ਬਰਨਾਲਾ ਜ਼ਿਲੇ ਦੇ ਕਿਸਾਨਾਂ ਨੂੰ ਮੌਸਮੀ ਭਵਿੱਖਬਣੀ ਦੇ ਨਾਲ ਖੇਤੀਬਾੜੀ ਸਬੰਧੀ ਸਿਫ਼ਾਰਸ਼ਾਂ/ਸਲਾਹਾਂ ਭੇਜੀਆਂ ਜਾਂਦੀਆਂ ਹਨ, ਜਿਸ ਦਾ ਕਿਸਾਨ ਪੂਰਾ ਲਾਹਾ ਲੈਣ।
ਕੇਵੀਕੇ ਦੇ ਮੌਸਮ ਮਾਹਿਰ ਜਗਜੀਵਨ ਸਿੰਘ ਨੇ ਦੱਸਿਆ ਕਿ ਔੜ ਦੇ ਦਿਨ ਹੋਣ ਕਾਰਨ ਅਤੇ ਬਿਜਲੀ ਸੰਕਟ ਕਾਰਨ ਝੋਨੇ ਦੀਆਂ ਫ਼ਸਲਾਂ ਲਈ ਪਾਣੀ ਦੀਆਂ ਜ਼ਰੂਰਤਾਂ ਦੀ ਪੂਰਤੀ ਨਹੀਂ ਹੋ ਰਹੀ ਅਤੇ ਕੁਝ ਕਿਸਾਨ ਆਪਣਾ ਝੋਨਾ ਖੇਤ ਵਿੱਚ ਹੀ ਵਾਹ ਰਹੇ ਸਨ, ਪਰ 11-12 ਜੁਲਾਈ ਤੋਂ ਮੀਂਹ ਦੇ ਆਸਾਰ ਬਣਨਗੇ, ਜਿਸ ਨਾਲ ਗਰਮੀ ਤੋਂ ਰਾਹਤ ਮਿਲਣ ਦੇ ਨਾਲ-ਨਾਲ ਕਿਸਾਨਾਂ ਦੀ ਪਾਣੀ ਦੀ ਚਿੰਤਾ ਵੀ ਕਾਫ਼ੀ ਹੱਦ ਤੱਕ ਦੂਰ ਹੋ ਜਾਵੇਗੀ।
ਡਾ. ਪ੍ਰਹਿਲਾਦ ਨੇ ਆਖਿਆ ਕਿ ਮੌਸਮ ਸਬੰਧੀ ਜਾਣਕਾਰੀ ਤੇ ਹੋਰ ਸਲਾਹ ਲਈ ਕਿਸਾਨਾਂ ਵਾਸਤੇ ਵਟਸਐਪ ਗਰੁੱਪ ਬਣਾਏ ਗਏ ਹਨ ਤੇ ਕਿਸਾਨ 62832-11798 ਨੰਬਰ ’ਤੇ ਸੰਪਰਕ ਕਰ ਕੇ ਇਨਾਂ ਵਟਸਐਪ ਗਰੁੱਪਾਂ ਨਾਲ ਜੁੜ ਸਕਦੇ ਹਨ। ਉਨਾਂ ਵੱਧ ਤੋਂ ਵੱਧ ਕਿਸਾਨਾਂ ਨੂੰ ਇਨਾਂ ਸੇਵਾਵਾਂ ਦਾ ਲਾਭ ਲੈਣ ਦੀ ਅਪੀਲ ਕੀਤੀ।

Spread the love