ਕੈਟਲ ਪੌਂਡ ਸਲੇਮਸ਼ਾਹ ਗਊ ਵੰਸ਼ ਵਿੱਚ ਲਗਾਏ ਪੌਦੇ: ਡਿਪਟੀ ਕਮਿਸ਼ਨਰ

 ਕੈਟਲ ਪੌਂਡ ਸਲੇਮਸ਼ਾਹ ਗਊ ਵੰਸ਼ ਵਿੱਚ ਲਗਾਏ ਪੌਦੇ: ਡਿਪਟੀ ਕਮਿਸ਼ਨਰ

–ਵਾਤਾਵਰਨ ਸਾਫ ਸੁੱਥਰਾ ਅਤੇ ਹਰਾ ਭਰਾ ਹੋਣ ਤੋਂ ਇਲਾਵਾ ਗਊਆਂ ਨੂੰ ਛਾਂ ਥੱਲੇ ਬੈਠ ਸਕਣਗੀਆਂ

ਫਾਜ਼ਿਲਕਾ 03 ਸਤੰਬਰ

ਫਾਜ਼ਿਲਕਾ ਦੇ ਪਿੰਡ ਸਲੇਮਸ਼ਾਹ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ ਚਲਾਈ ਜਾ ਰਹੀ ਸਰਕਾਰੀ ਜ਼ਿਲ੍ਹਾ ਐੈਨੀਮਲ ਵੈਲਫੇਅਰ ਸੁਸਾਇਟੀ (ਕੈਟਲ ਪਾਊਂਡ) ਵਿੱਚ ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾ: ਹਿਮਾਂਸ਼ੂ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਅਤੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ: ਸੁਖਪਾਲ ਸਿੰਘ ਦੀ ਅਗਵਾਈ ‘ਚ ਪੌਦੇ ਲਗਾਏ ਗਏ।  ਜਿਸ ਵਿੱਚ 300 ਦੇ ਕਰੀਬ ਬੇਸਹਾਰਾ ਗਾਵਾਂ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ।

ਇਹ ਜਾਣਕਾਰੀ ਦਿੰਦਿਆਂ ਕੈਟਲ ਪਾਊਂਡ ਦੇ ਇੰਚਾਰਜ ਸੋਨੂੰ ਕੁਮਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ  ਕਿਹਾ  ਕਿ ਅਜਿਹਾ ਕਰਨ ਇੱਕ ਤਾਂ ਵਾਤਾਵਰਨ ਨੂੰ ਸਾਫ ਸੁੱਥਰਾ ਅਤੇ ਹਰਾ ਭਰਾ ਰਹੇਗਾ ਅਤੇ ਦੂਸਰਾ ਇਨ੍ਹਾਂ ਪੌਦਿਆਂ ਦੇ ਵੱਡੇ ਹੋਣ ਤੇ ਗਊਆਂ ਨੂੰ ਛਾਂ ਥੱਲੇ ਬੈਠ ਸਕਣਗੀਆਂ। ਕਿਉਂਕਿ ਇੰਨੀ ਗਰਮੀ ਕਾਰਨ ਧੁੱਪ ਵਿੱਚ ਗਾਵਾਂ ਦਾ ਖੜ੍ਹੇ ਰਹਿਣਾ ਬਹੁਤ ਮੁਸਕਲ ਹੈ। ਉਨ੍ਹਾਂ ਕਿਹਾ ਕਿ ਵਾਤਾਵਰਨ ਵਿੱਚ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਪੌਦੇ ਲਗਾਉਣੇ ਬਹੁਤ ਜ਼ਰੂਰੀ ਹਨ ਤਾਂ ਜੋ ਸਾਡਾ ਵਾਤਾਵਰਨ ਸਾਫ਼ ਸੁਥਰਾ ਰਹੇ।

ਇਸ ਮੌਕੇ ਕੈਟਲ ਪਾਊਂਡ ਦੇ ਕਰਮਚਾਰੀ ਚੰਦਰ ਪ੍ਰਕਾਸ਼, ਮੋਹਨ ਸਿੰਘ, ਸੁਨੀਲ ਸਿੰਘ, ਲੇਖ ਸਿੰਘ ਆਦਿ ਹਾਜ਼ਰ ਸਨ।