ਕੈਪਟਨ ਸੰਦੀਪ ਸੰਧੂ ਦੀ ਅਗਵਾਈ ਹੇਠ ਪਿੰਡ ਭੈਣੀ ਅਰਾਈਆਂ ਦੇ 30 ਤੋਂ ਵਧੇਰੇ ਪਰਿਵਾਰ ਅਕਾਲੀ ਦਲ ਛੱਡ ਕਾਂਗਰਸ ਪਾਰਟੀ ਵਿੱਚ ਹੋਏ ਸਮਿਲ

ਕਾਂਗਰਸ ਪਾਰਟੀ ਚ ਸਾਮਿਲ ਹੋਣ ਵਾਲਿਆਂ ਨੂੰ ਪੂਰਾ ਮਾਣ ਸਨਮਾਨ ਮਿਲੇਗਾ – ਸੰਧੂ
ਕਾਂਗਰਸ ਪਾਰਟੀ ਦੀ ਮਜਬੂਤੀ ਲਈ ਪਾਰਟੀ ਦੇ ਵਫਾਦਾਰ ਸਿਪਾਹੀ ਬਣ ਕੇ ਕੰਮ ਕਰਾਗੇ – ਮਨਜੀਤ ਸਿੰਘ ਨੰਬਰਦਾਰ
ਸਿੱਧਵਾਂ ਬੇਟ/ਭੈਣੀ ਅਰਾਈਆਂ, 20 ਅਗਸਤ 2021 ਵਿਧਾਨ ਸਭਾ ਹਲਕਾ ਦਾਖਾ ਦੇ ਨਾਮਵਰ ਪਿੰਡ ਭੈਣੀ ਅਰਾਈਆਂ ਵਿਖੇ ਅੱਜ ਕਾਂਗਰਸ ਪਾਰਟੀ ਨੂੰ ਉਸ ਸਮੇ ਮਜਬੂਤੀ ਮਿਲੀ ਜਦੋ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਵਰਕਰ, ਕਾਮਰੇਡ ਬਲਜੀਤ ਸਿੰਘ ਵਾਸੀ ਪਿੰਡ ਗੋਰਸੀਆਂ ਦੀ ਪ੍ਰੇਰਣਾ ਸਦਕਾ ਅੱਜ ਕੈਪਟਨ ਸੰਦੀਪ ਸਿੰਘ ਸੰਧੂ, ਸਿਆਸੀ ਸਕੱਤਰ, ਮੁੱਖ ਮੰਤਰੀ ਪੰਜਾਬ ਦੀ ਵਿਸ਼ੇਸ਼ ਹਾਜਰੀ ਵਿੱਚ ਲਗਭਗ 30 ਤੋਂ ਵਧੇਰੇ ਪਰਿਵਾਰ ਕਾਂਗਰਸ ਪਾਰਟੀ ਵਿੱਚ ਸਾਮਿਲ ਹੋਏ।
ਕਾਂਗਰਸ ਪਾਰਟੀ ਵਿੱਚ ਵੱਡੀ ਗਿਣਤੀ ਸਾਮਿਲ ਹੋਣ ਵਾਲਿਆਂ ਵਿੱਚ ਨੰਬਰਦਾਰ ਮਨਜੀਤ ਸਿੰਘ ਗੋਲੂ, ਬਲਜਿੰਦਰ ਸਿੰਘ ਫੋਜੀ, ਮਨਜੀਤ ਸਿੰਘ, ਬਲਜੀਤ ਸਿੰਘ, ਸ਼ਮਸੇਰ ਸਿੰਘ, ਬਿੰਦਰ ਸਿੰਘ, ਬਲਕਾਰ ਸਿੰਘ, ਲਖਵੀਰ ਸਿੰਘ, ਫਕੀਰ ਸਿੰਘ, ਨਿੱਕੂ ਤਲਵਾੜਾ, ਪ੍ਰੀਤਮ ਸਿੰਘ, ਮਨਪ੍ਰੀਤ ਸਿੰਘ, ਲਵਦੀਪ ਸਿੰਘ, ਸਿੰਦਰ ਸਿੰਘ, ਬਲਜੀਤਾ, ਬਲਕਾਰਾ ਸਿੰਘ, ਬਲਵੀਰ ਸਿੰਘ, ਮਲਕੀਤ ਸਿੰਘ, ਰਣਜੀਤ ਸਿੰਘ, ਬੀਬੀ ਰਣਜੀਤ ਕੌਰ, ਬੀਬੀ ਹਰਮੇਲ ਕੋਰ, ਸੁਖਜੀਤ ਕੌਰ, ਮਲਕੀਤ ਕੌਰ, ਬਲਦੇਵ ਸਿੰਘ, ਬਾਰਾ ਸਿੰਘ, ਮਨੀ, ਪਰਦੀਪ ਸਿੰਘ, ਰੈਬਨ ਸਿੰਘ, ਜਗਦੀਸ ਸਿੰਘ, ਗੁਰਦੀਪ ਸਿੰਘ, ਸੰਦੀਪ ਸਿੰਘ ਆਦਿ ਨੇ ਕਿਹਾ ਕਿ ਉਹ ਕੈਪਟਨ ਸੰਦੀਪ ਸੰਧੂ ਦੀ ਕਾਰਜਸੈਲੀ ਅਤੇ ਹਲਕੇ ਦਾਖੇ ਦੀ ਨੁਹਾਰ ਬਦਲਣ ਲਈ ਕਰਵਾਏ ਜਾ ਰਹੇ ਕਰੋੜਾ ਦੇ ਵਿਕਾਸ ਕਾਰਜਾਂ ਤੋ ਪ੍ਰਭਾਵਿਤ ਹੋ ਕੇ ਅੱਜ ਅਸੀ ਕਾਂਗਰਸ ਪਾਰਟੀ ਵਿੱਚ ਸਾਮਿਲ ਹੋਏ ਹਾਂ ਅਤੇ ਅਸੀ ਹੁਣ ਕਾਂਗਰਸ ਪਾਰਟੀ ਦੀ ਮਜਬੂਤੀ ਲਈ ਪਾਰਟੀ ਦੇ ਵਫਾਦਾਰ ਸਿਪਾਹੀ ਬਣ ਕੇ ਕੰਮ ਕਰਾਗੇ।
ਇਸ ਮੋਕੇ ਕੈਪਟਨ ਸੰਧੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਅੱਜ ਕਾਂਗਰਸ ਪਾਰਟੀ ਨਾਲ ਜੁੜਨ ਵਾਲੇ ਸਾਰੇ ਹੀ ਆਗੂਆਂ ਅਤੇ ਵਰਕਰਾਂ ਨੂੰ ਪਾਰਟੀ ਅੰਦਰ ਪੂਰਾ ਮਾਣ ਸਨਮਾਨ ਮਿਲੇਗਾ ਅਤੇ ਹਲਕੇ ਦੇ ਚੱਲ ਰਹੇ ਵਿਕਾਸ ਕਾਰਜਾਂ ਨੂੰ ਨੇਪੜੇ ਚੜਾਉਣ ਲਈ ਇਨ੍ਹਾਂ ਸਾਰੇ ਲੋਕਾਂ ਦੇ ਸਹਿਯੋਗ ਨਾਲ ਕੰਮ ਕੀਤਾ ਜਾਵੇਗਾ।
ਇਸ ਮੌਕੇ ਲੁਧਿਆਣਾ ਦਿਹਾਤੀ ਪ੍ਰਧਾਨ ਸੋਨੀ ਗਾਲਿਬ, ਚੇਅਰਮੈਨ ਸੁਰਿੰਦਰ ਸਿੰਘ ਸਿੱਧਵਾ, ਚੇਅਰਮੈਨ ਲਖਵਿੰਦਰ ਸਿੰਘ ਘਮਣੇਵਾਲ, ਡਾਇਰੈਕਟਰ ਸੁਖਦੇਵ ਸਿੰਘ ਗੋਰਸੀਆਂ, ਪ੍ਰਧਾਨ ਰਛਪਾਲ ਸਿੰਘ ਤਲਵਾੜਾ, ਸਰਪੰਚ ਵਰਿੰਦਰ ਸਿੰਘ ਢਿੱਲੋ ਮਦਾਰਪੁਰਾ, ਪ੍ਰਧਾਨ ਜਤਿੰਦਰਪਾਲ ਸਿੰਘ, ਸਰਪੰਚ ਹਰਜਿੰਦਰ ਸਿੰਘ, ਪੰਚ ਤਾਰਾ ਸਿੰਘ, ਸਰਪੰਚ ਜਗਦੇਵ ਸਿੰਘ ਦਿਉਲ, ਸਰਪੰਚ ਗੁਰਚਰਨ ਸਿੰਘ, ਸਰਪੰਚ ਭਜਨ ਸਿੰਘ ਭੈਣੀ ਗੁਜਰਾ, ਸਾਬਕਾ ਸਰਪੰਚ ਛਿੰਦਰ ਸਿੰਘ, ਪਰਮਜੀਤ ਸਿੰਘ, ਯੂਥ ਆਗੂ ਗੁਰਦੀਪ ਸਿੰਘ ਚੀਮਾਂ ਲੀਹਾਂ ਆਗੂ ਅਤੇ ਹੋਰ ਹਾਜਰ ਸਨ।
ਸਬੰਧਤ ਤਸਵੀਰਾਂ ਵੀ ਨਾਲ ਲਗਾ ਦਿੱਤੀਆਂ ਗਈਆਂ ਹਨ ਜੀ