ਕੈਪਟਨ ਸੰਦੀਪ ਸੰਧੂ ਨੇ ਤਕਰੀਬਨ 1.50 ਕਰੋੜ ਰੁਪਏ ਦੀ ਲਾਗਤ ਵਾਲੇ ਪਿੰਡ ਬੱਦੋਵਾਲ ਤੋਂ ਲਲਤੋਂ ਅਤੇ ਬੱਦੋਵਾਲ ਤੋਂ ਪਮਾਲ ਸੜਕ ‘ਤੇ ਪੈਂਦੀ ਡਰੇਨ ਦੇ ਦੋ ਪੁਲਾਂ ਦਾ ਕੀਤਾ ਉਦਘਾਟਨ

ਬੱਦੋਵਾਲ, 07 ਅਗਸਤ 2021 ਅੱਜ ਕੈਪਟਨ ਸੰਦੀਪ ਸਿੰਘ ਸੰਧੂ, ਸਿਆਸੀ ਸਲਾਹਕਾਰ, ਮੁੱਖ ਮੰਤਰੀ ਪੰਜਾਬ ਨੇ ਪਿੰਡ ਬੱਦੋਵਾਲ ਤੋਂ ਲਲਤੋਂ ਸੜਕ ‘ਤੇ ਪੈਂਦੀ ਡਰੇਨ ਅਤੇ ਬੱਦੋਵਾਲ ਤੋਂ ਪਮਾਲ ਸੜਕ ‘ਤੇ ਪੈਂਦੀ ਡਰੇਨ ਦੇ ਦੋ ਪੁਲਾਂ ਦਾ ਉਦਘਾਟਨ ਕੀਤਾ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਸਹੂਲਤ ਲਈ ਇਹ ਦੋਨੋਂ ਪੁਲ ਤਕਰੀਬਨ 1.50 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਹਨ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਸ੍ਰ. ਕੁਲਦੀਪ ਸਿੰਘ ਬੱਦੋਵਾਲ ਅਤੇ ਐਸ.ਡੀ.ਓ. ਮੰਡੀ ਬੋਰਡ ਸ੍ਰ. ਹਰਿੰਦਰ ਸਿੰਘ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਸਨ।

ਕੈਪਟਨ ਸੰਦੀਪ ਸਿੰਘ ਸੰਧੂ ਦਾ ਲੋਕਾਂ ਵੱਲੋਂ ਬੱਦੋਵਾਲ ਡਰੇਨ ਦੇ ਪੁਲਾਂ ਦਾ ਉਦਘਾਟਨ ਕਰਨ ਮੌਕੇ ਪਹੁੰਚਣ ‘ਤੇ ਭਰਵਾ ਸਵਾਗਤ ਕੀਤਾ ਗਿਆ। ਕੈਪਟਨ ਸੰਧੂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਦੋਵੇਂ ਪੁਲ ਬਹੁਤ ਸਮੇਂ ਤੋਂ ਤੰਗ ਅਤੇ ਖਸਤਾ ਹਾਲਤ ਵਿੱਚ ਸਨ ਜਿਹੜੇ ਕਿ ਹੁਣ ਖੁੱਲੇ 24 ਫੁੱਟ ਚੌੜੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਇਹ ਦੋਵੇਂ ਡਰੇਨ ਮੀਂਹ ਦੇ ਪਾਣੀ ਜਾਂ ਗਾਜ ਨਾਲ ਭਰੇ ਰਹਿੰਦੇ ਸਨ ਜਿਸ ਕਰਕੇ ਲੋਕਾਂ ਦੇ ਘਰਾਂ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਉਨ੍ਹਾਂ ਨੂੰ ਪਰੇਸ਼ਾਨੀ ਆਉਂਦੀ ਸੀ। ਉਨ੍ਹਾਂ ਕਿਹਾ ਕਿ ਇੱਥੋਂ ਦੇ ਲੋਕਾਂ ਨੂੰ ਆਉਣ ਜਾਣ ਲਈ ਇਹ ਦੋ ਮੁੱਖ ਸੜਕਾਂ ਹਨ ਜਿਹੜੀਆਂ ਕਿ ਹੁਣ ਡਰੇਨ ‘ਤੇ ਪੁਲ ਤਿਆਰ ਹੋਣ ਨਾਲ ਪਾਣੀ ਦੀ ਠੀਕ ਨਿਕਾਸੀ ਅਤੇ ਨਿਰਵਿਘਨ ਆਵਾਜਾਈ ਲਈ ਸਮਰੱਥ ਹਨ।
ਇਸ ਮੌਕੇ ਕੈਪਟਨ ਸੰਧੂ ਵੱਲੋਂ ਇਲਾਕਾ ਨਿਵਾਸੀਆਂ ਨਾਲ ਮੇਲ-ਮਿਲਾਪ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਹ ਹਲਕੇ ਦੇ ਲੋਕਾਂ ਦੇ ਪਰਿਵਾਰਕ ਮੈਂਬਰ ਹਨ ਅਤੇ ਹਲਕੇ ਦੇ ਲੋਕਾਂ ਦੀ ਤਰੱਕੀ ਅਤੇ ਵਿਕਾਸ ਦੇ ਕੰਮਾਂ ਵਿੱਚ ਕਿਸੇ ਕਿਸਮ ਦੀ ਕੋਈ ਰੁਕਾਵਟ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਪਿੰਡ ਵਾਸੀਆਂ ਵੱਲੋਂ ਕੈਪਟਨ ਸੰਧੂ ਦਾ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਨੂੰ ਹਰ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ।

ਇਸ ਮੋਕੇ ਹੋਰਨਾਂ ਤੋਂ ਇਲਾਵਾ ਸਾਬਕਾ ਸਰਪੰਚ ਸ਼੍ਰੀ ਅਮਰਜੋਤ ਸਿੰਘ, ਸੀਨੀਅਰ ਕਾਂਗਰਸੀ ਆਗੂ ਸ਼੍ਰੀ ਸ਼ੈਪੀ ਭਨੋਹੜ, ਪ੍ਰਧਾਨ ਬਾਬਾ ਜਾਹਰਬਲੀ ਸ਼੍ਰੀ ਤਰਸ਼ਪ੍ਰੀਤ ਸਿੰਘ ਗਗਲੀ, ਸ੍ਰ. ਜੋਰਾ ਸਿੰਘ ਅਤੇ ਵੱਡੀ ਗਿਣਤੀ ਵਿੱਚ ਪਿੰਡ ਦੇ ਲੋਕ ਹਾਜ਼ਰ ਸਨ।
ਸਬੰਧਤ ਤਸਵੀਰਾਂ ਵੀ ਨਾਲ ਲਗਾ ਦਿੱਤੀਆਂ ਗਈਆਂ ਹਨ ਜੀ
Spread the love