ਕੈਪਟਨ ਸੰਦੀਪ ਸੰਧੂ ਵੱਲੋ ਭੂੰਦੜੀ ਵਿਖੇ 415 ਲਾਭਪਾਤਰੀਆਂ ਨੂੰ ਪੈਨਸ਼ਨ ਚੈਕ ਵੰਡੇ

ਭੂੰਦੜੀ, 31 ਅਗਸਤ 2021 ਸਥਾਨਕ ਕਸਬੇ ਅੰਦਰ ਸਰਕਾਰੀ ਸੀਨੀਅਰ ਸਕੂਲ ਵਿੱਚ ਸਮਾਗਮ ਕਰਵਾਇਆਂ ਗਿਆ। ਜਿਸ ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਕੱਤਰ ਅਤੇ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਜੀ ਮੁੱਖ ਮਹਿਮਾਨ ਵਜੋ ਸਿਰਕਤ ਕੀਤਾ। ਉਨ੍ਰਾ ਨਾਲ ਮਾਰਕੀਟ ਕਮੇਟੀ ਸਿੱਧਵਾਬੇਟ ਦੇ ਚੇਅਰਮੈਨ ਠੇਕੇਦਾਰ ਸੁਰਿੰਦਰ ਸਿੰਘ ਸਿੱਧਵਾ, ਬਲਾਕ ਸੰਮਤੀ ਚੇਅਰਮੈਨ ਲਖਵਿੰਦਰ ਸਿੰਘ ਘਮਣੇਵਾਲ,ਸਰਪੰਚ ਵਰਿੰਦਰ ਸਿੰਘ ਢਿੱਲੋ ਮਦਾਰਪੁਰਾ,ਪ੍ਰਧਾਨ ਗੋਬਿੰਦ ਸਿੰਘ ਗਰੇਵਾਲ ਹਾਜਰ ਹੋਏ।ਇਸ ਮੋਕੇ ਕੈਪਟਨ ਸੰਦੀਪ ਸੰਧੂ ਜੀ ਵੱਲੋ ਭੂੰਦੜੀ ਦੇ 415 ਲਾਭਪਾਤਰੀਆਂ ਨੂੰ ਚੈਕ ਦੇਣ ਉਪਰੰਤ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਸਮਾਗਮ ਲੁਧਿਆਣਾ ਦੇ 31 ਸਥਾਨਾਂ ਤੇ ਆਯੋਜਿਨ ਕੀਤਾ ਗਿਆਂ।ਇਹ ਸਮਾਗਮ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸਰਮਾਂ ਵੱਲੋ ਅੱਜ ਲਧਿਆਣਾ ਵਿੱਚ ਬੁਢਾਪਾ,ਵਿਧਵਾ,ਬੇਸਹਾਰਾਂ ਬੱਚਿਆਂ ਅਤੇ ਵਿਸ਼ੇਸ਼ ਤੌਰ ਤੇ ਅਪਾਹਜਾਂ ਸਮੇਤ 2,52,459 ਲਾਭਪਾਤਰੀਆਂ ਨੂੰ 750 ਰੁਪਏ ਤੋ 1500 ਰੁਪਏ ਦੁੱਗਣੀ ਸਮਾਜਿਕ ਸੁਰੱਖਿਆਂ ਪੈਨਸ਼ਨ ਦੇਣ ਦੀ ਪ੍ਰਕਿਰਿਆਂ ਸ਼ੁਰੂ ਕੀਤੀ ਗਈ।ਅੱਗੇ ਕੈਪਟਨ ਸੰਧੂ ਨੇ ਆਖਿਆਂ ਕਿ ਕੁੱਲ 252459 ਯੋਗ ਲਾਭਪਾਤਰੀਆਂ ਵਿੱਚੋ ਲੁਧਿਆਣਾਂ ਵਿੱਚ ਵਿੱਤੀ ਸਹਾਇਤਾ ਅਧੀਨ 13939 ਲਾਭਪਾਤਰੀ ਬੇਸਹਾਰਾ ਬੱਚੇ ਹਨ।ਅਤੇ 16335 ਅਪਾਹਜ ਵਿਅਕਤੀ,ਅਤੇ ਵਿਧਵਾਵਾਂ 54433 ਅਤੇ 167577 ਬੁਢਾਪਾਂ ਲਾਭਪਾਤਰੀ ਸਾਮਿਲ ਹਨ।
ਇਸ ਮੋਕੇ ਮਾਰਕੀਟ ਕਮੇਟੀ ਸਿੱਧਵਾਬੇਟ ਦੇ ਚੇਅਰਮੈਨ ਠੇਕੇਦਾਰ ਸੁਰਿੰਦਰ ਸਿੰਘ ਸਿੱਧਵਾ,ਸੂਬਾ ਸਕੱਤਰ ਦਰਸਨ ਸਿੰਘ ਬੀਰਮੀ,ਬੀ.ਡੀ.ਪੀ.ੳ ਰੁਪਿੰਦਰਜੀਤ ਕੌਰ,ਸੀ.ਡੀ.ਪੀ.ੳ ਮਨਜੀਤ ਰਾਣੀ,ਪ੍ਰਿਸ਼ੀਪਲ ਵਰਿੰਦਜੀਤ ਕੌਰ,ਬਲਾਕ ਸੰਮਤੀ ਮੈਬਰ ਗੁਰਮੀਤ ਸਿੰਘ,ਸਰਪੰਚ ਹਰਪ੍ਰੀਤ ਸਿੰਘ,ਸਾਬਕਾ ਸਰਪੰਚ ਜਗਤਾਰ ਸਿੰਘ ਬੀਰਮੀ,ਪੰਚ ਤੇਜਿੰਦਰ ਸਿੰਘ ਸੰਧੂ,ਪੰਚ ਬਾਬਾ ਸੁੱਚਾ ਸਿੰਘ,ਪੰਚ ਕੁਲਦੀਪ ਸਿੰਘ ਧਾਰੀਵਾਲ,ਅਮਰਜੀਤ ਸਿੰਘ ਹੇਰਾ,ਗੁਰਜੀਤ ਸਿੰਘ ਮੰਤਰੀ,ਵੱਲੋ ਕੈਪਟਨ ਸੰਧੂ ਜੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆਂ। ਅਤੇ ਸੂਬਾ ਸਕੱਤਰ ਦਰਸਨ ਸਿੰਘ ਬੀਰਮੀ ਵੱਲੋ ਵਿਸ਼ੇਸ਼ ਤੋਰ ਤੇ ਆਏ ਮਹਿਮਾਨਾ ਨੂੰ ਕੀ ਆਇਆਂ ਕਿਹਾ ਅਤੇ ਧੰਨਵਾਦ ਕੀਤਾ ਗਿਆਂ। ਇਸ ਮੋਕੇ ਨੰਬਰਦਾਰ ਭੁਪਿੰਦਰ ਸਿੰਘ,ਸੁਖਦੇਵ ਸਿੰਘ ਬੂਰਾ,ਸਰਪੰਚ ਅਲਵੇਲ ਸਿੰਘ.ਸਰਪੰਚ ਮੁਖਤਿਆਰ ਸਿੰਘ ਗਿੱਲ ਗੋਰਾਹੂਰ,ਸਾਬਕਾ ਸਰਪੰਚ ਜਗਦੀਸ ਸਿੰਘ ਗਿੱਲ ਗੋਰਾਹੂਰ,ਬਹਾਦਰ ਸਿੰਘ ਕਾੳੇਕੇ,ਸਰਪੰਚ ਕੁਲਦੀਪ ਸਿੰਘ ਖੁਦਾਈਚੱਕ,ਬਸੰਤ ਸਿੰਘ ਡੀਪੂਵਾਲੇ,ਸਾਬਕਾ ਪੰਚ ਸੁਖਦੇਵ ਸਿੰਘ, ਆਦਿ ਆਗੂ ਹਾਜਰ ਸਨ ।
— ਸਬੰਧਤ ਤਸਵੀਰਾਂ ਵੀ ਨਾਲ ਲਗਾ ਦਿੱਤੀਆਂ ਗਈਆਂ ਹਨ ਜੀ —

Spread the love