ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਜੀ ਨੇ ਵੀ ਮਾਂ ਨੂੰ ਸਮਰਪਿਤ ਲਗਾਇਆ ਇੱਕ ਬੂਟਾਂ

Lal Chand Kataruchak(4)
ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਜੀ ਨੇ ਵੀ ਮਾਂ ਨੂੰ ਸਮਰਪਿਤ ਲਗਾਇਆ ਇੱਕ ਬੂਟਾਂ
ਇੱਕ ਬੂਟਾਂ ਮਾਂ ਦੇ ਨਾਮ ਸਿਰਲੇਖ ਅਧੀਨ ਚਲਾਈ ਜਾ ਰਹੀ ਮੂਹਿਮ ਤਹਿਤ ਰੇਸਟ ਹਾਊਸ ਜਸਵਾਲੀ ਵਿਖੇ ਲਗਾਏ ਬੂਟੇ
ਮਾਂ ਦੇ ਨਾਮ ਤੇ ਬੂਟਾਂ ਲਗਾ ਕੇ ਉਸ ਦਾ ਪਾਲਣ ਪੋਸਣ ਵੀ ਕਰਨਾ ਸਾਡਾ ਪਹਿਲਾ ਫਰਜ ਹੋਣਾ ਚਾਹੀਦਾ ਹੈ-ਸ੍ਰੀ ਲਾਲ ਚੰਦ ਕਟਾਰੂਚੱਕ

ਪਠਾਨਕੋਟ, 6 ਸਤੰਬਰ 2024 

ਅੱਜ ਵਾਟਰ ਸਪਲਾਈ ਸੈਨੀਟੇਸਨ ਵਿਭਾਗ ਪਠਾਨਕੋਟ ਵੱਲੋਂ ਸ੍ਰੀ ਮਹੇਸ ਕੁਮਾਰ ਐਕਸੀਅਨ ਵਾਟਰ ਸਪਲਾਈ ਸੈਨੀਟੇਸਨ ਪਠਾਨਕੋਟ ਦੇ ਦਿਸਾ ਨਿਰਦੇਸਾਂ ਅਨੁਸਾਰ ਵਿਭਾਗੀ ਆਦੇਸਾਂ ਅਧੀਨ ਇੱਕ ਬੂਟਾ ਮਾਂ ਦੇ ਨਾਮ ਸਿਰਲੇਖ ਅਧੀਨ ਜਸਵਾਲੀ ਰੇਸਟ ਹਾਊਸ ਵਿਖੇ ਪੋਦੇ ਲਗਾਏ ਗਏ। ਇਸ ਮੋਕੇ ਤੇ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਮੁੱਖ ਮਹਿਮਾਨ ਵਜੋਂ ਹਾਜਰ ਹੋਏ ਅਤੇ ਉਨ੍ਹਾਂ ਵੱਲੋਂ ਵੀ ਉਪਰੋਕਤ ਸਿਰਲੇਖ ਅਧੀਨ ਅਪਣੀ ਮਾਂ ਦੇ ਨਾਮ ਦਾ ਇੱਕ ਬੂਟਾ ਲਗਾਇਆ ਗਿਆ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਪਵਨ ਕੁਮਾਰ ਫੋਜੀ ਬਲਾਕ ਪ੍ਰਧਾਨ, ਸੰਦੀਪ ਕੁਮਾਰ ਬਲਾਕ ਪ੍ਰਧਾਨ, ਬੀਡੀਪੀ.ਓ. ਘਰੋਟਾ, ਮਨਿੰਦਰ ਕੌਰ ਸੀ.ਡੀ.ਐਸ., ਭੁਪਿੰਦਰ ਸਿੰਘ ਕੋਆਰਡੀਨੇਟਰ, ਮੋਨਿਕਾ ਕੁਮਾਰੀ ਬਲਾਕ ਕੋਆਰਡੀਨੇਟਰ, ਪਰਦੀਪ ਸਰਮਾ ਐਸ.ਡੀ.ਓ., ਪ੍ਰਦੀਪ ਕੁਮਾਰ ਜੇ.ਈ. ਵਾਟਰ ਸਪਲਾਈ , ਰਜਿਤ ਜੇ.ਈ. ਵਾਟਰ ਸਪਲਾਈ ,ਅੰਕੁਸ ਜੇ.ਈ. ਵਾਟਰ ਸਪਲਾਈ, ਗੋਰਵ ਜੇ.ਈ. ਵਾਟਰ ਸਪਲਾਈ , ਨੀਤਿਨ ਧੀਮਾਨ ਜੇ.ਈ. ਵਾਟਰ ਸਪਲਾਈ ਅਤੇ ਹੋਰ ਵਿਭਾਗੀ ਅਧਿਕਾਰੀ ਵੀ ਹਾਜਰ ਸਨ।

ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਅੱਜ ਵਾਟਰ ਸਪਲਾਈ ਸੈਨੀਟੇਸਨ ਵਿਭਾਗ ਵੱਲੋਂ ਇੱਕ ਰੁੱਖ ਮਾਂ ਦੇ ਨਾਮ ਅਧੀਨ ਬੂਟੇ ਲਗਾਏ ਗਏ ਹਨ, ਇਹ ਪ੍ਰਸੰਸਾ ਯੋਗ ਕੰਮ ਹੈ। ਉਨ੍ਹਾਂ ਕਿਹਾ ਕਿ ਅੱਜ ਅਸੀਂ ਸਾਰਿਆਂ ਵੱਲੋਂ ਅਪਣੀਆਂ ਮਾਵਾਂ ਨੂੰ ਸਮਰਪਿਤ ਇੱਕ ਇੱਕ ਰੁੱਖ ਲਗਾਇਆ ਹੈ ਉਨ੍ਹਾਂ ਕਿਹਾ ਕਿ ਸੰਸਾਰ ਦੀਆਂ ਸਾਰੀਆਂ ਮਾਵਾਂ ਨੂੰ ਨਮਨ ਕਰਦੇ ਹਨ ਜਿਨ੍ਹਾਂ ਦੀ ਬਦੋਲਤ ਅਸੀਂ ਸੰਸਾਰ ਦੇਖਿਆ।

ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਵੀ ਮਾਨਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਿੱਚ ਪੂਰੇ ਪੰਜਾਬ ਅੰਦਰ ਪੰਜਾਬ ਨੂੰ ਹਰਿਆ ਭਰਿਆ ਬਣਾਉਂਣ ਦੇ ਲਈ 3 ਕਰੋੜ ਬੂਟੇ ਵਣ ਵਿਭਾਗ ਦੇ ਸਹਿਯੋਗ ਨਾਲ ਲਗਾਉਂਣ ਦਾ ਟੀਚਾ ਨਿਰਧਾਰਤ ਕੀਤਾ ਗਿਆ ਸੀ ਜੋ ਪੂਰਾ ਵੀ ਕੀਤਾ ਹੈ। ਇਸੇ ਹੀ ਤਰ੍ਹਾਂ ਵੱਖ ਵੱਖ ਵਿਭਾਗਾਂ ਵੱਲੋਂ ਮੂਹਿੰਮ ਚਲਾ ਕੇ ਬੂਟੇ ਲਗਾਏ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਮੈਂ ਸਾਰੇ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਆਓ ਅਪਣੀ ਮਾਂ ਦੇ ਨਾਮ ਤੇ ਇੱਕ ਬੂਟਾ ਲਗਾਈਏ ਅਤੇ ਜਿਸ ਤਰ੍ਹਾ ਮਾਂ ਨੇ ਸਾਡੀ ਪਰਵਰਿਸ ਕੀਤੀ ਹੈ ਅਸੀਂ ਵੀ ਇੱਕ ਬੂਟੇ ਦੀ ਪਰਵਰਿਸ ਕਰਕੇ ਕੁਦਰਤ ਦੇ ਪ੍ਰਤੀ ਅਪਣੀ ਜਿਮ੍ਹੇਦਾਰੀ ਨਿਭਾਈਏ।

Spread the love