ਗੁਰਦਾਸਪੁਰ , 25, ਅਗਸਤ 2021 ਪੰਜਾਬ ਸਰਕਾਰ ਵਲੋ ਘਰ – ਘਰ ਰੋਜਗਾਰ ਮਿਸ਼ਨ ਤਹਿਤ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਅਤੇ ਵਧੀਕ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਜਿਲਾ ਰੋਜਗਾਰ ਤੇ ਕਾਰੋਬਾਰ ਬਿਊਰੋ ਗੋਰਦਾਸਪੁਰ ਵਲੋ ਜਿਲੇ ਦੇ ਸਿਖਿਆਰਥੀਆਂ ਲਈ ਕੋਰੀਅਰ ਕਾਊਸਲਿੰਗ ਪ੍ਰੋਗਰਾਮ ਉਲੀਕਿਆ ਗਿਆ ਹੈ । ਜਿਸ ਲੜੀ ਤਹਿਤ ਅੱਜ ਟਰੇਡ ਅਤੇ ਕਾਮਰਸ ਥੀਮ ਨੂੰ ਲੈ ਕੇ ਪ੍ਰਾਰਥੀਆਂ ਦੀ ਕਾਊਸਲਿੰਗ ਕਰਵਾਈ ਗਈ । ਅੱਜ ਦੇ ਕੈਰੀਅਰ ਕਾਊਸਲਿੰਗ ਪ੍ਰੋਗਰਾਮ ਦਾ ਉਦਘਾਟਨ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਵਲੋ ਕੀਤਾ ਗਿਆ । ਜਿਸ ਵਿਚ ਟਰੇਡ ਅਤੇ ਕਾਮਰਸ ਵਿਸੇ ਤੇ ਕੈਰੀਅਰ ਕਾਊਸਲਿੰਗ ਪ੍ਰੋਗਰਾਮ ਕਰਵਾਇਆ ਗਿਆ । ਜਿਸ ਦੀ ਸੁਰੂਆਤ ਸ੍ਰੀ ਪਰਸੋਤਮ ਸਿੰਘ ਜਿਲਾ ਰੋਜਗਾਰ ਅਫਸਰ ਵਲੋ ਕੀਤੀ ਗਈ । ਗੈਸਟ ਲੈਕਚਰ ਵਜੋ ਸ੍ਰੀ ਪ੍ਰਵੀਨ ਕੁਮਾਰ ਜਿਲਾ ਮੈਨੇਜਰ ( ਸੀ ਐਸ ਸੀ) ਸ੍ਰੀ ਦਰਸ਼ਨ ਮਹਾਜਨ ਪਰੈਜੀਡੈਟ ਟਰੇਡ ਅਤੇ ਯੂਨੀਅਨ ਗੁਰਦਾਸਪੁਰ , ਸ੍ਰੀ ਪ੍ਰਬੋਧ ਗਰੋਵਰ ਡੀਨ ਯੂਥ ਵੈਲਫੇਅਰ ਡਿਪਾਰਟਮੈਟ ਐਸ ਐਸ ਐਮ ਕਾਲਜ ਦੀਨਾਨਗਰ , ਸੰਦੀਪ ਕੁਮਾਰ ( ਚਾਰਟਡ ਆਕਾਊਟੈਟ) ਅਤੇ ਹੋਰ ਬੁਲਾਰਿਆ ਨੇ ਟਰੇਡ ਅਤੇ ਕਾਮਰਸ ਸੈਕਟਰ ਸਬੰਧੀ ਵਿਸਥਾਰਪੂਰਵਕ ਪੀ ਪੀ ਟੀ ਰਾਹੀ ਐਸ ਐਸ ਐਮ ਕਾਲਜ ਅਤੇ ਸ਼ਾਂਤੀ ਦੇਵੀ ਆਰੀਆਂ ਮਹਿਲਾ ਕਾਲਜ ਦੀਨਾਨਗਰ ਦੇ ਵਿਦਿਆਰਥੀਆਂ ਨਾਅਲ ਜਾਣਕਾਰੀ ਸਾਂਝੀ ਕੀਤੀ ਅਤੇ ਉਹਨਾ ਦੁਆਰਾ ਬੱਚਿਆ ਨੂੰ ਮੋਟੀਵੇਟ ਕੀਤਾ ਗਿਆ । ਇਸ ਮੌਕੇ ਤੇ ਪ੍ਰਸ਼ਨੋਤਰੀ ਮੁਕਾਬਲਾ ਵੀ ਕਰਵਾਇਆ ਗਿਆ । ਜਿਸ ਵਿਚ ਪਹਿਲੇ ਸਥਾਨ ਤੇ ਗੌਤਮ ਮਹਾਜਨ , ਰੋਹਿਤ ਅਲੂਣਾ ਅਤੇ ਰਜਤ ਅਤੇ ਦੂਜੇ ਸਥਾਨ ਤੇ ਸਵਾਯਮ ਮਹਾਜਨ ਅਤੇ ਸਿਵਾਂਗੀ ਮਹਾਜਨ ਰਹੇ । ਜੈਤੂਆ ਵਿਦਿਆਰਥੀਆਂ ਨੂੰ ਵਧੀਕ ਡਿਪਟੀ ਕਮਿਸ਼ਨਰ (ਜ) ਵਲੋ ਸਰਟੀਫਿਕੇਟ ਅਤੇ ਕੈਟਾ ਨਾਲ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇ ਸ੍ਰੀ ਪਰਸ਼ਤੋਮ ਸਿੰਘ ਜਿਲਾ ਰੋਜਗਾਰ ਅਫਸਰ ਨੇ ਦੱਸਿਆ ਕਿ ਸਤਬੰਰ ਮਹੀਨੇ ਮੈਕਾ ਰੋਜਗਾਰ ਮੇਲੇ ਲੱਗ ਰਹੇ ਹਨ 9 ਸਤੰਬਰ ਨੂੰ ਗੋਲਡਨ ਕਾਲਜ ਹਰਦੋਸ਼ਨੀ ਰੋਡ ਗੁਰਦਾਸਪੁਰ , 14 ਸਤੰਬਰ ਨੂੰ ਐਸ ਐਸ ਐਮ ਕਾਲਜ ਦੀਨਾਨਗਰ , 17 ਸਤੰਬਰ ਨੂੰ ਪੋਲੀਟੈਕਨਿਕ ਕਾਲਜ ਨੂੰ ਲੱਗਣਗੇ ।