ਕੋਰੋਨਾ ਅਤੇ ਡੇਂਗੂ ਤੋਂ ਬਚਾਅ ਸਬੰਧੀ ਲੋਕਾਂ ਨੂੰ ਕੀਤਾ ਜਾਗਰੂਕ

ਕੋਰੋਨਾ ਅਤੇ ਡੇਂਗੂ ਤੋਂ ਬਚਾਅ ਸਬੰਧੀ ਲੋਕਾਂ ਨੂੰ ਕੀਤਾ ਜਾਗਰੂਕ

‘ਮਿਸ਼ਨ ਫ਼ਤਿਹ’
ਮਲਟੀਪਰਪਜ ਹੈਲਥ ਸੁਪਵਾਈਜਰਾਂ ਦੀ ਮਹੀਨਾਵਾਰ ਮੀਟਿੰਗ
ਗੁਰਦਾਸਪੁਰ, 5 ਅਕਤੂਬਰ ( ) ਸਿਵਲ ਸਰਜਨ ਗੁਰਦਾਸਪੁਰ ਡਾ. ਵਰਿੰਦਰ ਪਾਲ ਜਗਤ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਜਿਲ•ਾ ਐਪੀਡਿਮਾਲੋਜਿਸਟ ਡਾ. ਪ੍ਰਭਜੋਤ ਕੌਰ ਕਲਸੀ ਦੀ ਪ੍ਰਧਾਨਗੀ ਹੇਠ ਟ੍ਰੇਨਿੰਗ ਅਨੈਕਸੀ ਗੁਰਦਾਸਪੁਰ ਵਿਖੇ ਮ.ਪ.ਸੁਪ.(ਮੇਲ) ਨਾਲ ਵੈਕਟਰ ਬੋਰਨ ਅਤੇ ਵਾਟਰ ਬੋਰਨ ਬਿਮਾਰੀਆਂ ਸਬੰਧੀ ਮਹੀਨਾਵਾਰ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਕਰਮਚਾਰੀਆਂ ਨੂੰ ਵੈਕਟਰ ਬੋਰਨ ਬਿਮਾਰੀਆਂ – ਡੇਂਗੂ, ਮਲੇਰੀਆ, ਚਿਕੁਨਗੁਨੀਆ ਤੇ ਕੋਰੋਨਾ ਵਾਇਰਸ ਵਿਰੁੱਧ ਜਾਣਕਾਰੀ ਦਿੱਤੀ।
ਸਿਵਲ ਸਰਜਨ ਗੁਰਦਾਸਪੁਰ ਵੱਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਡੇਂਗੂ ਤੋਂ ਬਚਾਅ ਲਈ ਕੂਲਰਾਂ, ਗਮਲਿਆਂ ਅਤੇ ਫਰਿਜਾਂ ਦੀਆਂ ਟ੍ਰੇਆਂ ਵਿਚ ਖੜੇ ਪਾਣੀ ਨੂੰ ਹਫਤੇ ਵਿਚ ਇਕ ਵਾਰ ਜਰੂਰ ਚੰਗੀ ਤਰਾਂ• ਸਾਫ ਕਰਕੇ ਸੁਕਾਓ। ਛੱਤਾਂ ਤੇ ਰੱਖੀਆਂ ਪਾਣੀ ਦੀਆਂ ਟੈਂਕੀਆਂ ਦੇ ਢੱਕਣਾ ਨੂੰ ਚੰਗੀ ਤਰਾਂ• ਬੰਦ ਕਰੋ। ਟੁੱਟੇ ਬਰਤਨਾਂ, ਡਰੰਮਾਂ ਅਤੇ ਟਾਇਰਾਂ ਆਦਿ ਨੂੰ ਖੁਲੇ• ਵਿਚ ਨਾ ਰੱਖੋ।ਘਰਾਂ ਦੇ ਆਲੇ ਦੁਆਲੇ ਪਾਣੀ ਖੜ•ਾ ਨਾ ਹੋਣ ਦਿਓ ਜਾਂ ਖੜ•ੇ ਪਾਣੀ ਵਿਚ ਹਫਤੇ ਵਿਚ ਇਕ ਵਾਰ ਸੜਿਆ ਕਾਲਾ ਤੇਲ ਜਾਂ ਮਿੱਤੀ ਦਾ ਤੇਲ ਪਾ ਦਿਓ।ਇਹ ਮੱਛਰ ਦਿਨ ਵੇਲੇ ਕੱਟਦਾ ਹੈ ਇਸ ਲਈ ਅਜਿਹੇ ਕਪੜੇ ਪਹਿਨੋ ਜਿਸ ਨਾਲ ਸ਼ਰੀਰ ਪੂਰੀ ਤਰਾਂ• ਢੱਕਿਆ ਰਹੇ। ਘਰਾਂ ਅਤੇ ਦਫਤਰਾਂ ਵਿਚ ਮੱਛਰ ਭਜਾਓ ਕਰੀਮਾਂ / ਤੇਲ ਆਦਿ ਦੀ ਵਰਤੋਂ ਕਰੋ।ਸੋਣ ਸਮੇਂ ਮੱਛਰਦਾਨੀ ਦੀ ਵਰਤੋਂ ਕਰੋ।ਬੁਖਾਰ ਵਿਚ ਪੈਰਾਸੀਟਾਮੋਲ ਜਾਂ ਕਰੋਸੀਨ ਦੀ ਹੀ ਵਰਤੋਂ ਕਰੋ। ਬੁਖਾਰ ਵਿਚ ਐਸਪਰੀਨ ਜਾਂ ਬਰੂਫਨ ਦੀ ਵਰਤੋਂ ਨਹੀਂ ਕੀਤੀ ਜਾਵੇ।
ਇਸ ਤੋਂ ਇਲਾਵਾ ਸਮੂਹ ਕਰਮਚਾਰੀਆਂ ਨੂੰ ਕੋਵਿਡ-19 ਸਬੰਧੀ ਜਾਣਕਾਰੀ ਵੀ ਦਿੱਤੀ ਗਈ। ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਰੋਨਾ ਬਿਮਾਰੀ ਦੇ ਲੱਛਣ ਦਿਖਣ ਤੇ ਕੋਰੋਨਾ ਟੈਸਟ ਜਰੂਰ ਕਰਵਾਉ। ਕਰੋਨਾ ਪੀੜਤ ਦੇ ਸੰਪਰਕ ਵਿਚ ਆਏ ਵਿਅਕਤੀਆਂ ਨੂੰ ਤੁਰੰਤ ਆਪਣਾ ਕੋਰੋਨਾ ਟੈਸਟ ਕਰਵਾਉਣਾ ਚਾਹੀਦਾ ਹੈ ਤਾਂ ਜੋ ਕੋਰੋਨਾ ਵਾਇ੍ਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਉਨਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਦੀ ਰਿਪੋਰਟ ਕੋਰੋਨਾ ਪੋਜ਼ਟਿਵ ਆਉਂਦੀ ਹੈ ਤਾਂ ਉਹ ਘਰ ਏਕਤਵਾਸ ਹੋ ਸਕਦੇ ਹਨ।
ਜਿਲ•ਾ ਐਪੀਡਿਮਾਲੋਜਿਸਟ ਨੇ ਦਸਿਆ ਕਿ ਡੇਂਗੂ ਬੁਖਾਰ ਮਾਦਾ ਏਡੀਜ ਅਜਿਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਸਾਫ ਖੜ•ੇ ਪਾਣੀ ਦੇ ਸੋਮਿਆਂ ਵਿਚ ਪੈਦਾ ਹੁੰਦਾ ਹੈ। ਡੇਂਗੂ ਦੇ ਲੱਛਣਾਂ ਜਿਵੇਂ ਕਿ ਤੇਜ ਬੁਖਾਰ, ਸਿਰ ਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿਚ ਦਰਦ, ਮਾਸ ਪੇਸ਼ੀਆਂ ਅਤੇ ਜੋੜਾਂ ਵਿਚ ਦਰਦ, ਜੀ ਕੱਚਾ ਹੋਣਾ ਅਤੇ ਉਲਟੀਆਂ ਆਉਣਾ, ਥਕਾਵਟ ਮਹਿਸੂਸ ਹੋਣਾ, ਚਮੜੀ ਤੇ ਦਾਣੇ ਅਤੇ ਹਾਲਤ ਖਰਾਬ ਹੋਣ ਤੇ ਨੱਕ, ਮੁੰਹ ਅਤੇ ਮਸੂੜਿਆਂ ਵਿਚੋਂ ਖੂਨ ਵਗਨਾ ਅਤੇ ਬਚਾਅ ਸਬੰਧੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਜੇਕਰ ਕਿਸ ਜੇਕਰ ਤੁਹਾਨੂੰ ਬੁਖਾਰ ਦੌਰਾਨ ਉਪਰੋਕਤ ਦਰਸਾਏ ਲੱਛਣ ਨਜਰ ਆਉਂਦੇ ਹਨ ਤਾਂ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਵਿਚ ਸੰਪਰਕ ਕਰੋ। ਡੇਂਗੂ ਬੁਖਾਰ ਦਾ ਟੈਸਟ ਅਤੇ ਸੁਪੋਰਟਿਵ ਇਲਾਜ ਰਾਜ ਦੇ ਸਰਕਾਰੀ ਹਸਪਤਾਲਾਂ ਵਿਚ ਮੁਫਤ ਕੀਤਾ ਜਾਂਦਾ ਹੈ।
ਮਲੇਰੀਆ ਸਬੰਧੀ ਜਾਣਕਾਰੀ ਦਿੰਦੇ ਹੋਏ ਉਨਾਂ ਨੇ ਦਸਿਆ ਕਿ ਮਲੇਰੀਆ ਇਕ ਕਿਸਮ ਦਾ ਗੰਭੀਰ ਬੁਖਾਰ ਹੈ ਜੋ ਕਿ ਐਨੋਫਲੀਜ਼ ਮੱਛਰ ਦੇ ਕੱਟਣ ਰਾਹੀਂ ਫੈਲਦਾ ਹੈ।ਮਲੇਰੀਆ ਬੁਖਾਰ ਫੈਲਾਉਣ ਵਾਲਾ ਮੱਛਰ ਸਾਫ ਠਹਿਰੇ ਪਾਣੀ ਵਿਚ ਪੈਦਾ ਹੁੰਦਾ ਹੈ। ਇਸ ਲਈ ਘਰਾਂ ਦੇ ਆਲੇ ਦੁਆਲੇ ਅਤੇ ਛੱਤਾਂ ਤੇ ਪਾਣੀ ਇੱਕਠਾ ਨਾ ਹੋਣ ਦਿਓ। ਡੁੰਘੀਆਂ ਥਾਂਵਾਂ ਨੂੰ ਮਿੱਟੀ ਨਾਲ ਭਰੋ, ਟਾਇਰਾਂ, ਵਾਧੂ ਪਏ ਬਰਤਨਾਂ, ਗਮਲੇ, ਡੱਰਮ ਆਦਿ ਵਿਚ ਪਾਣੀ ਇੱਕਠਾ ਨਾ ਹੋਣ ਦਿਓ। ਜੇ ਕਿਸੇ ਨੂੰ ਮਲੇਰੀਆ ਬੁਖਾਰ ਦੇ ਲੱਛਣ ਜਿਵੇਂ ਕਿ ਠੰਡ ਅਤੇ ਕਾਂਬੇ ਨਾਲ ਬੁਖਾਰ, ਤੇਜ ਬੁਖਾਰ, ਉਲਟੀਆਂ ਅਤੇ ਸਿਰ ਦਰਦ ਹੁੰਦਾ ਹੈ ਤਾਂ ਤੁਰੰਤ ਨਜਦੀਕੀ ਸਿਹਤ ਕੇਂਦਰ ਜਾ ਕੇ ਆਪਣੀ ਜਾਂਚ ਕਰਵਾਓ।
ਹਰ ਸ਼ੁੱਕਰਵਾਰ ਨੂੰ ਡ੍ਰਾਈ ਡੇਅ ਮਨਾਇਆ ਜਾਵੇ ਜਿਸ ਅਧੀਨ ਪਾਣੀ ਇਕੱਠਾ ਹੋਣ ਵਾਲੇ ਸਰੋਤ ਜਿਵੇਂ ਕਿ ਕੂਲਰਾਂ, ਫਰਿੱਜਾਂ ਦੀਆਂ ਟਰੇਆਂ, ਗਮਲਿਆਂ ਦੀਆਂ ਟ੍ਰੇਆਂ, ਡਿਸਪੋਸੇਬਲ ਚੀਜਾਂ, ਟਾਇਰ, ਟੁੱਟੇ ਭੱਜੇ ਬਰਤਣ, ਖਾਲੀ ਬੋਤਲਾਂ ਆਦਿ ਨੂੰ ਚੰਗੀ ਤਰ•ਾਂ ਸਾਫ ਕੀਤਾ ਜਾਵੇ ਤਾਂ ਜੋ ਕਿ ਡੇਂਗੂ ਅਤੇ ਮਲੇਰੀਆ ਵਰਗੀ ਬਿਮਾਰੀ ਤੋਂ ਬਚਿਆ ਜਾ ਸਕੇ।
ਇਸ ਮੌਕੇ ਤੇ ਸ਼੍ਰੀ ਸ਼ਿਵ ਚਰਨ, ਸ਼੍ਰੀ ਕੰਵਲਜੀਤ ਸਿੰਘ ਏ.ਐਮ.ਓ., ਸ਼੍ਰੀ ਹਰਪ੍ਰੀਤ ਸਿੰਘ, ਸ਼੍ਰੀ ਜੋਬਨ ਪ੍ਰੀਤ ਸਿੰਘ, ਸ਼੍ਰੀ ਸੁਖਦਿਆਲ ਮ.ਪ.ਸੁਪ.(ਮੇਲ), ਸ਼੍ਰੀ ਹਰਚਰਨ ਸਿੰਘ ਮ.ਪ.ਹ.ਵ.(ਮੇਲ) ਅਤੇ ਮਲੇਰੀਆ ਸ਼ਾਖਾ ਗੁਰਦਾਸਪੁਰ ਦੇ ਕਰਮਚਾਰੀ ਹਾਜਰ ਸੀ।

Spread the love