ਕੋਰੋਨਾ ਦੇ ਲੱਛਣ ਆਉਣ ਤੇ ਕੋਵਿਡ ਟੈਸਟ ਜਰੂਰ ਕਰਵਾਇਆ ਜਾਵੇ ।
ਨੂਰਪੁਰ ਬੇਦੀ 3 ਜੂਨ 2021
ਕੋਰੋਨਾ ਵਾਇਰਸ ਦੇ ਲੱਛਣਾਂ ਨੂੰ ਅਣਗੌਲਿਆ ਕੋਰੋਨਾ ਤੇ ਇਲਾਜ਼ ‘ਚ ਦੇਰੀ ਕਰਨਾ ਨੁਕਸਾਨਦੇਹ ਹੋ ਸਕਦਾ ਹੈ, ਜਿਸ ਕਰਕੇ ਮਾਮੂਲੀ ਲੱਛਣ ਸਾਹਮਣੇ ਆਉਣ ‘ ਤੇ ਵੀ ਕੋਰੋਨਾ ਦੀ ਜਾਂਚ ਲਈ ਟੈਸਟ ਕਰਵਾਉਣਾ ਬਹੁਤ ਜ਼ਰੂਰੀ ਹੈ ।
ਇਹ ਜਾਣਕਾਰੀ ਦਿੰਦਿਆਂ ਸੀ.ਐਚ.ਸੀ ਨੂਰਪੁਰ ਬੇਦੀ ਦੇ ਸੀਨੀਅਰ ਮੈਡੀਕਲ ਅਫਸਰ ਡਾ: ਵਿਧਾਨ ਚੰਦਰ ਨੇ ਦੱਸਿਆ ਕਿ ਕੋਵਿਡ ਦੇ ਕੇਸਾਂ ‘ਚ ਭਾਵੇਂ ਪਹਿਲਾਂ ਨਾਲੋਂ ਗਿਰਾਵਟ ਹੋ ਰਹੀ ਹੈ । ਪਰ ਮਹਾਂਮਾਰੀ ਤੋਂ ਬਚਾਅ ਲਈ ਸਰਕਾਰ ਵਲੋਂ ਸਮੇਂ-ਸਮੇਂ ਦਿੱਤੇ ਜਾ ਰਹੇ ਨਿਰਦੇਸ਼ਾਂ ਦੀ ਪਾਲਣਾ ਕਰਨਾ ਬੇਹੱਦ ਜ਼ਰੂਰੀ ਹੈ । ਡਾ: ਵਿਧਾਨ ਚੰਦਰ ਨੇ ਦੱਸਿਆ ਕਿ ਬਹੁਤ ਸਾਰੇ ਲੋਕ ਕੋਵਿਡ ਦੇ ਲੱਛਣਾਂ ਨੂੰ ਅਣਗੌਲਿਆ ਕਰਕੇ ਮੌਸਮੀ ਬੁਖਾਰ ਸਮਝ ਰਹੇ ਹਨ ਪਰ ਜਦੋਂ ਉਹਨਾਂ ਨੂੰ ਸਾਹ ਲੈਣ ਸਬੰਧੀ ਹੋਰ ਗੰਭੀਰ ਤਕਲੀਫ਼ ਹੁੰਦੀ ਹੈ ਤੇ ਜਦੋਂ ਉਹ ਹਸਪਤਾਲ ਵਿਖੇ ਪਹੁੰਚ ਕਰਦੇ ਹਨ, ਉੱਥੇ ਜਾ ਕੇ ਪਤਾ ਲੱਗਦਾ ਹੈ ਕਿ ਉਹ ਕੋਵਿਡ-19 ਦੀ ਲਪੇਟ ‘ਚ ਆ ਚੁੱਕੇ ਹਨ । ਅਜਿਹੇ ਹਾਲਾਤ ਕਾਰਨ ਕੋਵਿਡ ਕਾਰਨ ਪਕ3੍ਹਮੌਤਾਂ ‘ਚ ਵਾਧਾ ਹੋ ਰਿਹਾ ਹੈ ਜੋ ਚਿੰਤਾਜਨਕ ਹੈ । ਉਨ੍ਹਾਂ ਦੱਸਿਆ ਕਿਸੇ ਵੀ ਵਿਅਕਤੀ ਨੂੰ ਬੁਖਾਰ, ਖਾਂਸ਼ੀ, ਜੁਕਾਮ, ਗਲੇ ‘ਚ ਦਰਦ, ਸਾਹ ਲੈਣ ‘ਚ ਤਕਲੀਫ਼ ਥਕਾਵਟ ਜਾਂ ਅਜਿਹਾ ਕੋਈ ਲੱਛਣ ਆਉਣ ‘ਤੇ ਤੁਰੰਤ ਸਰਕਾਰੀ ਹਸਪਤਾਲ ‘ਚ ਸੰਪਰਕ ਕਰਕੇ ਟੈਸਟ ਕਰਵਾਉਣਾ ਚਾਹੀਦਾ ਹੈ, ਜਿਹੜੇ ਵਿਅਕਤੀਆਂ ਨੂੰ ਟੀ.ਬੀ, ਕੈਂਸਰ, ਸ਼ੂਗਰ,ਬਲੱਡ ਪ੍ਰੈਸ਼ਰ ਆਦਿ ਦੀ ਤਕਲੀਫ਼ ਹੈ, ਉਨ੍ਹਾਂ ਨੂੰ ਵੀ ਸਰਕਾਰੀ ਹਸਪਤਾਲ ‘ਚ ਕੋਵਿਡ ਸੈਂਪਲ ਕਰਵਾਉਣਾ ਚਾਹੀਦਾ ਹੈ । ਬਲਾਕ ਨੂਰਪੁਰ ਬੇਦੀ ਦੇ ਵੱਖ-ਵੱਖ ਪਿੰਡਾਂ ‘ਚ ਅਤੇ ਸੀ.ਐਚ.ਸੀ ਨੂਰਪੁਰ ਬੇਦੀ ਵਿਖੇ ਰੋਜ਼ਾਨਾ ਕੋਵਿਡ ਦੇ ਟੈਸਟ ਕੀਤੇ ਜਾਂਦੇ ਹਨ । ਸਿਹਤ ਵਿਭਾਗ ਦੀ ਟੀਮ ਵਲੋਂ ਪਿੰਡ ਬਟਾਰਲਾ ਅਤੇ ਮਾਧੋਪੁਰ ਵਿਖੇ 133 ਵਿਅਕਤੀਆਂ ਦੇ ਸੈਂਪਲ ਲਏ ਗਏ ।
ਪਿੰਡ ਮਾਧੋਪੁਰ ਵਿਖੇ ਕੋਰੋਨਾ ਸੈਂਪਲ ਲੈਂਦੇ ਹੋਏ ਸਿਹਤ ਕਰਮਚਾਰੀ।