ਕੋਰੋਨਾ ਮਰੀਜ਼ਾਂ ਦੇ ਪੈਸੇ ਮਿਲਣ ਜਾਂ ਅੰਗ ਕੱਢੇ ਜਾਣ ਦਾ ਭਰਮ ਕੋਰਾ ਝੂਠ-ਸਿਵਲ ਸਰਜਨ

Civil Surgeon Gurdaspur Civil Surgeon Gurdaspur Kishan Chand

ਕੋਵਿਡ-10 ਲੱਛਣ ਸਾਹਮਣੇ ਆਉਣ ‘ਤੇ ਕੋਰੋਨਾ ਟੈਸਟ ਜਰੂਰ ਕਰਵਾਉਣਾ ਚਾਹੀਦਾ ਹੈ
ਗੁਰਦਾਸਪੁਰ, 2 ਸਤੰਬਰ ( ) ਡਾ. ਕਿਸ਼ਨ ਚੰਦ ਸਿਵਲ ਸਰਜਨ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਰੋਨਾ ਵਾਇਰਸ ਅਤੇ ਡਾਕਟਰਾਂ ਵਲੋਂ ਕੋਵਿਡ ਮਰੀਜਾਂ ਦੇ ਕੀਤੇ ਜਾ ਰਹੇ ਇਲਾਜ ਸਬੰਧੀ ਕਿਸੇ ਤਰਾਂ ਦੀ ਅਫਵਾਹਾਂ ਵਿਚ ਨਾ ਆਉਣ ਅਤੇ ਕੋਵਿਡ ਦੇ ਲੱਛਣ ਸਾਹਮਣੇ ਆਉਣ ਤੇ ਸਮੇਂ ਸਿਰ ਆਪਣਾ ਇਲਾਜ ਕਰਵਾਉਣਾ ਚਾਹੀਦਾ ਹੈ।
ਸਿਵਲ ਸਰਜਨ ਨੇ ਅੱਗੇ ਦੱਸਿਆ ਕਿ ਕੁਝ ਸਮਾਜ ਵਿਰੋਧੀ ਅਨਸਰਾਂ ਵਲੋਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਪੌਜ਼ਟਿਵ ਮਰੀਜ਼ ਲਈ ਡਾਕਟਰਾਂ ਜਾਂ ਹਸਪਤਾਲਾਂ ਨੂੰ ਪੈਸੇ ਮਿਲਦੇ ਹਨ, ਉਨਾਂ ਸਪੱਸ਼ਟ ਕਰਦਿਆਂ ਕਿਹਾ ਕਿ ਇਹ ਬਿਲਕੁਲ ਝੂਠ ਹੈ। ਨਾ ਹੀ ਸਰਕਾਰ ਅਤੇ ਨਾ ਹੀ ਡਾਕਟਰਾਂ ਵਲੋਂ ਮਰੀਜ਼ ਵਧਾਉਣ ਦੀ ਕੋਈ ਪ੍ਰਕਿਰਿਆ ਨਹੀਂ ਚੱਲ ਰਹੀ ਹੈ ਸਗੋਂ ਮਰੀਜਾਂ ਨੂੰ ਹਸਪਤਾਲ ਦਾਖਲ ਕਰਕੇ ਉਨਾਂ ਦਾ ਸਹੀ ਤਰੀਕੇ ਨਾਲ ਇਲਾਜ ਕੀਤਾ ਜਾਂਦਾ ਹੈ। ਉਨਾਂ ਮੁੜ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮੇਂ ਸਿਰ ਆਪਣਾ ਇਲਾਜ ਕਰਵਾਉਣ ਨਾ ਕਿ ਅਜਿਹੀਆਂ ਅਫਵਾਹਾਂ ਵਿਚ ਯਕੀਨ ਕਰਦੇ ਹੋਏ ਆਪਣਾ ਇਲਾਜ ਕਰਨ ਵਿਚ ਦੇਰੀ ਕਰਨ।
ਉਨਾਂ ਅੱਗੇ ਦੱਸਿਆ ਕਿ ਨਿਰਆਧਾਰ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਹਸਪਤਾਲਾਂ ਵਿਚ ਮਰੀਜਾਂ ਦੇ ਅੰਗ ਕੱਢੇ ਜਾ ਰਹੇ ਹਨ, ਸਬੰਧੀ ਸਿਵਲ ਸਰਜਨ ਨੇ ਕਿਹਾ ਕਿ ਬਹੁਤ ਹੀ ਮਾੜੀ ਗੱਲ ਹੈ ਕਿ ਕੁਝ ਸਮਾਜ ਵਿਰੋਧੀ ਲੋਕ ਇਸ ਤਰਾਂ ਦੀ ਅਫਵਾਹਾਂ ਫੈਲਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਅਤੇ ਪਵਿੱਤਰ ਪੇਸ਼ੇ ਡਾਕਟਰੀ ਨੂੰ ਬਦਨਾਮ ਕਰ ਰਹੇ ਹਨ। ਉਨਾਂ ਅੱਗੇ ਕਿਹਾ ਕਿ ਕਿਸੇ ਮਰੀਜ਼ ਦੀ ਮੌਤ ਉਸਦੀ ਬਿਮਾਰੀ ਦੀ ਗੰਭੀਰਤਾ ਤੇ ਉਸਦੀ ਸਰੀਰਕ ਹਾਲਤ ਤੇ ਨਿਰਭਰ ਕਰਦੀ ਹੈ, ਇਸ ਲਈ ਕੋਰੋਨਾ ਵਾਇਰਸ ਬਿਮਾਰੀ ਦੇ ਲੱਛਣ ਦਿਖਣ ਤੇ ਆਪਣਾ ਤੁਰੰਤ ਕੋਰੋਨਾ ਟੈਸਟ ਕਰਵਾਉਣਾ ਚਾਹੀਦਾ ਹੈ ਅਤੇ ਟੈਸਟ ਕਰਵਾਉਣ ਤੋ ਘਬਰਾਉਣਾ ਨਹੀਂ ਚਾਹੀਦਾ ਹੈ।

Spread the love