ਮਿਸ਼ਨ ਫਤਹਿ 2.0
ਡਾ. ਔਲਖ ਵੱਲੋਂ ਸਹਿਣਾ ਵਿਖੇ ਵੱਖ ਵੱਖ ਧਿਰਾਂ ਨਾਲ ਮੀਟਿੰਗ
ਪੰਚਾਇਤ ਤੇ ਸਮਾਜ ਸੇਵੀਆਂ ਵੱਲੋਂ ਸੈਂਪਿਗ ਤੇ ਟੀਕਾਕਰਨ ਵਿਚ ਪੂਰੇ ਸਹਿਯੋਗ ਦਾ ਭਰੋਸਾ
ਸਹਿਣਾ/ਬਰਨਾਲਾ, 29 ਮਈ 2021
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਦੀ ਅਗਵਾਈ ਹੇਠ ਜ਼ਿਲਾ ਬਰਨਾਲਾ ਵਿੱਚ ਕਰੋਨਾ ਮੁਕਤ ਪਿੰਡ ਮਿਸ਼ਨ ਫਤਿਹ-2.0 ਤਹਿਤ ਗਤੀਵਿਧੀਆਂ ਜਾਰੀ ਹਨ।
ਇਸ ਤਹਿਤ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਨੇ ਵੱਖ-ਵੱਖ ਸਮਾਜ ਸੇਵੀਆਂ ਅਤੇ ਪੰਚਾਇਤ ਨੁਮਾਇੰਦਿਆਂ ਨਾਲ ਸਹਿਣਾ ਵਿਖੇ ਮੀਟਿੰਗ ਕੀਤੀ। ਡਾ. ਔਲਖ ਨੇ ਕਿਹਾ ਕੋਰੋਨਾ ਦੇ ਮੁਢਲੇ ਲੱਛਣ ਜਿਵੇਂ ਗਲਾ ਖਰਾਬ, ਖਾਂਸੀ, ਜੁਕਾਮ, ਬੁਖਾਰ ਆਦਿ ਹੋਣ ’ਤੇ ਜਲਦੀ ਤੋਂ ਜਲਦੀ ਕੋਰੋਨਾ ਟੈਸਟ ਕਰਵਾਇਆ ਜਾਵੇ। ਉਨਾਂ ਕਿਹਾ ਕਿ ਸਮੇਂ ਸਿਰ ਸਥਿਤੀ ਸਪਸ਼ਟ ਹੋਣ ’ਤੇ ਘਰ ਵਿਚ ਹੀ ਇਲਾਜ ਸੰਭਵ ਹੋ ਜਾਂਦਾ ਹੈ ਅਤੇ ਬਿਮਾਰੀ ਅੱਗੇ ਨਹੀਂ ਫੈਲਦੀੇ। ਜੇਕਰ ਕੋਰੋਨਾ ਟੈਸਟ ਦੇਰੀ ਨਾਲ ਕਰਾਇਆ ਜਾਂਦਾ ਹੈ ਤੇ ਸਿਹਤ ਸਥਿਤੀ ਵਿਗੜ ਜਾਵੇ ਤਾਂ ਮਰੀਜ਼ ਨੂੰ ਲੈਵਲ-2 ਫੈਸਿਲਟੀ ਸੋਹਲ ਪੱਤੀ ਜਾਂ ਸੀ.ਐਚ.ਸੀ.ਮਹਿਲ ਕਲਾਂ ਦਾਖਲ ਕਰਨਾ ਪੈਂਦਾ ਹੈ।
ਇਸ ਮੌਕੇ ਸਰਪੰਚ ਮਲਕੀਤ ਕੌਰ ਕਲਕੱਤਾ, ਸ. ਸੁਖਵਿੰਦਰ ਕਲਕੱਤਾ, ਜੁਗਿੰਦਰ ਸਿੰਘ ਹਰਗੋਬਿੰਦ ਬਾਡੀ ਬਿਲਡਰ ਵਾਲਿਆਂ ਨੇ ਆਖਿਆ ਕਿ ਉਨਾਂ ਵੱਲੋਂ ਘਰਾਂ ਵਿਚ ਏਕਾਂਤਵਾਸ ਕੋਰੋਨਾ ਮਰੀਜ਼ਾਂ ਨੂੰ ਰਾਸ਼ਨ ਕਿੱਟਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਇਸ ਮੌਕੇ ਬਾਬਾ ਹੀਰਾ ਸਿੰਘ, ਬਾਬਾ ਫਲਗੂ ਦਾਸ ਸਪੋਰਟਸ ਕਲੱਬ, ਪੁੱਤਰੀ ਪਾਠਸ਼ਾਲਾ, ਬੀਬੜੀਆਂ ਮਾਈਆਂ ਬਾਲ ਭਲਾਈ ਕਮੇਟੀ ਦੇ ਨੁਮਾਇਦਿਆਂ, ਕਰਿਆਨਾ ਐਸੋਸੀਏਸ਼ਨ ਤੋਂ ਪ੍ਰਮੋਦ ਕੁਮਾਰ ਸਿੰਗਲਾ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਗੁਰਪ੍ਰੀਤ ਸਿੰਘ ਤੇ ਹੋਰ ਨੁਮਾਇੰਦਿਆਂ ਨੇ ਭਰੋਸਾ ਦਿੱਤਾ ਕਿ ਸਿਹਤ ਵਿਭਾਗ ਨੂੰ ਕੋਰੋਨਾ ਟੈਸਟਿੰਗ, ਵੈਕਸੀਨੇਸ਼ਨ ਅਤੇ ਕੋਰੋਨਾ ਪਾਜ਼ੇਟਿਵ ਮਰੀਜਾਂ ਦੇ ਇਲਾਜ ਬਾਬਤ ਘਰ-ਘਰ ਜਾ ਕੇ ਪੂਰਾ ਸਹਿਯੋਗ ਦਿੱਤਾ ਜਾਵੇਗਾ।
ਇਸ ਮੌਕੇ ਡਾ. ਅਰਮਾਨਦੀਪ ਸਿੰਘ, ਜਗਦੇਵ ਸਿੰਘ ਐਸ.ਆਈ, ਗੁਰਪ੍ਰੀਤ ਸਿੰਘ, ਸੁਖਰਾਜ ਸਿੰਘ, ਵਰਿੰਦਰ ਕੌਰ ਸਿਹਤ ਕਰਮਚਾਰੀ, ਗੁਰਸ਼ਰਨ ਸਿੰਘ ਸਾਬਕਾ ਸਰਪੰਚ, ਮਨੀ ਸਿੰਗਲਾ ਆਦਿ ਹਾਜ਼ਰ ਸਨ।