ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਵੀ ਫਰਦ ਕੇਂਦਰਾਂ ਵਿਚ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਸ਼ਾਨਦਾਰ ਸੇਵਾਵਾਂ

DC Gurdaspur

ਪੰਜਾਬ ਸਰਕਾਰ ਦਾ ਨਵਾ ਉਪਰਾਲਾ ਹੁਣ ਫਰਦ ਕੇਂਦਰ ਤੋ ਸ਼ੁਰੂ ਹੋਈਆ ਨਵੀਆ 06 ਵੱਖ-ਵੱਖ ਸੇਵਾਵਾਂ
ਗੁਰਦਾਸਪੁਰ, 28 ਸਤੰਬਰ ( ) ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਤਹਿਸੀਲਾਂ ਅਤੇ ਸਬ ਤਹਿਸੀਲਾਂ ਵਿਚ ਸਥਾਪਿਤ ਕੀਤੇ ਗਏ ਫਰਦ ਕੇਂਦਰ ਆਮ ਜਨਤਾ ਲਈ ਵਰਦਾਨ ਸਾਬਿਤ ਹੋ ਰਹੇ ਸਨ, ਜਿਸ ਵਿਚ ਕੋਈ ਅਪਣੀ ਜ਼ਮੀਨ ਜਾਇਦਾਦ ਸਬੰਧੀ ਅਪਣੀ ਮਾਲਕੀ ਦੀ ਫਰਦ ਮੋਕੇ ਉਪਰ ਹੀ ਪ੍ਰਾਪਤ ਕਰ ਰਿਹਾ ਹੈ।
ਡਿਪਟੀ ਕਮਿਸ਼ਨਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋ ਇਹਨਾ ਫਰਦ ਕਂੇਦਰਾਂ ਵਿਚ ਆਮ ਲੋਕਾ ਲਈ ਜ਼ਮੀਨ ਜਾਇਦਾਦ ਨਾਲ ਸਬੰਧਤ ਨਵੀਆ ਸੇਵਾਵਾਂ ਜਿਵੇ ਕਿ ਕੋਈ ਵੀ ਇੰਤਕਾਲ ਜਿਵੇ ਕਿ ਵਿਰਾਸਤ, ਤਕਸੀਮ, ਤਬਾਦਲਾ, ਬੈ , ਤਬਦੀਲ ਮਲਕੀਅਤ, ਫਕ ਉਲ ਰਹਿਨ ਫਰਦ ਬਦਰ, ਨਕਸ਼ਾ ਓ, ਵਾਰੰਟ ਅਤੇ ਸਟੇਅ ਆਰਡਰ ਆਦਿ ਸੇਵਾਵਾ ਤੈਅ ਸਮੇਂ ਅੰਦਰ ਮਾਮੂਲੀ ਫੀਸ ਨਾਲ ਦਿਤੱੀਆਂ ਜਾ ਰਹੀਆ ਹਨ । ਇਹਨਾ ਸੇਵਾਂਵਾ ਦੇ ਸ਼ੁਰੂ ਹੋਣ ਨਾਲ ਲੋਕਾ ਨੂੰ ਹੋਰ ਸਹੁਲਤਾਂ ਪਾਰਦਰਸ਼ੀ ਢੰਗ ਨਾਲ ਤੈਅ ਸਮਂੇ ਅੰਦਰ ਮਿਲ ਰਹੀਆ ਹਨ । ਇਸ ਤੋ ਇਲਾਵਾ ਮਾਲ ਮਹਿਕਮੇ ਵਲੋ ਰਜਿਸਟਰੀਆ ਅਤੇ ਮਾਲ ਅਦਾਲਤੀ ਕੋਰਟ ਦਾ ਕੰਮ ਆਨ ਲਾਇਨ ਕੀਤਾ ਜਾ ਚੁਕਾ ਹੈ ਅਤੇ ਲੋਕ ਘਰ ਬੈਠੇ ਹੀ ਰਜਿਸਟਰੀ ਦੀ ਆਨ ਲਾਇਨ ਅੰਪਵਾਇੰਟਮੈਂਟ http://igrpunjab.gov.in ‘ਤੇ ਲੋਗ ਇਨ ਕਰਕੇ ਖੁਦ ਪ੍ਰਾਪਤ ਕਰ ਸਕਦੇ ਹਨ ।
ਵਿਰਾਸਤ, ਤਕਸੀਮ, ਫੱਕ ਉਲ ਰਹਿਨ ਆਦਿ ਇੰਤਕਾਲ ਦਰਜ ਕਰਨ ਸਬੰਧੀ ਸੇਵਾਵਾਂ, ਮਾਮੂਲੀ 100 ਰੁਪਏ ਦੇ ਕੇ 15 ਦਿਨਾਂ ਵਿਚ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਅਦਾਲਤ ਜਾਂ ਅਧਿਕਾਰੀ ਵਲੋਂ ਜਾਰੀ ਸਾਮਲ/ ਰੋਕ ਸਬੰਧੀ ਹੁਕਮਾਂ ਦੀ ਮਾਵ ਰਿਕਾਰਡ ਵਿਚ ਅਮਲ ਸਬੰਧੀ ਸਬੰਧੀ ਸੇਵਾਵਾਂ, ਮਾਮੂਲੀ 100 ਰੁਪਏ ਫੀਸ ਦੇ 5 ਦਿਨਾਂ ਵਿਚ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਫਰਦ-ਬਰਦ ਦਰਜ ਕਰਨ ਸਬੰਧੀ ਸੇਵਾਵਾਂ, ਮਹਿਜ 50 ਰੁਪਏ ਵਿਚ 05 ਦਿਨਾਂ ਵਿਚ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਸਾਰੇ ਮਾਲਕਾਂ ਦਾ ਨਕਸ਼ਾ (ਓ) ਤਿਆਰ ਕਰਨ ਨਾਲ ਸਬੰਧਿਤ ਸੇਵਾਵਾਂ 15 ਦਿਨਾਂ ਵਿਚ 200 ਰੁਪਏ ਦੀ ਫੀਸ ਦੇ ਦੇ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਤਕਸੀਮ ਕੇਸਾਂ ਵਿਚ ਕਬਜ਼ਾ ਵਰੰਟ ਜਾਰੀ ਕਰਨ ਨਾਲ ਸਬੰਧਿਤ ਸੇਵਾਵਾਂ 10 ਦਿਨਾਂ ਵਿਚ 200 ਰੁਪਏ ਵਿਚ ਪ੍ਰ੍ਰਾਪਤ ਕੀਤੀਆਂ ਜਾ ਸਕਦੀਆਂ ਹਨ ਅਤੇ ਕਿਰਾਏਦਾਰੀ ਲਈ ਆਮ ਰੇਟ ਤੈਅ ਕਰਨ ਲਈ ਸੇਵਾਵਾਂ ਮਹਿਜ 200 ਰੁਪਏ ੍ਰੀਸ ਨਾਲ 10 ਦਿਨਾਂ ਵਿਚ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲਾ ਪ੍ਰਸ਼ਾਸਨ ਵਲੋਂ ਕੋਰੋਨਾ ਮਹਾਂਮਾਰੀ ਵਿਰੁੱਧ ਕੀਤੇ ਜਾ ਰਹੇ ਠੋਸ ਉਪਰਾਲਿਆਂ ਦੇ ਨਾਲ ਲੋਕਾਂ ਨੂੰ ਮੁੱਢਲੀਆਂ ਸੇਵਾਵਾਂ ਪ੍ਰਦਾਨ ਵਿਚ ਕੋਈ ਢਿੱਲ ਨਹੀਂ ਵਰਤੀ ਜਾ ਰਹੀ ਹੈ ਤੇ ਲੋਕਾਂ ਨੂੰ ਨਿਰਧਾਰਿਤ ਸਮੇਂ ਅੰਦਰ ਸੇਵਾਵਾਂ ਪ੍ਰਦਾਨ ਕਰਨ ਨੂੰ ਯਕੀਨੀ ਬਣਾਇਆ ਗਿਆ ਹੈ। ਉਨਾਂ ਆਮ ਲੋਕਾ ਨੂੰ ਅਪੀਲ ਕੀਤੀ ਕਿ ਉਹ ਇਨਾਂ ਸੇਵਾਂਵਾ ਦਾ ਵੱਧ ਤੋ ਵੱਧ ਲਾਭ ਲੈਣ।

Spread the love