ਸਿਹਤ ਵਿਭਾਗ ਨੇ ਲਗਾਏ 17 ਮੈਗਾ ਟੀਕਾਕਰਨ ਕੈਂਪ
ਨਵਾਂਸ਼ਹਿਰ, 16 ਸਤੰਬਰ 2021 ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫਸਰ ਡਾ ਗੀਤਾਂਜਲੀ ਸਿੰਘ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਨੇ ਕੋਰੋਨਾ ਵਾਇਰਸ ਨੂੰ ਹਰਾ ਕੇ “ਮਿਸ਼ਨ ਫਤਿਹ” ਦੀ ਪ੍ਰਾਪਤੀ ਲਈ ਕੋਵਿਡ ਰੋਕੂ ਤੀਬਰ ਟੀਕਾਕਰਨ ਮੁਹਿੰਮ ਛੇੜੀ ਹੋਈ ਹੈ, ਜਿਸ ਤਹਿਤ ਅੱਜ ਸਿਹਤ ਬਲਾਕ ਮੁਜ਼ੱਫਰਪੁਰ ਅਧੀਨ 17 ਥਾਵਾਂ ‘ਤੇ ਮੈਗਾ ਡਰਾਈਵ ਤਹਿਤ ਵਿਸ਼ੇਸ਼ ਟੀਕਾਕਰਨ ਕੈਂਪ ਲਗਾਏ ਗਏ।
ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ ਗੀਤਾਂਜਲੀ ਸਿੰਘ ਨੇ ਅੱਜ ਸਥਾਨਕ ਪਿੰਡ ਲੰਗੜੋਆ ਅਤੇ ਕੋਟ ਰਾਂਝਾ ਵਿਖੇ ਟੀਕਾਕਰਨ ਦੇ ਕੰਮਕਾਜ ਦਾ ਜਾਇਜ਼ਾ ਲੈਂਦੇ ਹੋਏ ਦੱਸਿਆ ਕਿ ਅੱਜ ਪੂਰੇ ਬਲਾਕ ਵਿੱਚ ਤਕਰੀਬਨ ਚਾਰ ਹਜ਼ਾਰ ਯੋਗ ਵਿਅਕਤੀਆਂ ਨੇ ਵੈਕਸੀਨ ਲਗਵਾਈ।
ਹੋਰ ਪੜ੍ਹੋ :-ਜ਼ਿਲ੍ਹੇ ਵਿਚ 3 ਜੁਲਾਈ ਨੂੰ ਲੱਗ ਰਹੇ ਹਨ ਕੋਵਿਡ ਮੈਗਾ ਟੀਕਾਕਰਨ ਕੈਂਪ : ਡਾ. ਵਿਕਰਾਂਤ ਨਾਗਰਾ
ਮਿਸ਼ਨ ਫਤਿਹ ਤਹਿਤ ਮੈਗਾ ਟੀਕਾਕਰਨ ਮੁਹਿੰਮ ਤਹਿਤ ਸਿਹਤ ਬਲਾਕ ਮੁਜ਼ੱਫਰਪੁਰ ਅਧੀਨ ਕਮੇਟੀ ਘਰ ਰਾਹੋਂ, ਕਮਿਊਨਿਟੀ ਸੈਂਟਰ ਉਸਮਾਨਪੁਰ, ਗੁਰਦੁਆਰਾ ਸਾਹਿਬ ਸਲੋਹ, ਮਿੰਨੀ ਪੀ.ਐੱਸ.ਸੀ. ਜਾਡਲਾ, ਗੁਰਦੁਆਰਾ ਸਾਹਿਬ ਘਟਾਰੋਂ, ਗੁਰਦੁਆਰਾ ਸਾਹਿਬ ਸ਼ੇਖਾ ਮਜ਼ਾਰਾ, ਗੁਰਦੁਆਰਾ ਸਾਹਿਬ ਸਨਾਵਾ, ਗੁਰਦੁਆਰਾ ਸਾਹਿਬ ਲੰਗੜੋਆ, ਗੁਰਦੁਆਰਾ ਸਾਹਿਬ ਮੱਲਪੁਰ ਅੜਕਾਂ, ਪੰਚਾਇਤ ਘਰ ਵਜ਼ੀਦਪੁਰ, ਗੁਰਦੁਆਰਾ ਸਾਹਿਬ ਕਰਿਆਮ, ਪਿੰਡ ਸ਼ਮਸ਼ਪੁਰ, ਗੁਰਦੁਆਰਾ ਸਾਹਿਬ ਦਿਲਾਵਰਪੁਰ, ਗੁਰਦੁਆਰਾ ਸਾਹਿਬ ਬੜਵਾ, ਗੁਰਦੁਆਰਾ ਸਾਹਿਬ ਭੰਗਲ ਕਲਾਂ, ਗੁਰਦੁਆਰਾ ਸਾਹਿਬ ਕੋਟ ਰਾਂਝਾ ਅਤੇ ਗੁਰਦੁਆਰਾ ਸਾਹਿਬ ਮੁਬਾਰਕਪੁਰ ਆਦਿ ਸਥਾਨਾਂ ‘ਤੇ ਅੱਜ ਤੀਬਰ ਟੀਕਾਕਰਨ ਮੁਹਿੰਮ ਛੇੜੀ ਗਈ।
ਡਾ ਸਿੰਘ ਨੇ ਆਮ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕੋਵਿਡ ਵੈਕਸੀਨ ਕੋਰੋਨਾ ਵਿਰੁੱਧ ਲੜਾਈ ਵਿਚ ਬਿਲਕੁੱਲ ਸੁਰੱਖਿਅਤ ਤੇ ਪ੍ਰਭਾਵਸ਼ਾਲੀ ਹੈ। ਕੋਰੋਨਾ ਵਾਇਰਸ ਦੇ ਮੁਕੰਮਲ ਖਾਤਮੇ ਤੱਕ ਟੀਕਾਕਰਨ ਕਰਵਾਉਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਕੀਮਤੀ ਮਨੁੱਖੀ ਜਾਨਾਂ ਨੂੰ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਤੋਂ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।
ਡਾ. ਸਿੰਘ ਨੇ ਅੱਗੇ ਕਿਹਾ ਕਿ ਆਓ ਆਪਾਂ ਸਾਰੇ ਇਹ ਯਕੀਨੀ ਬਣਾਈਏ ਕਿ 18 ਸਾਲ ਤੋਂ ਵੱਧ ਉਮਰ ਦਾ ਹਰੇਕ ਯੋਗ ਵਿਅਕਤੀ ਕੋਵਿਡ ਰੋਕੂ ਟੀਕਾ ਲਗਵਾਏ। ਉਨ੍ਹਾਂ ਨੇ ਕਿਹਾ ਕਿ ਯੋਗ ਵਿਅਕਤੀ ਆਪਣੇ ਨੇੜਲੇ ਕੇਂਦਰਾਂ ਉੱਤੇ ਟੀਕਾ ਲਗਵਾ ਸਕਦੇ ਹਨ।।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਐਕਸਟੈਂਸ਼ਨ ਐਜੂਕੇਟਰ ਮਨਿੰਦਰ ਸਿੰਘ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।