–ਗ਼ਲਤ ਸੂਚਨਾ ਦੇਣ ਵਾਲੇ ਖਿਲਾਫ ਕੀਤੀ ਜਾਵੇਗੀ ਕਾਰਵਾਈ, ਵਧੀਕ ਡਿਪਟੀ ਕਮਿਸ਼ਨਰਬਰਨਾਲਾ, 22 ਅਪ੍ਰੈਲਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਕੋਰੋਨਾ ਵੈਕਸੀਨ ਲਗਵਾਉਣ ਸਬੰਧੀ ਸਿਹਤ ਕੇਂਦਰਾਂ ਅਤੇ ਟੈਸਟਿੰਗ ਲਈ ਸੂਚਨਾ ਮੁਹਈਆ ਕਰਵਾਉਣ ਲਈ ਵਟਸਐਪ ਨੰਬਰ 8837725608 ਜਾਰੀ ਕੀਤਾ ਗਿਆ ਹੈ।
ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਆਦਿਤਿਆ ਡੇਚਲਵਾਲ ਨੇ ਦੱਸਿਆ ਕਿ ਕੋਰੋਨਾ ਵਾਇਰਸ ਖਿਲਾਫ ਟੀਕਾਕਰਣ ਅਤੇ ਹਿਦਾਇਤਾਂ ਦੀਆਂ ਪਾਲਣਾ ਹੀ ਕੋਰੋਨਾ ਉੱਤੇ ਜਿੱਤ ਪਾਉਣ ਦਾ ਸਭ ਤੋਂ ਅਸਰਦਾਰ ਤਰੀਕਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 45 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦੇ ਟੀਕੇ ਲਗਾਏ ਜਾ ਰਹੇ ਹਨ, ਜਿਸ ਤਹਿਤ ਜ਼ਿਲ੍ਹਾ ਬਰਨਾਲਾ ‘ਚ ਹੁਣ ਤੱਕ 36045 ਕੋਰੋਨਾ ਵੈਕਸੀਨ ਦੀਆਂ ਖੁਰਾਕਾਂ ਲੱਗ ਚੁੱਕੀਆਂ ਹਨ।
ਉਹਨਾਂ ਦੱਸਿਆ ਕਿ ਲੋਕਾਂ ਦੀ ਮਦਦ ਕਰਦਿਆਂ , ਉਹਨਾਂ ਨੂੰ ਲੋੜੀਂਦੀ ਸੂਚਨਾ ਘਰ ਬੈਠੇ ਹੀ ਮੁਹਈਆ ਕਰਵਾਉਣ ਲਈ ਇਹ ਨੰਬਰ ਜਾਰੀ ਕੀਤਾ ਗਿਆ ਹੈ।ਇਸ ਨੰਬਰ ਉੱਤੇ ਮੈਸਜ ਭੇਜ ਕੇ ਕੋਈ ਵੀ ਵਿਅਕਤੀ ਆਪਣੇ ਸਬੰਧਿਤ ਇਲਾਕੇ ‘ਚ ਟੀਕਾ ਲਗਾਉਣ ਵਾਲੇ ਕੇਂਦਰਾਂ ਅਤੇ ਟੈਸਟਿੰਗ ਕਰਨ ਵਾਲੇ ਕੇਂਦਰਾਂ ਦੇ ਵੇਰਵੇ ਲੈ ਸਕਦਾ ਹੈ।
ਉਨ੍ਹਾਂ ਕਿਹਾ ਕਿ ਜੇ ਕਰ ਕਿਸੇ ਵੀ ਇਲਾਕੇ ‘ਚ ਕੋਰੋਨਾ ਦੇ ਲੱਛਣਾਂ ਨਾਲ ਸਬੰਧਿਤ ਕਿਸੇ ਵੀ ਵਿਅਕਤੀ ਬਾਰੇ ਕੋਈ ਸੂਚਨਾ ਦੇਣਾ ਚਾਹੁੰਦਾ ਹੈ ਤਾਂ ਉਹ ਵੀ ਇਸ ਨੰਬਰ ਉੱਤੇ ਸੂਚਨਾ ਦੇ ਸਕਦਾ ਹੈ। ਇਸ ਵਿਚ ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ ਪਰ ਜੇ ਕਰ ਕੋਈ ਝੂਠੀ ਸੂਚਨਾ ਦਿੰਦਾ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਬਾਕਸ ਲਈ ਪ੍ਰਸਤਾਵਿਤ
ਵੱਖ ਵੱਖ ਕੈਂਪਾਂ ਰਾਹੀਂ ਵੀ ਕੀਤਾ ਜਾ ਰਿਹੈ ਟੀਕਾਕਰਨ
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ਵਿਚ ਵੱਖ ਵੱਖ ਇਲਾਕਿਆਂ ਵਿਚ ਕੈਂਪ ਲਾ ਕੇ ਵੀ ਟੀਕਾਕਰਨ ਕੀਤਾ ਜਾ ਰਿਹਾ ਹੈ। ਵੱਖ ਵੱਖ ਮੁਹੱਲਿਆਂ ਤੋਂ ਇਲਾਵਾ ਸਰਕਾਰੀ ਦਫਤਰਾਂ ਵਿਚ ਵੀ ਕੈਂਪ ਜਾਰੀ ਹਨ। ਉਨਾਂ ਕਿਹਾ ਕਿ ਇਨਾਂ ਕੈਂਪਾਂ ਦਾ ਲਾਭ ਉਠਾਉਦੇ ਹੋਏ ਯੋਗ ਵਿਅਕਤੀ ਟੀਕਾ ਜ਼ਰੂਰ ਲਵਾਉਣ।