ਕੋਵਿਡ ਕੇਅਰ ਸੈਂਟਰ ਵਿਖੇ ਦਾਖਲ ਮਰੀਜ਼ਾਂ ਨੇ ਖੇਡਾਂ ਖੇਡ ਕੇ ਮਨ ਪ੍ਰਚਾਇਆ

Covid Centre Patiala

-ਮਰੀਜ਼ਾਂ ਲੁਡੋ, ਰਾਜਾ ਵਜ਼ੀਰ ਤੇ ਅੰਤਾਕਸ਼ਰੀ ਖੇਡਾਂ ਸਮੇਤ ਬਾਰਡਰ ਫ਼ਿਲਮ ਦਾ ਵੀ ਮਾਣਿਆ ਅਨੰਦ
-ਕੋਵਿਡ ਕੇਅਰ ਸੈਂਟਰ ਮੈਰੀਟੋਰੀਅਸ ਸਕੂਲ ‘ਚੋਂ ਹੁਣ ਤੱਕ 699 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤੇ
ਪਟਿਆਲਾ, 18 ਸਤੰਬਰ :
ਕੋਵਿਡ ਕੇਅਰ ਸੈਂਟਰ, ਸਰਕਾਰੀ ਮੈਰੀਟੋਰੀਅਸ ਸਕੂਲ ਪਟਿਆਲਾ ਵਿਖੇ ਦਾਖਲ ਕੋਵਿਡ-19 ਪਾਜ਼ੀਟਿਵ ਮਰੀਜ਼ ਵੱਖ-ਵੱਖ ਖੇਡਾਂ ਖੇਡ ਕੇ ਆਪਣਾ ਮੰਨ ਪ੍ਰਚਾਵਾ ਕਰ ਰਹੇ ਹਨ ਅਤੇ ਉਨ੍ਹਾਂ ਦਾ ਧਿਆਨ ਹਾਂ-ਪੱਖੀ ਗਤੀਵਿਧੀਆਂ ‘ਚ ਲਗਾਈ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਰੋਜ਼ਾਨਾ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਨਿਰੰਤਰ ਕਰਵਾਈਆਂ ਜਾ ਰਹੀਆਂ ਹਨ। ਇਸੇ ਤਹਿਤ ਅੱਜ ਮਰੀਜ਼ਾਂ ਨੇ ਲੁਡੋ, ਰਾਜਾ ਵਜ਼ੀਰ ਤੇ ਅੰਤਾਕਸ਼ਰੀ ਖੇਡਾਂ ਖੇਡੀਆਂ ਉਥੇ ਹੀ ਬਾਰਡਰ ਫ਼ਿਲਮ ਦਾ ਅਨੰਦ ਮਾਣਿਆ।
ਕੋਵਿਡ ਕੇਅਰ ਸੈਂਟਰ ਦੇ ਇੰਚਾਰਜ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਮੈਰੀਟੋਰੀਅਸ ਸਕੂਲ ਦਾ ਇਹ ਕੋਵਿਡ ਕੇਅਰ ਸੈਂਟਰ ਮਰੀਜ਼ਾਂ ਨੂੰ ਸਿਹਤਯਾਬ ਕਰਨ ‘ਚ ਅਹਿਮ ਭੂਮਿਕਾ ਨਿਭਾ ਰਿਹਾ ਹੈ ਅਤੇ ਇੱਥੇ ਹੁਣ ਤੱਕ 813 ਮਰੀਜ਼ ਦਾਖਲ ਹੋਏ, ਜਿਨ੍ਹਾਂ ‘ਚੋਂ ਮਿਸ਼ਨ ਫ਼ਤਿਹ ਤਹਿਤ 699 ਠੀਕ ਹੋ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ ਅਤੇ 60 ਐਕਟਿਵ ਮਾਮਲੇ ਹਨ।
ਕੋਵਿਡ ਕੇਅਰ ਸੈਂਟਰ ਦੇ ਨੋਡਲ ਅਫ਼ਸਰ ਡਾ. ਸ਼ੈਲੀ ਜੇਤਲੀ ਨੇ ਦੱਸਿਆ ਕਿ ਦਾਖਲ ਮਰੀਜ਼ਾਂ ਵੱਲੋਂ ਰਲ ਮਿਲਕੇ ਰੋਜ਼ਾਨਾ ਵੱਖ-ਵੱਖ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ ਜਿਸ ‘ਚ ਲੁਡੋ, ਰਾਜਾ ਵਜ਼ੀਰ ਤੇ ਅੰਤਾਕਸ਼ਰੀ ਰਾਹੀਂ ਮਨ ਪ੍ਰਚਾਵਾਂ ਕੀਤਾ ਜਾ ਰਿਹਾ ਹੈ, ਉਥੇ ਹੀ ਟੀ.ਵੀ ‘ਤੇ ਵੀ ਉਤਸ਼ਾਹਜਨਕ ਫ਼ਿਲਮਾਂ ਦਿਖਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਮਰੀਜ਼ਾਂ ਨੂੰ ਅਜਿਹੀਆਂ ਗਤੀਵਿਧੀਆਂ ਨਾਲ ਜਿਥੇ ਬਿਮਾਰੀ ਤੋਂ ਉਭਰ ‘ਚ ਸਹਾਇਤਾ ਮਿਲਦੀ ਹੈ,  ਉਥੇ ਹੀ ਸਮਾਂ ਵੀ ਚੰਗਾ ਗੁਜ਼ਰਦਾ ਹੈ।

Spread the love