ਕੋਵਿਡ ਕੰਟਰੋਲ ਰੂਮ ਪੀੜਤਾਂ ਲਈ ਬਣਿਆ ਸਹਾਇਕ-27 ਪੀੜਤਾਂ ਨੂੰ ਸਹੂਲਤ ਪੁਜਦਾ ਕੀਤੀ

ਜੇਕਰ ਤੁਹਾਨੂੰ ਵੀ ਹੈ ਲੋੜ ਤਾਂ ਕਰੋ ਡਾਇਲ-01874-221966, 01874-502863, 85589-42110 ਤੇ 9780002601

ਗੁਰਦਾਸਪੁਰ, 19 ਮਈ, 2021 (    ) ਜ਼ਿਲੇ ਅੰਦਰ ਕੋਵਿਡ ਪੀੜਤਾਂ ਨੂੰ ਮੈਡੀਕਲ ਅਤੇ ਹੋਰ ਐਮਰਜੰਸੀ ਸਹਲੂਤਾਂ ਮੁਹੱਈਆ ਕਰਨ ਦੇ ਮੰਤਵ ਨਾਲ 24 ਘੰਟੇ ਕੰਮ ਕਰ ਰਿਹਾ ਕੋਵਿਡ ਕੰਟਰੋਲ ਰੂਮ, ਪੀੜਤਾਂ ਲਈ ਸਹਾਇਕ ਬਣਿਆ ਹੈ ਤੇ ਹੁਣ ਤਕ 27 ਪੀੜਤਾਂ ਨੂੰ ਸਹੂਲਤ ਪੁਜਦਾ ਕੀਤੀ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਰਾਹੁਲ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦਾਸਪੁਰ ਜਿਲੇ ਅੰਦਰ ਮੈਡੀਕਲ ਸਹੂਲਤਾਂ ਅਤੇ ਕੋਵਿਡ ਪੀੜਤਾਂ ਨੂੰ ਹੋਰ ਐਮਰਜੰਸੀ ਸਹੂਲਤਾਂ, ਉਨਾਂ ਦੇ ਰਿਸਤੇਦਾਰਾਂ ਅਤੇ ਹਸਪਤਾਲਾਂ ਵਿਚ ਕੋਵਿਡ ਪੀੜਤਾਂ ਦੇ ਇਲਾਜਦੀ ਸਹੂਲਤ ਨੂੰ ਮੁੱਖ ਰੱਖਦਿਆਂ ਪਹਿਲੀ ਮਈ 2021 ਨੂੰ 24 ਘੰਟੇ 7 ਦਿਨ ਕੰਮ ਕਰਨ ਵਾਲਾ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਸੀ, ਜਿਸ ਵਿਚ ਹੁਣ 27 ਪੀੜਤਾਂ ਵਲੋਂ ਫੋਨ ਕਰਕੇ ਆਕਸੀਜਨ, ਫਤਿਹ ਕਿੱਟਾਂ, ਦਵਾਈ, ਰਾਸ਼ਨ ਤੇ ਸੈਂਪਲ ਆਦਿ ਲੈਣ ਸਬੰਧੀ ਸਹਾਇਤਾ ਮੰਗੀ ਗਈ ਸੀ, ਜਿਸਨੂੰ ਪੂਰਾ ਕੀਤਾ ਗਿਆ ਹੈ।

ਉਨਾਂ ਅੱਗੇ ਦੱਸਿਆ ਕਿ ਪੁਲਿਸ ਲਾਈਨ ਗੁਰਦਾਸਪੁਰ ਵਿਖੇ ਪੁਲਿਸ ਕੰਟਰੋਲ ਸਥਾਪਤ ਹੈ, ਜਿਸਦੇ ਨੰਬਰ 9780002601, 01874-221966, 01874-502863 ਅਤੇ 85589-42110 ਹਨ, ਇਨਾਂ ਨੰਬਰਾਂ ਉੱਪਰ ਕਾਲ ਜਾਂ ਵਟਸਅਪ ਰਾਹੀ ਜਾਣਕਾਰੀ/ਸਹਾਇਤਾ ਪ੍ਰਾਪਤ ਕੀਤੀ ਜਾ ਸਕਦੀ ਹੈ।

Spread the love