ਕੋਵਿਡ ਟੀਕਾਕਰਨ ਤੋਂ ਬਾਅਦ ਹੁਨਰ ਸਿਖਲਾਈ ਦੀ ਟਰੇਨਿੰਗ ਸ਼ੁਰੂ

ਨੌਜਵਾਨਾਂ ਨੂੰ ਸਿਖਲਾਈ ਦੇਣ ਲਈ ਕੋਵਿਡ ਨਿਯਮਾਂ ਦੀ ਪਾਲਣਾ ਕਰਦੇ ਹੋਏ ਸਕਿੱਲ ਸੈਂਟਰ ਸ਼ੁਰੂ : ਏ.ਡੀ.ਸੀ.
ਪਟਿਆਲਾ, 6 ਜੁਲਾਈ 2021
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਤਹਿਤ ਨੌਜਵਾਨਾਂ ਨੂੰ ਵੱਖ-ਵੱਖ ਕਿੱਤਿਆਂ ਦੀ ਸਿਖਲਾਈ ਦੇਣ ਲਈ ਸਕਿੱਲ ਸੈਂਟਰ ਕੋਵਿਡ ਟੀਕਾਕਰਨ ਤੋਂ ਬਾਅਦ ਦੁਬਾਰਾ ਖੋਲ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ 25 ਜੂਨ ਤੋਂ 2 ਜੁਲਾਈ ਤੱਕ ਲਗਾਏ ਗਏ ਕੋਵਿਡ-19 ਵੈਕਸੀਨੇਸ਼ਨ ਕੈਂਪਾਂ ‘ਚ ਸਿੱਖਿਆਰਥੀਆਂ ਦਾ ਟੀਕਾਕਰਨ ਕੀਤਾ ਗਿਆ ਸੀ ਅਤੇ ਹੁਣ ਹੁਨਰ ਸਿਖਲਾਈ ਦੀ ਟਰੇਨਿੰਗ ਸ਼ੁਰੂ ਕਰ ਦਿੱਤੀ ਗਈ ਹੈ।
ਏ.ਡੀ.ਸੀ. ਨੇ ਦੱਸਿਆ ਕਿ ਪੀ.ਐਮ.ਕੇ.ਕੇ, ਡਾਕਟਰ ਆਈ.ਟੀ, ਜੀ ਐਂਡ ਜੀ, ਲਰਨਿੰਗ ਟੂਲਜ਼ ਸਕਿੱਲ ਸੈਂਟਰ ਹੁਣ ਕੋਵਿਡ ਦੀਆਂ ਗਾਈਡਲਾਈਨਜ਼, 6 ਫੁੱਟ ਦੀ ਦੂਰੀ, ਹੱਥ ਸੈਨੇਟਾਈਜ਼ ਕਰਨਾ, ਮਾਸਕ ਪਾਉਣਾ ਆਦਿ ਮੁਤਾਬਕ ਖੋਲੇ ਜਾ ਚੁੱਕੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਬਾਕੀ ਰਹਿ ਗਏ ਸਕਿੱਲ ਸੈਂਟਰ ਵਿੱਚ ਵੀ ਸਿਖਿਆਰਥੀਆਂ ਦੇ ਲਈ ਵੈਕਸੀਨੇਸ਼ਨ ਕੈਂਪ ਸ਼ੈਡਿਊਲ ਕਰਵਾ ਦਿੱਤਾ ਗਿਆ ਹੈ।
ਡਾ. ਪ੍ਰੀਤੀ ਯਾਦਵ ਨੇ ਪਟਿਆਲਾ ਜ਼ਿਲ੍ਹੇ ਦੇ ਵਸਨੀਕਾਂ ਨੂੰ ਜਿਨ੍ਹਾਂ ਦੀ ਉਮਰ 18 ਤੋਂ 35 ਸਾਲ ਅਤੇ ਵਿੱਦਿਅਕ ਯੋਗਤਾ ਘੱਟੋ ਘੱਟ ਦਸਵੀਂ ਹੋਵੇ ਨੂੰ ਫ਼ਰੀ ਸਕਿੱਲ ਟਰੇਨਿੰਗ ਲੈਣ ਦੀ ਅਪੀਲ ਕਰਦਿਆ ਕਿਹਾ ਉਹ ਆਪਣਾ ਕਿੱਤਾ ਸ਼ੁਰੂ ਕਰਨ ਅਤੇ ਲੋੜੀਂਦੀ ਮੁਹਾਰਤ ਹਾਸਲ ਕਰਨ ਲਈ ਆਪਣੀ ਰਜਿਸਟੇਸ਼ਨ https://forms.gle/9PCKsjPSzCnitFWw6 ‘ਤੇ ਜ਼ਰੂਰ ਕਰਵਾਉਣ।
ਕੈਪਸ਼ਨ : ਸਕਿੱਲ ਸੈਂਟਰ ‘ਚ ਲਗਾਏ ਕੋਵਿਡ ਟੀਕਾਕਰਨ ਕੈਂਪ।

Spread the love