ਲੋਕਾਂ ਨੂੰ ਲਾਭ ਲੈਣ ਦਾ ਸੱਦਾ
ਫਾਜ਼ਿਲਕਾ 19 ਮਈ,2021
ਪੰਜਾਬ ਸਰਕਾਰ ਵੱਲੋਂ ਜਿ਼ਲ੍ਹੇ ਦੇ ਲੋਕਾਂ ਦੇ ਜਿਆਦਾ ਤੋਂ ਜਿਆਦਾ ਸੈਂਪਲ ਲੈਣ ਅਤੇ ਵੈਕਸੀਨੇਸ਼ਨ ਕਰਨ ਲਈ ਕੈਂਪ ਲਗਾਏ ਜਾ ਰਹੇ ਹਨ। ਇਸ ਸਬੰਧੀ ਡਿਪਟੀ ਕਮਿਸ਼ਨਰ ਸ੍ਰੀ ਹਰੀਸ਼ ਨਾਇਰ ਨੇ ਲੋਕਾਂ ਨੂੰ ਇੰਨ੍ਹਾਂ ਕੈਂਪਾਂ ਵਿਚ ਪੁੱਜ ਕੇ ਸੈਂਪਲਿੰਗ ਕਰਵਾਉਣ ਅਤੇ ਵੈਕਸੀਨ ਦਾ ਟੀਕਾ ਲਗਵਾਉਣ ਦੀ ਅਪੀਲ ਕੀਤੀ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਨੋਡਲ ਅਫਸਰ ਵੈਕਸੀਨ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਸਿਵਲ ਸਰਜਨ ਡਾ. ਪਰਮਿੰਦਰ ਦੇ ਦਿਸ਼ਾ-ਨਿਰਦੇਸ਼ਾ `ਤੇ ਵੈਕਸੀਨ ਜ਼ਿਲੇ੍ਹ ਦੀਆਂ ਵੱਖ-ਵੱਖ ਥਾਵਾਂ ਤੇ ਲਗਾਈ ਜਾ ਰਹੀ ਹੈ।20 ਮਈ ਨੂੰ ਵੈਕਸੀਨ ਲਗਾਉਣ ਵਾਲੀਆਂ ਥਾਵਾਂ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਅਰਨੀਵਾਲਾ ਸੇਖਸ਼ੁਭਾਨ, ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਖੂਈਖੇੜਾ, ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਸੀਤੋਗੁੰਨੋ, ਸਰਕਾਰੀ ਮਿਡਲ ਸਕੂਲ ਬਹਾਵਵਾਲਾ, ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੰਡਵਾਲਾ ਭੀਮੇਸ਼ਾਹ, ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਲੜਕੀਆਂ ਫਾਜਿਲ਼ਕਾ, ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਲੜਕੀਆਂ ਅਬੋਹਰ, ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਲੜਕੀਆਂ ਜਲਾਲਾਬਾਦ ਵਿਖੇ ਕੈਂਪਾਂ ਤੋਂ ਬਿਨ੍ਹਾਂ ਵੀ ਕੁਝ ਹੋਰ ਕੈਂਪ ਲਗਾਏ ਜਾ ਰਹੇ ਹਨ।
ਡੱਬਵਾਲਾ ਕਲਾਂ ਸੀਐਚਸੀ ਵੱਲੋਂ ਪਿੰਡ ਚੁਹੜੀਵਾਲਾ ਚਿਸਤੀ, ਕੰਧਵਾਲਾ ਹਾਜਰ ਖਾਂ, ਟਾਹਲੀ ਵਾਲਾ ਜੱਟਾਂ, ਟਾਹਲੀ ਵਾਲਾ ਬੋਦਲਾ, ਆਵਾ, ਲਾਲੋਵਾਲੀ, ਝੋਕ ਡਿਪੂ ਲਾਣਾ, ਪੱਟੀ ਪੂਰਨ ਅਤੇ ਕਰਨੀ ਖੇੜਾ ਵਿਚ ਵੈਕਸੀਨ ਲਗਾਈ ਜਾਵੇਗੀ। ਇਸੇ ਤਰਾਂ ਸੀਐਚਸੀ ਜੰਡਵਾਲਾ ਭੀਮੇਸ਼ਾਹ ਦੀ ਟੀਮ ਵੱਲੋਂ ਲੱਧੂਵਾਲਾ ਨਹਿਰਾਂ ਤੇ ਵੀ ਵੈਕਸੀਨ ਕੀਤੀ ਜਾਵੇਗੀ। ਸਬੰਧਤ ਐਸਐਮਓ ਵੱਲੋਂ ਲੋਕਾਂ ਨੂੰ ਇੰਨ੍ਹਾਂ ਵੈਕਸੀਨੇਸ਼ਨ ਕੈਂਪਾਂ ਤੇ ਵੀ ਪੁੱਜਣ ਦਾ ਸੱਦਾ ਹੈ।
ਦੂਜੇ ਪਾਸੇ ਸੈਂਪਲਿੰਗ ਫਾਜਿ਼ਲਕਾ, ਜਲਾਲਾਬਾਦ, ਅਬੋਹਰ, ਡੱਬਵਾਲਾ ਕਲਾਂ, ਖੂਈਖੇੜਾ, ਸੀਤੋ ਗੁਨੋ, ਜੰਡਵਾਲਾ ਭੀਮੇਸ਼ਾਹ ਦੇ ਸਰਕਾਰ ਹਸਪਤਾਲਾਂ ਤੋਂ ਬਿਨ੍ਹਾਂ ਖੁਈ ਖੇੜਾ ਬਲਾਕ ਵਿਚ ਗੁੰਮਜਾਲ ਨਾਕੇ, ਦਿਵਾਨ ਖੇੜਾ, ਕੜਿਹੜਾ ਵਿਖੇ ਵੀ ਸੈਂਪਲਿੰਗ ਕੈਂਪ ਲੱਗੇਗਾ। ਇਸੇ ਤਰਾਂ ਜੰਡਵਾਲਾ ਭੀਮੇਸ਼ਾਹ ਦੀ ਟੀਮਾਂ ਵੱਲੋਂ ਲੱਧੂਵਾਲਾ ਨਹਿਰਾਂ, ਸੈਕਰਡ ਹਾਰਟ ਸਕੂਲ, ਜਲਾਲਾਬਾਦ, ਬੱਸ ਸਟੈਂਡ ਘੁਬਾਇਆ, ਪਿੰਡ ਵੈਰੋਕੇ ਵਿਖੇ ਵੀ ਸੈਂਪਲਿੰਗ ਕੀਤੀ ਜਾਵੇਗੀ।
ਇਸ ਤਰਾਂ ਸੀ.ਐਚ.ਸੀ. ਡੱਬਵਾਲਾ ਦੀਆਂ ਟੀਮਾਂ ਵੱਲੋਂ ਅਰਨੀਵਾਲਾ ਪੁਲਿਸ ਥਾਣੇ ਦੇ ਬਾਹਰ ਸੈਂਪਲਿੰਗ ਕੈਂਪ ਲਗਾਉਣ ਤੋਂ ਇਲਾਵਾ ਪਿੰਡ ਬਹਿਕ ਖਾਸ ਵਿਚ ਸਵੇਰੇ 8 ਤੋਂ 9:30 ਵਜੇ ਤੱਕ, ਪਿੰਡ ਝੋਕ ਡਿਪੂਲਾਣਾ ਵਿਚ 10 ਵਜੇ ਤੋਂ 11 ਵਜੇ ਤੱਕ, ਪਿੰਡ ਸ਼ਾਮਾ ਖਾਨਕਾ ਵਿਚ 11 ਤੋਂ 12:30 ਵਜੇ ਤੱਕ, ਪਿੰਡ ਥੇਹਕਲੰਦਰ ਵਿਚ 12:00 ਤੋਂ 2:30 ਵਜੇ ਤੱਕ, ਆਹਲ ਬੋਦਲਾ ਵਿਖੇ 3 ਵਜੇ ਤੋਂ 4 ਵਜੇ ਤੱਕ ਕੋਵਿਡ ਟੈਸਟ ਕਰਨ ਲਈ ਕੈਂਪ ਲਗਾਏ ਜਾਣਗੇ। ਟੈਸਟ ਅਤੇ ਵੈਕਸੀਨ ਪੂਰੀ ਤਰਾਂ ਨਾਲ ਮੁਫ਼ਤ ਹੈ।