ਕੋਵਿਡ ਤੋਂ ਬਚਾਅ ਲਈ ਟੀਕੇ ਦੀ ਇੱਕ ਡੋਜ਼ ਲੱਗੀ ਹੋਣ ਦੀ ਸ਼ਰਤ ‘ਤੇ ਅੱਧੀ ਸਮਰੱਥਾ ਨਾਲ ਖੋਲ੍ਹੇ ਗਏ ਰੈਸਟੋਰੈਂਟਾਂ ਅਤੇ ਜ਼ਿੰਮਾ ਦੀ ਚੈਕਿੰਗ ਜਾਰੀ

ਪਟਿਆਲਾ ਸ਼ਹਿਰ ਦੇ 14 ਰੈਸਟੋਰੈਂਟਾਂ ਤੇ ਜ਼ਿੰਮਾ ਦੀ ਚੈਕਿੰਗ ਕਰਕੇ 90 ਵਿਅਕਤੀਆਂ ਦਾ ਕੀਤਾ ਟੀਕਾਕਰਨ
ਦੋ ਟੀਮਾਂ ਵੱਲੋਂ ਟੀਕਾਕਰਨ ਦੀ ਪਹਿਲੀ ਡੋਜ਼ ਦੀ ਕੀਤੀ ਜਾ ਰਹੀ ਹੈ ਚੈਕਿੰਗ
ਪਟਿਆਲਾ, 24 ਜੂਨ 2021
ਕੋਵਿਡ ਤੋਂ ਬਚਾਅ ਲਈ ਟੀਕੇ ਦੀ ਇੱਕ ਡੋਜ਼ ਲੱਗੀ ਹੋਣ ਦੀ ਸ਼ਰਤ ‘ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੈਸਟੋਰੈਂਟਾਂ/ਹੋਟਲਾਂ, ਕੈਫ਼ੇ, ਫਾਸਟ ਫੂਡ ਆਊਟਲੇਟ, ਢਾਬਿਆਂ, ਜ਼ਿੰਮਾ ਅਤੇ ਸਿਨਮਿਆਂ ਨੂੰ ਅੱਧੀ ਸਮਰੱਥਾ ਨਾਲ ਖੋਲ੍ਹੇ ਜਾਣ ਦੀ ਆਗਿਆ ਦਿੱਤੀ ਗਈ ਸੀ, ਤੇ ਹੁਣ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੋ ਟੀਮਾਂ ਬਣਾਕੇ ਉਕਤ ਅਦਾਰਿਆਂ ਦੇ ਸਟਾਫ਼ ਦੇ ਟੀਕਾਕਰਨ ਹੋਣ ਦੀ ਚੈਕਿੰਗ ਕੀਤੀ ਜਾ ਰਹੀ ਹੈ। ਅੱਜ ਦੂਸਰੇ ਦਿਨ ਚੈਕਿੰਗ ਦੌਰਾਨ ਵੱਖ-ਵੱਖ ਸੰਸਥਾਵਾਂ ਦੇ 90 ਸਟਾਫ਼ ਮੈਂਬਰਾਂ ਦਾ ਟੀਕਾਕਰਨ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆ ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ ਨੇ ਦੱਸਿਆ ਕਿ ਏ.ਈ.ਟੀ.ਸੀ. (ਜੀ.ਐਸ.ਟੀ) ਦੀ ਅਗਵਾਈ ‘ਚ ਗਠਿਤ ਦੋ ਟੀਮਾਂ ਵੱਲੋਂ ਅੱਜ ਰੈਸਟੋਰੈਂਟਾਂ ਅਤੇ ਜ਼ਿੰਮਾ ਦੀ ਚੈਕਿੰਗ ਕੀਤੀ ਗਈ ਅਤੇ ਉਥੇ ਕੰਮ ਕਰਦੇ 90 ਸਟਾਫ਼ ਮੈਂਬਰਾਂ ਦਾ ਟੀਕਾਕਰਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪਹਿਲੀ ਟੀਮ ਵੱਲੋਂ ਸੱਤ ਸਥਾਨਾਂ ਦੀ ਚੈਕਿੰਗ ਕੀਤੀ ਗਈ ਜਿਥੇ 127 ਸਟਾਫ਼ ਮੈਂਬਰ ਕੰਮ ਕਰਦੇ ਹਨ ਜਿਨ੍ਹਾਂ ਵਿਚੋਂ 86 ਸਟਾਫ਼ ਮੈਂਬਰਾਂ ਵੱਲੋਂ ਪਹਿਲਾਂ ਹੀ ਟੀਕਾਕਰਨ ਕਰਵਾਇਆ ਗਿਆ ਸੀ ਅਤੇ 41 ਦਾ ਟੀਮ ਵੱਲੋਂ ਟੀਕਾਕਰਨ ਕੀਤਾ ਗਿਆ ਹੈ। ਇਸੇ ਤਰ੍ਹਾਂ ਦੂਸਰੀ ਟੀਮ ਵੱਲੋਂ ਵੱਖ-ਵੱਖ ਸੰਸਥਾਵਾਂ ‘ਚ ਕੰਮ ਕਰਦੇ 49 ਸਟਾਫ਼ ਮੈਂਬਰਾਂ ਦਾ ਟੀਕਾਕਰਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋ ਦਿਨਾਂ ‘ਚ ਚੈਕਿੰਗ ਦੌਰਾਨ 154 ਵਿਅਕਤੀਆਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ।

Spread the love