ਫਰੀਦਕੋਟ 24 ਮਈ,2021 ਪੰਜਾਬ ਸਰਕਾਰ ਦੇ ਘਰ ਘਰ ਰੋਜ਼ਗਾਰ ਮਿਸ਼ਨ ਤਹਿਤ ਪੰਜਾਬ ਸਰਕਾਰ ਵੱਲੋਂ ਕਰੋਨਾ ਤੋਂ ਬਚਾਅ ਦੀ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬੇਰੋਜ਼ਗਾਰ ਨੌਜਵਾਨਾਂ ਨੂੰ ਵੱਧ ਤੋਂ ਵੱਧ ਸਵੈ- ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਦੇ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸਬੰਧੀ ਸ੍ਰੀ ਪ੍ਰੀਤ ਮਹਿੰਦਰ ਸਿੰਘ ਸਹੋਤਾ, ਵਧੀਕ ਡਿਪਟੀ ਕਮਿਸ਼ਨਰ-ਕਮ-CEO, ਡੀ.ਬੀ.ਈ.ਈ, ਫਰੀਦਕੋਟ ਨੇ ਦੱਸਿਆ ਗਿਆ ਕਿ ਬੇਰੋਜ਼ਗਾਰ ਪ੍ਰਾਰਥੀ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਫਰੀਦਕੋਟ ਦੀਆਂ ਸੇਵਾਵਾਂ ਜਿਵੇਂ ਕਿ ਰੋਜ਼ਗਾਰ, ਸਵੈ-ਰੋਜ਼ਗਾਰ, ਕਰੀਅਰ ਕਾਊਂਸਲਿੰਗ, ਆਦਿ ਦਾ ਲਾਭ ਲੈਣ ਲਈ ਪੰਜਾਬ ਸਰਕਾਰ ਦੇ ਪੋਰਟਲ ਸ਼ਭਞਾਂਂਝ।ਙਰਠ ਤੇ ਆਪਣਾ ਨਾਮ ਦਰਜ ਕਰਨ। ਆਨਲਾਈਨ ਕਰੀਅਰ ਵੈਬੀਨਾਰ ਵਿੱਚ ਭਾਗ ਲੈਣ ਲਈ ਅਤੇ ਪਲੇਸਮੈਂਟ ਸਬੰਧੀ ਜਾਣਕਾਰੀ ਲਈ ਮੋਬਾਇਲ ਨੰ:99883-50193 ਤੇ ਸੰਪਰਕ ਕੀਤਾ ਜਾਵੇ।