ਕੋਵਿਡ ਮੱਦੇਨਜਰ 20 ਜੁਲਾਈ ਤੱਕ ਲਈ ਲਾਗੂ ਬੰਦਸਾਂ ਦੇ ਹੁਕਮ ਜ਼ਿਲਾ ਮੈਜਿਸਟ੍ਰੇਟ ਨੇ ਕੀਤੇ ਜਾਰੀ

ਫਾਜ਼ਿਲਕਾ, 12 ਜੁਲਾਈ,2021
ਕੋਵਿਡ ਦੇ ਮੱਦੇਨਜਰ ਜ਼ਿਲਾ ਮੈਜਿਸਟ੍ਰੇਟ ਸ: ਅਰਵਿੰਦ ਪਾਲ ਸਿੰਘ ਸੰਧੂ ਨੇ 12 ਤੋਂ 20 ਜੁਲਾਈ 2021 ਤੱਕ ਲਈ ਕੋਵਿਡ ਬੰਦਿਸ਼ਾ ਸਬੰਧੀ ਹੁਕਮ ਜਾਰੀ ਕੀਤੇ ਹਨ।
ਜਾਰੀ ਹੁਕਮਾਂ ਅਨੁਸਾਰ ਅੰਦਰ 100 ਤੋਂ ਵੱਧ ਅਤੇ ਬਾਹਰ 200 ਤੋਂ ਵੱਧ ਵਿਅਕਤੀਆਂ ਦਾ ਇੱਕਠ ਕਰਨ ਦੀ ਮਨਾਹੀ ਰਹੇਗੀ। ਸਕੂਲ ਹਾਲੇ ਬੰਦ ਰਹਿਣਗੇ। ਕਾਲਜ, ਕੋਚਿੰਗ ਸੈਂਟਰ ਅਤੇ ਉਚੇਰੀ ਸਿੱਖਿਆ ਨਾਲ ਸਬੰਧਤ ਸਿੱਖਣ ਸੰਸਥਾਨ ਇਸ ਸ਼ਰਤ ਤੇ ਖੋਲਣ ਦੀ ਆਗਿਆ ਦਿੱਤੀ ਗਈ ਹੈ ਕਿ ਉਨਾਂ ਵੱਲੋਂ ਸਰਟੀਫਿਕੇਟ ਦੇਣਾ ਪਵੇਗਾ ਕਿ ਸਾਰੇ ਟੀਚਿੰਗ, ਨਾਨ ਟੀਚਿੰਗ ਸਟਾਫ ਅਤੇ ਵਿਦਿਆਰਥੀਆਂ ਨੇ ਘੱਟੋ ਘੱਟੋ 2 ਹਫਤੇ ਪਹਿਲਾਂ ਕੋਵਿਡ ਵੈਕਸਿਨ ਦਾ ਘੱਟੋ ਘੱਟ ਇਕ ਟੀਕਾ ਲਗਵਾ ਲਿਆ ਹੈ। ਇਸੇ ਤਰਾਂ ਸਾਰੇ ਬਾਰ, ਸਿਨੇਮਾ ਹਾਲ, ਰੈਸਟੋਰੈਂਟ, ਸਪਾ, ਸਵੀਮਿੰਗ ਪੂਲ, ਕੋਚਿੰਗ ਸੈਂਟਰ, ਸਪੋਰਟਸ ਕੰਪਲੈਕਸ, ਜਿੰਮ, ਮਾਲ, ਮਿਊਜੀਅਮ, ਜੂ, ਆਦਿ ਨੂੰ ਇਸ ਸ਼ਰਤ ਤੇ ਖੋਲਣ ਦੀ ਆਗਿਆ ਦਿੱਤੀ ਜਾ ਰਹੀ ਹੈ ਕਿ ਸਾਰੇ ਸਟਾਫ ਅਤੇ 18 ਸਾਲ ਤੋਂ ਵੱਡੀ ਉਮਰ ਦੇ ਸਾਰੇ ਵਿਜਟਿਰ ਨੇ ਕੋਵਿਡ ਵੈਕਸੀਨ ਦਾ ਘੱਟੋ ਘੱਟ ਇਕ ਟੀਕਾ ਲਗਵਾ ਲਿਆ ਹੈ। ਇਸੇ ਤਰਾਂ ਸਵੀਮਿੰਗ ਪੂਲ, ਸਪੋਰਟ ਅਤੇ ਜਿੰਮ ਸੁਵਿਧਾ ਦਾ ਇਸਤੇਮਾਲ ਕਰਨ ਵਾਲੇ ਸਾਰੇ 18 ਸਾਲ ਤੋਂ ਵੱਡੀ ਉਮਰ ਦੇ ਹੋਣ ਤੇ ਉਨਾਂ ਨੇ ਕੋਵਿਡ ਵੈਕਸੀਨ ਦਾ ਘੱਟੋ ਘੱਟ ਇਕ ਟੀਕਾ ਜਰੂਰ ਲਗਵਾਇਆ ਹੋਵੇ। ਇਸ ਤੋਂ ਬਿਨਾਂ ਸਾਰੇ ਵਿਭਾਗਾਂ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਾਰੀਆਂ ਜਰੂਰੀ ਸਾਵਧਾਨੀਆਂ ਜਿਵੇਂ ਕਿ ਸਮਾਜਿਕ ਦੂਰੀ, ਮਾਸਕ ਪਾਉਣਾ ਆਦਿ ਦਾ ਸਖ਼ਤੀ ਨਾਲ ਪਾਲਣ ਕਰਨ।

Spread the love