ਗੁਰਦਾਸਪੁਰ 20 ਅਗਸਤ 2021 ਸ਼੍ਰੀ ਨਾਨਕ ਸਿੰਘ ਅਸ ਐਸ ਪੀ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਰੋਜਾਨਾ (ਐਤਵਾਰ ਤੋ ਇਲਾਵਾ) ਸਵੇਰੇ 09 ਵਜ੍ਹੇ ਤੋ ਦੁਪਿਹਰ 1.00 ਵਜ੍ਹੇ ਤੱਕ ਰਾਧਾ ਸੁਆਮੀ ਸਤਸੰਗ ਸੈਟਰ ਗੁਰਦਾਸਪੁਰ-2, ਦੋਰਾਗਲਾਂ ਬਾਈਪਾਸ ਰੋੜ ਵਿਖੇ ਅੱਜ ਤੋ ਲਗਾਇਆ ਜਾ ਰਿਹਾ ਹੈ। ਉਹਨਾ ਨੇ ਕਿਹਾ ਇਥੇ ਕੋਵਿਡ ਨਿਯਮਾ ਦੀ ਪਾਲਣਾ ਕਰਦੇ ਹੋਏ ਆਮ ਪਬਲਿਕ ਲਈ ਬੈਠਣ ਦਾ ਪ੍ਰਬੰਧ, ਚਾਹ ਪਾਣੀ ਦਾ ਪ੍ਰਬੰਧ,ਵਹੀਕਲ ਪਾਰਕਿੰਗ ਦਾ ਪ੍ਰਬੰਧ ਅਤੇ ਜੋ ਮਾਸਕ ਪਹਿਨਕੇ ਨਹੀ ਆ ਰਹੇ ਨੂੰ ਮੁਫਤ ਮਾਸਕ ਮੁਹੱਈਆ ਕੀਤੇ ਜਾ ਰਹੇ ਹਨ। ਬਜੁਰਗਾਂ ਅਤੇ ਵਿਕਲਾਂਗ ਵਿਅਕਤੀਆ ਲਈ ਵੀਹਲ ਚੇਅਰ ਦਾ ਪ੍ਰਬੰਧ ਕੀਤਾ ਗਿਆ ਹੈ । ਜਿਹੜੇ ਵਿਅਕਤੀ ਆਪ ਇਥੇ ਨਹੀ ਪਹੁੰਚ ਸਕਦੇ ਲਈ ਸੇਵਾਦਾਰਾ ਵੱਲੋ ਵਹੀਕਲ ਦਾ ਪ੍ਰਬੰਧ ਕਰਕੇ ਉਹਨਾ ਨੂੰ ਘਰਾ ਤੋ ਲਿਆਦਾ ਜਾ ਰਿਹਾ ਹੈ। ਇਹ ਕੈਪ ਸਤਸੰਗ ਘਰ ਦੀ ਕਮੇਟੀ, ਸੇਵਾਦਾਰਾ ਅਤੇ ਹੈਲਥ ਵਿਭਾਗ ਦੇ ਸਹਿਯੋਗ ਨਾਲ ਮਾਨਯੋਗ ਡਿਪਟੀ ਕਮਿਸ਼ਨਰ,ਗੁਰਦਾਸਪੁਰ ਦੇ ਦਿਸ਼ਾ ਅਨੁਸਾਰ ਲਗਾਇਆ ਜਾ ਰਿਹਾ ਹੈ ।