(45 ਸਾਲ ਤੋਂ ਉੱਪਰ ਹਰ ਵਿਅਕਤੀਆ ਦਾ ਜਾਰੀ ਹੈ ਟੀਕਾਕਰਨ )
ਕੀਰਤਪੁਰ ਸਾਹਿਬ 4 ਜੂਨ 2021
ਸਿਵਲ ਸਰਜਨ ਰੂਪਨਗਰ,ਡਾ. ਦਵਿੰਦਰ ਕੁਮਾਰ ਢਾਂਡਾ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਦਲਜੀਤ ਕੋਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੋਰੋਨਾ ਵਿਰੁੱਧ ਟੀਕਾਕਰਨ ਲੜੀਵਾਰ ਕੀਤਾ ਜਾ ਰਿਹਾ ਹੈ, ਅੱਜ ਪੀ.ਐਚ.ਸੀ ਕੀਰਤਪੁਰ ਸਾਹਿਬ ਅਧੀਨ ਵੱਖ ਵੱਖ ਪਿੰਡਾਂ ਵਿੱਚ ਟੀਕਾਕਰਨ ਕੀਤਾ ਗਿਆ ਅਤੇ ਟੀਕਾਕਰਨ ਦੀ ਗੁਣਵੱਤਾ ਅਤੇ ਸਟਾਫ ਦੀ ਹੌਸਲਾ ਅਫਜਾਈ ਲਈ ਐਸ.ਐਮ.ੳ ਡਾ. ਦਲਜੀਤ ਕੌਰ ਵੱਲੋਂ ਸੈਸ਼ਨ ਸਾਈਟਾਂ ਦਾ ਦੋਰਾ ਕੀਤਾ ਗਿਆ।ਇਸ ਮੋਕੇ ਜਾਣਕਾਰੀ ਦਿੰਦਿਆਂ ਐਸ.ਆਈ ਬਲਵੰਤ ਰਾਏ ਨੇ ਦੱਸਿਆ ਕਿ ਕੋਵਿਡ -19 ਦਾ ਟੀਕਾਕਰਨ ਕਰਵਾਉਣ ਲਈ ਲੋਕਾਂ ਵਿੱਚ ਬਹੁਤ ਉਤਸ਼ਾਹ ਦੇਖਣ ਵਿੱਚ ਆ ਰਿਹਾ ਹੈ ਅਤੇ ਇਸ ਲਈ ਇਹ ਜਰੂਰੀ ਹੋ ਜਾਂਦਾ ਹੈ ਕਿ ਟੀਕਾਕਰਨ ਕਰਨ ਦੇ ਨਾਲ ਨਾਲ ਲੋਕਾਂ ਦੀ ਸੁਰੱਖਿਆ ਰੱਖੀ ਜਾਵੇ ਤਾਂ ਜੋ ਕਿ ਲੋਕ ਕਿਸੀ ਇਨਫੈਕਸ਼ਨ ਦੀ ਲਪੇਟ ਵਿੱਚ ਨਾ ਆ ਜਾਣ। ਬਲੰਵਤ ਰਾਏ ਨੇ ਦੱਸਿਆ ਕਿ ਸੈਸ਼ਨ ਦੋਰਾਨ ਲੋਕਾ ਨੂੰ ਆਪਸ ਵਿੱਚ ਉਚਤ ਦੂਰੀ ਬਣਾ ਕੇ ਰੱਖਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ । ਡਾ. ਦਲਜੀਤ ਕੋਰ ਵੱਲੋ ਸਟਾਫ ਨੂੰ ਬਾੲਿਓਮੈਡੀਕਲ ਵੇਸਟ ਨੂੰ ਉਚਤ ਤਰੀਕੇ ਨਾਲ ਡਿਸਪੋਜ਼ ਕਰਨ ਲਈ ਕਿਹਾ ਗਿਆ ਤਾਂ ਜੋ ਕਿ ਇਨਫੈਕਸ਼ਨ ਤੋਂ ਬਚਿਆ ਜਾ ਸਕੇ।ਅੱਜ ਪੀ.ਐਚ.ਸੀ ਕੀਰਤਪੁਰ ਸਾਹਿਬ ਵਿੱਖੇ ਸੀਨੀਅਰ ਸੈਕੰਡਰੀ ਸਕੂਲ ਕੀਰਤਪੁਰ ਸਾਹਿਬ ਅਤੇ ਕੀਰਤਪੁਰ ਅਧੀਨ ਪਿੰਡ ਮੱਸੇਵਾਲ,ਘਨਾਰੂ,ਬਾਸੋਵਾਲ,ਢੇਰ,ਗੱਗ,ਪੱਟੀ,ਭਲਾਣ ,ਸਹਿਜੋਵਾਲ ,ਕਥੇੜਾ,ਢੱਕਲੀ,ਛੁੱਟੇਵਾਲ ਅਤੇ ਦੜੌਲੀ ਹੇਠਲਾ ਵਿੱਖੇ ਕੋਵਿਡ ਟੀਕਾਕਰਨ ਕੀਤਾ ਗਿਆ।ਇਸ ਮੋਕੇ ਤੇ ਨੋਡਲ ਅਫਸਰ ਬਾੲਿਓਮੈਡੀਕਲ ਵੇਸਟ ਮੈਨਜਮੈਂਟ ਡਾ, ਨਿਧੀ ਸਹੋਤਾ, ਮ.ਪ.ਹ.ਵ (ਮ) ਕੁਲਵਿੰਦਰ ਸਿੰਘ ਅਤੇ ਏ.ਐਨ.ਐਮ ਨਿਸ਼ਾ ਹਾਜ਼ਰ ਸਨ |