ਕੋਵਿਡ-19 ਦਾ ਜੇਕਰ ਕੋਈ ਲਛਣ ਨਜਰ ਆਵੇ ਤਾਂ ਸਿਹਤ ਸੰਸਥਾ ਵਿਚ ਆਪਣਾ ਚੈਕਅਪ ਜਰੂਰ ਕਰਵਾਓ

ਗੁਰਦਾਸਪੁਰ, 5 ਮਈ (      ) ਸਿਵਲ ਸਰਜਨ ਡਾ. ਹਰਭਜਨ ਰਾਮ ਮਾਂਡੀ  ਦੀ ਅਗਵਾਈ ਹੇਠ ਏ.ਈ.ਐਫ.ਆਈ ਕਮੇਟੀ ਦੀ ਮੀਟਿੰਗ ਦਫਤਰ ਸਿਵਲ ਸਰਜਨ ਗੁਰਦਾਸਪੁਰ ਵਿਖੇ ਹੋਈ ਹੈ। ਇਸ ਮੀਟਿੰਗ ਵਿੱਚ ਜਿਲ੍ਹਾਂ ਟੀਕਾਕਰਨ ਅਫਸਰ ਡਾ. ਅਰਵਿੰਦ ਕੁਮਾਰ ਨੇ ਕੋਵਿਡ—19 ਵੈਕਸੀਨ ਦੇ ਟੀਕਾਕਰਨ ਬਾਰੇ ਜਾਣਕਾਰੀ ਦਿੱਤੀ

 ਉਨ੍ਹਾਂ ਨੇ ਦੱਸਿਆ ਕਿ ਕੋਵਿਡ—19 ਵੈਕਸੀਨ ਦੇ ਦੋ ਟੀਕਿਆ ਤੋ 15 ਦਿਨ ਬਾਅਦ ਵਿੱਚ ਇਸ ਵੈਕਸੀਨ  ਦਾ ਅਸਰ ਹੋਣਾ ਸੁਰੂ ਹੁੰਦਾ ਹੈ। ਇਸ ਲਈ ਜਿਹੜੇ ਵੀ ਵਿਅਕਤੀ ਕੋਵਿਡ—19 ਦਾ ਟੀਕਾਕਰਨ ਕਰਵਾਉਂਦੇ ਹਨ ਉਨ੍ਹਾਂ ਨੂੰ ਕੋਵਿਡ—19 ਦੀਆਂ ਸਾਵਧਾਨੀਆ ਜਿਵੇਂ ਮਾਸਕ ਪਹਿਨਣਾ, ਸਮਾਜਿਕ ਦੂਰੀ ਬਣਾਏ ਰਖਣਾ ਅਤੇ ਬਾਰ ਬਾਰ ਸਾਬਣ ਨਾਲ ਹੱਥ ਧੋਣਾ ਬਹੁਤ ਜਰੂਰੀ ਹੈ।

ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਵਿਜੈ ਕੁਮਾਰ ਜੀ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਕੋਵਿਡ-19 ਦਾ ਟੀਕਾਕਰਨ ਜਰੂਰ ਕਰਵਾਉਣ ਜੇਕਰ ਕੋਈ ਲਛਣ ਨਜਰ ਆਵੇ ਤਾਂ ਸਿਹਤ ਸੰਸਥਾ ਵਿਚ ਆਪਣਾ ਚੈਕਅਪ ਜਰੂਰ ਕਰਵਾਓ। ਇਸ ਸਮੇਂ ਸੀਨੀਅਰ ਮੈਡੀਕਲ ਅਫਸਰ ਡਾ. ਪਰਮਿੰਦਰ, ਡਾ. ਦਲਜੀਤ, ਡਾ ਜਗਜੀਤ ਅਤੇ ਮੈਡੀਕਲ ਅਫਸਰ ਡਾ. ਸ਼ਿਲਪਾ, ਡਾ. ਰਿਪਨਦੀਪ ਅਤੇ ਡਿਪਟੀ ਮਾਸ ਮੀਡਿਆ ਅਫਸਰ ਸ਼੍ਰੀਮਤੀ ਗੁਰਿੰਦਰ ਕੌਰ ਹਾਜਰ ਹੋਏ।

Spread the love