ਗੁਰਦਾਸਪੁਰ 18 ਮਈ –( ) ਕੋਵਿੰਡ 19 ਦੋਰਾਨ ਜਿਵੇ ਪੂਰੇ ਵਿਸ਼ਵ ਨੂੰ ਮਹਾਮਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਸ ਮਹਾਮਾਂਰੀ ਨੂੰ ਜਿਥੇ ਲੋਕਾ ਨੂੰ ਆਰਥਿਕ ਹਾਨੀ ਪੁਹੰਚਾਈ ਹੈ ਉਥੇ ਹੀ ਸਕੂਲਾਂ , ਕਾਲਜਾਂ ਆਦਿ ਵਿਚ ਪੜ੍ਹ ਰਹੇ ਵਿਦਿਆਰਥੀਆਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੋਈ ਹੈ । ਇਸ ਸਮੱਸਿਆਂ ਨੂੰ ਮੱਦੇ ਨਜਰ ਰੱਖਦੇ ਹੋਏ ਪੰਜਾਬ ਸਰਕਾਰ ਵਲੋ ਰਹੇਕ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਨੂੰ ਹੁੱਕਮ ਦਿੱਤੇ ਗਏ ਹਨ ਕਿ ਆਪਣੇ- ਆਪਣੇ ਜਿਲ੍ਹਆ ਵਿਚ ਆਉਦੇ ਸਕੂਲ , ਕਾਲਜਾਂ ਆਦਿ ਚ ਵਿਦਿਆਰਥੀਆਂ ਨੂੰ ਜੂਮ ਐਪ ਰਾਹੀ ਕੈਰੀਅਰ ਕਾਊਲਿੰਗ ਕੀਤੀ ਜਾਵੇ । ਇਹ ਪ੍ਰਗਟਾਵਾ ਪ੍ਰਸ਼ੋਤਮ ਸਿੰਘ ਜਿਲਾ ਰੋਜਗਾਰ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ , ਗੁਰਦਾਸਪੁਰ ਨੇ ਕੀਤਾ । ਉਨਾ ਨੇ ਅੱਗੇ ਜਾਣਕਾਰੀ ਦੇਦਿਆ ਦੱਸਿਆ ਕਿ ਇਸ ਮੁਹਿੰਮ ਨੂੰ ਅਗਾਂਹਵਧੂ ਲੈ ਜਾਦੇ ਹਨ । ਅੱਜ ਜਿਲ੍ਹਾ ਰੋਜਗਾਰ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਪ੍ਰਸ਼ੋਤਮ ਸਿੰਘ , ਪਲੇਸਮੈਟ ਅਫਸਰ ਡਾ ਵਰੁਣ ਜੋਸ਼ੀ ,ਗਗਨਦੀਪ ਸਿੰਘ ਕਲਰਕ ਨੇ ਅੱਜ ਉਹਨਾ ਦੇ ੳਜਵਲ ਭਵਿੱਖ ਲਈ ਕੈਰੀਅਰ ਕਾਊਸਲਿੰਗ ਕੀਤੀ । ਇਸ ਵੈਬੀਨਾਰ ਵਿਚ ਸੀਨੀਅਰ ਸੈਕਡਰੀ ਸਕੂਲ ਮਰਾਰ, ਜਿੰਦਰ, ਮਸਾਣੀਆਂ ਤੇ ਭਾਮ ਵਲੋ ਆਏ 65 ਪ੍ਰਾਰਥੀਆਂ ਨੈ ਇਸ ਕਾਊਸਲਿੰਗ ਵਿਚ ਹਿੱਸਾ ਲਿਆ । ਪਰਸ਼ੋਤਮ ਸਿੰਘ ਡੀ ਬੀ ਈ ਈ ਵਿਚ ਚੱਲ ਰਹੀਆਂ ਗਤੀ – ਵਿਧੀਆਂ ਬਾਰੇ ਜਾਣੂ ਕਰਵਾਇਆ । ਉਨਾ ਨੇ ਦੱਸਿਆ ਕਿ ਹੋਰ ਵਧੇਰੇ ਜਾਣਕਾਰੀ ਲਈ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਦੇ ਹੈਲਪ ਲਾਈਨ ਨੰਬਰ 81960-15208 ਤੇ ਸੰਪਰਕ ਲੈ ਸਕਦੇ ਹੋ ।