ਗੁਰਦਾਸਪੁਰ 13 ਮਈ 2021 ਕੋਵਿਡ-19 ਦੌਰਾਨ ਜਿਵੇ ਪੂਰੇ ਵਿਸ਼ਵ ਨੂੰ ਮਹਾਮਾਰੀ ਦਾ ਸਾਹਮਣਾ
ਕਰਨਾ ਪੈ ਰਿਹਾ ਹੈ। ਇਸ ਮਹਾਂਮਾਰੀ ਨੂੰ ਜਿਥੇ ਲੋਕਾ ਨੂੰ ਆਰਥਿਕ ਹਾਨੀ ਪਹੁੰਚਾਈ ਹੈ , ਉਥੇ ਹੀ ਸਕੂਲਾ ਕਾਲਜਾ ਆਦਿ ਵਿਚ
ਪੜ ਰਹੇ ਵਿਦਿਅਰਥੀਆਂ ਦੀ ਪੜਾਈ ਵੀ ਪ੍ਰਭਾਵਿਤ ਹੋਈ ਹੈ। ਇਸ ਸਮੱਸਿਆ ਨੂੰ ਮੱਦੇ ਨਜਰ ਰੱਖਦੇ ਹੋਏ ਪੰਜਾਬ ਸਰਕਾਰ ਵੱਲੋ
ਹਰੇਕ ਰੋਜਗਾਰ ਅਤੇ ਕਾਰੋਬਾਰ ਬਿਊਰੋ ਨੂੰ ਹੁਕਮ ਦਿੱਤੇ ਗਏ ਹਨ ਕਿ ਆਪਣੇ ਆਪਣੇ ਜਿਲ੍ਹਆਂ ਵਿਚ ਆਉਦੇ ਸਕੂਲ ,ਕਾਲਜਾ
ਆਦਿ ਚ ਵਿਦਿਆਰਥੀਆ ਨੂੰ ਜੂਮ ਐਪ ਰਾਹੀ ਕੈਰੀਅਰ ਕਾਊਸਲਿੰਗ ਕੀਤੀ ਜਾਵੇ । ਇਹ ਪ੍ਰਗਟਾਵਾ ਸ਼੍ਰੀ ਪ੍ਰਸ਼ੋਤਮ ਜਿਲ੍ਹਾਂ ਰੋਜਗਾਰ
ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਗੁਰਦਾਸਪੁਰ ਨੇ ਕੀਤਾ। ਜਾਣਕਾਰੀ ਦਿੰਦਿਆ ਅਤੇ ਇਸ ਮੁਹਿੰਮ ਨੂੰ ਅਗਾਂਹ ਵਧੂ ਲੈ ਜਾਦੇ
ਹੋ ਅੱਜ ਜਿਲ੍ਹਾਂ ਰੋਜਗਾਰ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਸ਼੍ਰੀ ਪ੍ਰਸ਼ੋਤਮ ਸਿੰਘ , ਪਲੈਸਮੈਟ ਅਫਸਰ ਡਾ: ਵਰੁਣ ਜੋਸ਼ੀ,
ਗਗਨਦੀਪ ਸਿੰਘ ਧਾਲੀਵਾਲ (ਕਲਰਕ) ਨੇ ਉਹਨਾ ਦੇ ਉਜਵਲ ਭਵਿੱਖ ਲਈ ਕੈਰੀਅਰ ਕਾਂਊਸਲਿੰਗ ਕੀਤੀ ਗਈ । ਇਸ
ਸੈਮੀਨਾਰ ਵਿਚ Senior Secondary School Cheema Khuddi, Sekhwan, Rose, Godharpur ਵੱਲੋ ਆਏ 82
ਪ੍ਰਾਰਥੀਆਂ ਨੇ ਇਸ ਹਿੱਸਾ ਲਿਆ ਸੀ। ਸ਼੍ਰੀ ਪ੍ਰਸ਼ੋਤਮ ਸਿੰਘ ਨੇ ਡੀ ਸੀ ਈ ਈ ਵਿਚ ਚੱਲ ਰਹੀਆ ਗਤੀ ਵਿਧਿਆ ਬਾਰੇ ਜਾਣੂ
ਕਰਵਾਇਆ। ਉਹਨਾ ਦੱਸਿਆ ਕਿ ਹੋਰ ਵਧੇਰੇ ਜਾਣਾਕਰੀ ਲਈ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਦੇ ਹੈਲਪ
ਲਾਇਨ ਨੰ: 81980-15208 ਤੇ ਸੱਪਰਕ ਕਰਕੇ ਲੈ ਸਕਦੇ ਹੋ।