ਵੱਖ-ਵੱਖ ਵਿਭਾਗਾਂ ਦੁਅਰਾ ਭੇਜੇ ਗਏ ਪੈਡਿਗ ਕੇਸਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ
ਤਰਨ ਤਾਰਨ, 29 ਜੂਨ 2021
ਜ਼ਿਲ੍ਹਾ ਰਿਣ ਸਮਿਤੀ ਦੀ ਤਿਮਾਹੀ ਬੈਠਕ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ ਦੀ ਅਗਵਾਈ ਹੇਠ ਹੋਈ।ਮੀਟਿੰਗ ਦੌਰਾਨ ਸ੍ਰ: ਜ਼ਸਕੀਰਤ ਸਿੰਘ ਡੀ. ਡੀ. ਐਮ ਨਾਬਾਰਡ, ਸ੍ਰ.ਭਗਤ ਸਿੰਘ ਜਨਰਲ ਮੈਨੇਜਰ ਇੰਡਸਟਰੀ ਅਤੇ ਸ੍ਰੀ ਰਜਿੰਦਰ ਕੁਮਾਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।
ਮੀਟਿੰਗ ਦੀ ਸ਼ੁਰੂਆਤ ਲੀਡ ਜ਼ਿਲ੍ਹਾ ਮੈਨੇਜਰ ਤਰਨ ਤਾਰਨ ਸ੍ਰ. ਪ੍ਰੀਤਮ ਸਿੰਘ ਵੱਲੋਂ ਸਾਰੇ ਪਤਵੰਤੇ ਸੱਜਣਾ ਦੇ ਸੁਆਗਤ ਨਾਲ ਕੀਤੀ ਗਈ।ਲੀਡ ਜ਼ਿਲ੍ਹਾ ਮੈਨੇਜਰ ਨੇ ਦੱਸਿਆ ਕਿ ਜਿਲ੍ਹੇ ਦੀ ਸੀ ਡੀ ਅਨੁਪਾਤ 70% ਹੈ ਜੋ ਕਿ ਰਾਸ਼ਟਰੀ ਅਨੁਪਾਤ 60% ਨਾਲੋਂ ਜ਼ਿਆਦਾ ਹੈ। ਉਨਾਂ ਵੱਲੋ ਇਹ ਵੀ ਦੱਸਿਆ ਗਿਆ ਕਿ ਜ਼ਿਲੇ੍ਹ ਦੇ ਬੈਕਾਂ ਦੁਆਰਾ ਸਾਲਾਨਾ ਰਿਣ ਯੋਜਨਾ ਦੇ ਅੰਦਰ 9100 ਕਰੋੜ ਦੇ ਟਾਰਗੈਟ ਦੇ ਉਲਟ 4577 ਕਰੋੜ ਦਾ ਟੀਚਾ ਪ੍ਰਾਪਤ ਕੀਤਾ ਗਿਆ ਹੈ ਜੋ ਕਿ 50.30% ਬਣਦਾ ਹੈ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਬੈਂਕ ਕਰਮਚਾਰੀਆ ਦੁਆਰਾ ਕੋਵਿਡ ਦੌਰਾਨ ਉਨਾ ਦੇ ਰੋਲ ਦੀ ਪ੍ਰਸ਼ੰਸਾ ਕੀਤੀ ਅਤੇ ਉਨਾ ਨੂੰ ਪ੍ਰੇਰਿਤ ਕੀਤਾ ਕਿ ਕੋਵਿਡ-19 ਮਹਾਂਮਾਰੀ ਦੇ ਇਸ ਔਖੇ ਸਮੇਂ ਵਿੱਚ ਵੱਧ ਤੋਂ ਵੱਧ ਲੋਕਾ ਨੂੰ ਰੁਜ਼ਗਾਰ ਵਾਸਤੇ ਕਰਜ਼ੇ ਦੇਣ, ਕਿੳਂੁਕਿ ਲੋਕ ਆਪਣਾ ਸਧਾਰਨ ਜੀਵਨ ਬਤੀਤ ਨਹੀਂ ਕਰ ਪਾ ਰਹੇ।ਉਨਾਂ ਨੇ ਇਹ ਵੀ ਕਿਹਾ ਕਿ ਵੱਖ-ਵੱਖ ਵਿਭਾਗਾਂ ਦੁਅਰਾ ਭੇਜੇ ਗਏ ਪੈਡਿਗ ਕੇਸਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ।ਸਾਰੇ ਹੀ ਬੈਕਾਂ ਦੇ ਡੀ. ਸੀ. ਓ. ਸਾਹਿਬਾਨ ਨੇ ਡਿਪਟੀ ਕਮਿਸ਼ਨਰ ਨੂੰ ਪੂਰਨ ਸਹਯੋਗ ਦਾ ਭਰੋਸਾ ਦਿਵਾਇਆ। ਅੰਤ ਵਿੱਚ ਐਲ. ਡੀ. ਐਮ. ਪ੍ਰੀਤਮ ਸਿੰਘ ਨੇ ਸਾਰੇ ਹਾਊਸ ਦਾ ਧੰਨਵਾਦ ਕੀਤਾ।