ਜ਼ਿਲ੍ਹੇ ਵਿੱਚ 28 ਜੂਨ ਤੱਕ ਵੈਕਸੀਨੇਸ਼ਨ ਕਰਨ ਦਾ ਅੰਕੜਾ ਹੋਇਆ 1,95,380 ਤੱਕ ਪਹੁੰਚਿਆਂ
ਤਰਨ ਤਾਰਨ, 29 ਜੂਨ 2021
ਪੰਜਾਬ ਸਰਕਾਰ ਵੱਲੋਂ ਕੋਵਿਡ-19 ਵੈਕਸੀਨ ਲਗਾਉਣ ਸਬੰਧੀ 18 ਤੋਂ 44 ਸਾਲ ਉਮਰ ਵਰਗ ਲਈ ਟੀਕਾਕਰਨ ਮੁਹਿੰਮ ਵਿੱਚ ਹੋਰ ਤੇਜ਼ੀ ਲਿਆਦੀ ਜਾ ਰਹੀ ਹੈ । ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ ਨੇ ਦੱਸਿਆ ਕਿ 28 ਜੂਨ ਤੱਕ ਜ਼ਿਲ੍ਹੇ ਵਿੱਚ ਵੈਕਸੀਨੇਸ਼ਨ ਦਾ ਅੰਕੜਾ 1 ਲੱਖ 95 ਹਜ਼ਾਰ 380 ਤੱਕ ਪਹੁੰਚ ਗਿਆ ਹੈ ।
ਉਨ੍ਹਾਂ ਨੇ ਦੱਸਿਆ ਕਿ ਸਰਕਾਰ ਦੀ ਨਵੀਂ ਹਦਾਇਤਾਂ ਮੁਤਾਬਿਕ 18 ਸਾਲ ਤੋਂ ਉੱਪਰ ਦਾ ਹਰੇਕ ਵਿਅਕਤੀ ਕਿਸੇ ਵੀ ਵੈਕਸੀਨ ਸੈਂਟਰ ਵਿੱਚ ਜਾ ਕੇ ਵੈਕਸੀਨ ਲਗਵਾ ਸਕਦਾ ਹੈ । ਉਨ੍ਹਾਂ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਖ਼ਾਸ ਕਰਕੇ ਦੋਧੀਏ, ਰੇਹੜੀ ਵਾਲੇ, ਢਾਬਾ ਮਾਲਕ, ਮਕੈਨਿਕ ਅਤੇ ਸਾਰੇ ਯੋਗ ਵਿਅਕਤੀ ਕੋਵਿਡ ਟੀਕਾਕਰਨ ਲਈ ਅੱਗੇ ਆਉਣ ਅਤੇ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਜ਼ਰੂਰੀ ਬਣਾਉਣ ।
ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ ਹੈੱਲਥ ਕੇਅਰ ਵਰਕਰਾਂ ਨੂੰ 10012, ਫਰੰਟਲਾਈਨ ਵਰਕਰਾਂ ਨੂੰ 36606, ਉਮਰ ਵਰਗ 45 ਤੋਂ 59 ਸਾਲ ਦੇ ਨਾਗਰਿਕਾਂ ਨੂੰ 58931, ਉਮਰ ਵਰਗ 60 ਸਾਲ ਤੋਂ ਉੱਪਰ ਦੇ ਨਾਗਰਿਕਾਂ ਨੰੁ 56834, ਉਸਾਰੀ ਕਾਮਿਆਂ ਅਤੇ 18 ਤੋਂ 44 ਉਮਰ ਵਰਗ ਦੇ ਸੰਵੇਦਨਸ਼ੀਲ ਵਿਅਕਤੀਆਂ ਨੂੰ 29325, ਪ੍ਰਾਇਮਰੀ ਟੀਚਰਾਂ ਨੂੰ 1064, ਸੈਕੰਡਰੀ ਟੀਚਰਾਂ ਨੂੰ 2608 ਡੋਜ਼ ਵੈਕਸੀਨ ਲੱਗ ਚੁੱਕੀ ਹੈ ।
ਡਾ. ਮਹਿਤਾ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਸਾਨੂੰ ਵੈਕਸੀਨ ਜ਼ਰੂਰ ਲਗਵਾਉਣੀ ਚਾਹੀਦੀ ਹੈ । ਇਸ ਵੈਕਸੀਨ ਦੇ ਕੋਈ ਵੀ ਬੁਰੇ ਪ੍ਰਭਾਵ ਨਹੀਂ ਹਨ । ਸਗੋਂ ਇਹ ਕੋਰੋਨਾ ਬਿਮਾਰੀ ਤੋਂ ਬਚਾਉਣ ਲਈ ਪ੍ਰਭਾਵੀ ਹੈ ।ਉਨ੍ਹਾਂ ਦੱਸਿਆ ਕਿ ਜਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਿਹਤ ਵਿਭਾਗ ਵੱਲੋਂ ਵੱਖ-ਵੱਖ ਥਾਵਾਂ ‘ਤੇ ਕੋਰੋਨਾ ਵੈਕਸੀਨੇਸ਼ਨ ਕੈਂਪ ਲਗਾਏ ਜਾ ਰਹੇ ਹਨ ।