ਕੱਲ੍ਹ ਸਨਿਚਰਵਾਰ 3 ਜੁਲਾਈ ਨੂੰ ਜ਼ਿਲ੍ਹੇ ਅੰਦਰ ਕੋਵਿਡ ਵਿਰੋਧੀ ਟੀਕਾਕਰਨ ਦਾ ਚਲਾਇਆ ਜਾਵੇਗਾ ਮਹਾਂਕੁੰਭ

272 ਟੀਮਾਂ ਦਾ ਕੀਤਾ ਗਠਨ-ਸਿਵਲ ਤੇ ਸਿਹਤ ਵਿਭਾਗ ਦੀਆਂ ਸਾਂਝੀਆਂ ਟੀਮਾਂ ਵਲੋ 42,000 ਵੈਕਸੀਨ ਲਗਾਉਣ ਲਈ ਚਲਾਈ ਜਾਵੇਗੀ ਵਿਸ਼ੇਸ ਮੁਹਿੰਮ
ਡਿਪਟੀ ਕਮਿਸ਼ਨਰ ਵਲੋਂ ਜ਼ਿਲਾ ਵਾਸੀਆਂ ਨੂੰ ਕੋਰੋਨਾ ਦੀ ਤੀਸਰੀ ਲਹਿਰ ਤੋਂ ਬਚਾਅ ਲਈ ਵੈਕਸਸ਼ੀਨੇਸ਼ਨ ਲਗਾਉਣ ਦੀ ਕੀਤੀ ਗਈ ਅਪੀਲ
07 ਵਿਧਾਨ ਸਭਾ ਹਲਕਿਆਂ ਵਿਚ ਕੰਮ ਦੀ ਨਿਗਰਾਨੀ ਕਰਨ ਲਈ ਹਲਕਾ ਵਾਈਜ਼ ਆਬਜ਼ਰਵਰ ਤਾਇਨਾਤ
ਗੁਰਦਾਸਪੁਰ, 2 ਜੁਲਾਈ 2021 ਕੱਲ੍ਹ 3 ਜੁਲਾਈ ਸਨਿਚਰਵਾਰ ਨੂੰ ਜ਼ਿਲ੍ਹੇ ਅੰਦਰ ਕੋਵਿਡ ਵਿਰੋਧੀ ਵੈਕਸ਼ੀਨੇਸ਼ਨ ਲਗਾਉਣ ਲਈ ਵਿਸ਼ੇਸ ਮÇੁਹੰਮ ਵਿੱਢੀ ਜਾਵੇਗੀ, ਜਿਸ ਲਈ 272 ਟੀਮਾਂ ਦਾ ਗਠਨ ਕੀਤਾ ਗਿਆ ਤੇ ਸਿਵਲ ਤੇ ਸਿਹਤ ਵਿਭਾਗ ਦੀਆਂ ਸਾਂਝੀਆਂ ਟੀਮਾਂ ਵਲੋਂ 42,000 ਵੈਕਸੀਨ ਲਗਾਈ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕੱਲ੍ਹ 3 ਜੁਲਾਈ ਨੂੰ ਪੂਰੇ ਸੂਬੇ ਅੰਦਰ ਵੈਕਸ਼ੀਨੇਸ਼ਨ ਲਗਾਉਣ ਲਈ ਵਿਸ਼ੇਸ ਅਭਿਆਨ ਚਲਾਇਆ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਕੱਲ੍ਹ ਸਨਿਚਵਰਾਰ ਜਿਲੇ ਗੁਰਦਾਸਪੁਰ ਅੰਦਰ ਇੱਕੋ ਦਿਨ 42,000 ਵੈਕਸ਼ੀਨੇਸ਼ਨ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ, ਟੀਚੇ ਨੂੰ ਪੂਰਾ ਕਰਨ ਲਈ ਵੱਖ-ਵੱਖ ਪੱਧਰ ਤੇ ਉੱਚ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਅਤੇ ਵੈਕਸੀਨੇਸ਼ਨ ਦਾ ਕੰਮ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗਾ। ਉਨਾਂ ਦੱਸਿਆ ਕਿ ਇਸ ਮੁਹਿੰਮ ਵਿਚ ਗਾਰਡੀਅਨ ਆਫ ਗਵਰਨੈੱਸ ਦੇ ਵਲੰਟੀਅਰ ਵਲੋਂ ਵੀ ਪਿੰਡਾਂ ਤੇ ਸ਼ਹਿਰਾਂ ਅੰਦਰ ਲੋਕਾਂ ਨੂੰ ਵੈਕਸੀਨ ਲਗਾਉਣ ਲਈ ਪ੍ਰੋਰਿਤ ਕਰਨ ਲਈ ਕਿਹਾ ਗਿਆ ਹੈ। ਇਸ ਮੌਕੇ ਬਿ੍ਰਗੇਡੀਅਰ ਜੀ.ਐਸ ਕਾਹਲੋਂ, ਜ਼ਿਲ੍ਹਾ ਮੁਖੀ ਜੀ.ਓ.ਜੀ ਸਮੇਤ ਸਿਵਲ ਤੇ ਸਿਹਤ ਵਿਭਾਗਾਂ ਦੇ ਅਧਿਕਾਰੀ ਮੋਜੂਦ ਸਨ।
ਸਥਾਨਕ ਪੰਚਾਇਤ ਭਵਨ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਲੇ ਅੰਦਰ ਵਿਧਾਨ ਸਭਾ ਹਲਕਾ ਵਾਈਜ਼ ਸਹਾਇਕ ਰਿਟਰਨਿੰਗ ਅਫਸਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਵਿਧਾਨ ਸਭਾ ਹਲਕਾ ਗੁਰਦਾਸਪੁਰ ਲਈ ਐਸ.ਡੀ.ਐਮ ਗੁਰਦਾਸਪੁਰ ਤੇ ਇਨਾਂ ਦੇ ਨਾਲ ਡਾ. ਭਾਰਤ ਭੂਸ਼ਣ ਸਹਾਇਕ ਸਿਵਲ ਸਰਜਨ, ਵਿਧਾਨ ਸਭਾ ਹਲਕਾ ਬਟਾਲਾ ਲਈ ਐਸ.ਡੀ.ਐਮ ਬਟਾਲਾ ਤੇ ਇਨਾਂ ਦੇ ਨਾਲ ਐਸ.ਐਮ.ਓ ਬਟਾਲਾ, ਵਿਧਾਨ ਸਭਾ ਹਲਕਾ ਕਾਦੀਆਂ ਲਈ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਤੇ ਇਨਾਂ ਦੇ ਨਾਲ ਐਸ.ਐਮ.ਓ ਕਾਦੀਆਂ, ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਲਈ ਜ਼ਿਲਾ ਵਿਕਾਸ ਅਤੇ ਪੰਚਾਇਤ ਅਫਸਰ ਗੁਰਦਾਸਪੁਰ ਤੇ ਇਨਾਂ ਦੇ ਨਾਲ ਐਸ.ਐਮ.ਓ ਸ੍ਰੀ ਹਰਗੋਬਿੰਦਪੁਰ, ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਲਈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਤੇ ਇਨਾਂ ਦੇ ਨਾਲ ਡਾ. ਵਿਜੇ ਕੁਮਾਰ ਦਫਤਰ ਸਿਵਲ ਸਰਜਨ , ਵਿਧਾਨ ਸਭਾ ਹਲਕਾ ਦੀਨਾਨਗਰ ਲਈ ਸਹਾਇਕ ਕਮਿਸ਼ਨਰ (ਜ) ਤੇ ਇਨਾਂ ਦੇ ਨਾਲ ਐਸ.ਐਮ.ਓ ਸਿੰਘੋਵਾਲ ਅਤੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਲਈ ਤਹਿਸੀਲਦਾਰ ਡੇਰਾ ਬਾਬਾ ਨਾਨਕ ਤੇ ਇਨਾਂ ਦੇ ਨਾਲ ਐਸ.ਐਮ.ਓ ਡੇਰਾ ਬਾਬਾ ਨਾਨਕ ਤਾਇਨਾਤ ਕੀਤੇ ਗਏ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕੋਵਿਡ ਦੀ ਤੀਜੀ ਲਹਿਰ ਤੋਂ ਬਚਾਅ ਲਈ ਵੈਕਸੀਨ ਜਰੂਰ ਲਗਾਉਣ ਅਤੇ ਵੈਕਸੀਨ ਲਗਾਉਣ ਵਾਲੀਆਂ ਟੀਮਾਂ ਨਾਲ ਵੱਧ ਤੋਂ ਵੱਧ ਸਹਿਯੋਗ ਕਰਨ। ਉਨਾਂ ਦੱਸਿਆ ਕਿ ਸਿਹਤ ਵਿਭਾਗ ਦੇ ਮਾਹਿਰਾਂ ਅਨੁਸਾਰ ਕੋਵਿਡ ਬਿਮਾਰੀ ਤੋਂ ਬਚਾਅ ਲਈ ਵੈਕਸੀਨ ਬਹੁਤ ਸਹਾਈ ਹੈ। ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ ਜੇਕਰ ਵੈਕਸੀਨ ਨਾ ਲੱਗੀ ਹੋਵੇ ਤਾਂ 100 ਕੋਰੋਨਾ ਪੀੜਤਾਂ ਪਿਛੇ 3 ਜਾਂ 4 ਪੀੜਤਾਂ ਦੀ ਮੋਤ ਹੋਣ ਦਾ ਖਦਸ਼ਾ ਹੁੰਦਾ ਹੈ ਅਤੇ ਜੇਕਰ ਵੈਕਸੀਨ ਲੱਗੀ ਹੋਵੇ ਤਾਂ ਇਹ ਅੰਕੜਾ 10, 000 ਪਿਛੇ 3 ਜਾਂ 4 ਦਾ ਹੁੰਦਾ ਹੈ। ਸੋ, ਵੈਕਸੀਨ ਮਨੁੱਖੀ ਸਿਹਤ ਲਈ ਸੁਰੱਖਿਅਤ ਹੈ, ਅਫਵਾਹਾਂ ਤੋਂ ਗੁਰੇਜ ਕਰਦੇ ਹੋਏ, ਆਪਣੀ ਅਤੇ ਆਪਣੇ ਪਰਿਵਾਰ ਦੀ ਭਲਾਈ ਲਈ ਵੈਕਸੀਨ ਜਰੂਰ ਲਗਾਓ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਸ ਵੈਕਸ਼ੀਨੇਸ਼ਨ ਦਾ ਟੀਚਾ ਪੂਰਾ ਕਰਨ ਲਈ ਜਿਲੇ ਦੇ ਸਮੂਹ ਐਸ.ਐਮ.ਓ ਨਾਲ ਸਿਵਲ ਅਧਿਕਾਰੀਆਂ ਤਾਇਨਾਤ ਕੀਤੇ ਗਏ ਹਨ ਜੋ ਆਪਣੇ-ਆਪਣੇ ਹਲਕੇ ਅੰਦਰ ਸਾਰਾ ਦਿਨ ਹਾਜ਼ਰ ਰਹਿ ਕੇ ਪੰਜਾਬ ਸਰਕਾਰ ਵਲੋ ਅਲਾਟ ਕੀਤੇ ਗਏ ਟੀਚੇ ਨੂੰ ਮੁਕੰਮਲ ਕਰਨ ਨੂੰ ਯਕੀਨੀ ਬਣਾਉਣਗੇ। ਉਨਾਂ ਦੱਸਿਆ ਕਿ ਐਸ.ਐਮ.ਓ ਗੁਰਦਾਸਪੁਰ ਨਾਲ ਕਾਰਜਸਾਧਕ ਅਫਸਰ ਗੁਰਦਾਸਪੁਰ, ਐਸ.ਐਮ.ਓ ਨੋਸ਼ਹਿਰਾ ਮੱਝਾ ਸਿੰਘ ਨਾਲ ਡਿਪਟੀ ਡਾਇਰੈਕਟਰ ਬਾਗਬਾਣੀ, ਐਸ.ਐਮ ਓ ਸਿੰਘੋਵਾਲ ਨਾਲ ਕਾਰਜਸਾਧਕ ਅਫਸਰ , ਨਗਰ ਕੌਸਲ ਦੀਨਾਨਗਰ, ਐਸ.ਐਮ.ਓ ਬਹਿਰਾਮਪੁਰ ਨਾਲ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਐਸ.ਐਮ.ਓ ਰਣਜੀਤ ਬਾਗ ਨਾਲ ਤਹਿਸੀਲਦਾਰ ਦੀਨਾਨਗਰ, ਐਸ.ਐਮ ਧਾਰੀਵਾਲ ਨਾਲ ਤਹਿਸੀਲਦਾਰ ਗੁਰਦਾਸਪੁਰ, ਐਸ.ਐਮ.ਓ ਕਾਹਨੂੰਵਾਨ ਨਾਲ ਨਾਇਬ ਤਹਿਸਲੀਦਾਰ ਕਾਹਨੂੰਵਾਨ, ਐਸ.ਐਮ.ਓ ਭੈਣੀ ਮੀਆਂ ਖਾਂ ਨਾਲ ਬਲਬੀਰ ਸਿੰਘ ਡਿਪਟੀ ਡੀਈਓ (ਪ), ਐਸ.ਐਮ.ਓ ਭਾਮ ਨਾਲ ਕਾਰਜਕਾਰੀ ਇੰਜੀ. ਵਾਟਰ ਸਪਲਾਈ ਅਤੇ ਸੈਨੀਟੇਸ਼ਨ ਬਟਾਲਾ, ਐਸ.ਐਮ.ਓ ਘੁਮਾਣ ਨਾਲ ਬੀਡੀਪੀਓ ਸ੍ਰੀ ਹਰਗੋਬਿੰਦਪੁਰ, ਐਸ.ਐਮ. ਓ ਕਾਦੀਆਂ ਨਾਲ ਕਾਰਜਕਾਰੀ ਇੰਜੀ. Ñਲੋਕ ਨਿਰਮਾਣ ਵਿਭਾਗ, ਬਟਾਲਾ, ਐਸ.ਐਮ.ਓ ਬਟਾਲਾ ਨਾਲ ਉੱਪ ਮੰਡਲ ਅਫਸਰ ਲੋਕ ਨਿਰਮਾਣ ਵਿਭਾਗ ਬਟਾਲਾ, ਐਸ.ਐਮ.ਓ ਫਤਿਹਗੜ੍ਹ ਚੂੜੀਆਂ ਨਾਲ ਕਾਰਜ ਸਾਧਕ ਅਫਸਰ , ਨਗਰ ਕੌਸਲ ਫਤਿਹਗੜ੍ਹ ਚੂੜੀਆਂ, ਐਸ.ਐਮ. ਓ ਧਿਆਨਪੁਰ ਨਾਲ ਬੀਡੀਪੀਓ ਡੇਰਾ ਬਾਬਾ ਨਾਨਕ, ਐਸ.ਐਮ.ਓ ਕਲਾਨੋਰ ਨਾਲ ਹਰਿੰਦਰ ਸਿੰਘ ਕਾਰਜਕਾਰੀ ਇੰਜੀ. ਵਾਟਰ ਸਪਲਾਈ ਅਤੇ ਸੈਨੀਟੇਸ਼ਨ ਗੁਰਦਾਸਪੁਰ, ਐਸ.ਐਮ.ਓ ਡੇਰਾ ਬਾਬਾ ਨਾਨਕ ਨਾਲ ਓਮ ਪ੍ਰਕਾਸ਼ ਸਕੱਤਰ, ਮਾਰਕਿਟ ਕਮੇਟੀ ਡੇਰਾ ਬਾਬਾ ਨਾਨਕ, ਐਸ.ਐਮ.ਓ ਦੋਰਾਂਗਲਾ ਨਾਲ ਬੀਡੀਪੀਓ ਦੋਰਾਂਗਲਾ ਅਤੇ ਐਸ.ਐਮ.ਓ ਕੋਟ ਸੰਤੋਖ ਰਾਏ ਦੇ ਨਾਲ ਕਾਰਜਕਾਰੀ ਇੰਜੀ. ਜਲ ਨਿਕਾਸ ਵਿਭਾਗ ਗੁਰਦਾਸਪੁਰ ਹੋਣਗੇ।
ਉਨਾਂ ਸਮੂਹ ਮੈਡੀਕਲ ਅਫਸਰਾਂ ਅਤੇ ਸਿਵਲ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਹਲਕੇ ਵਿਚ ਸਰਪੰਚਾਂ, ਪੰਚਾਂ, ਆਸ਼ਾ ਵਰਕਰਾਂ, ਆਂਗਣਵਾੜੀ ਵਰਕਰਾਂ, ਨੰਬਰਦਾਰਾਂ, ਐਮ.ਸੀ, ਤਕਨੀਕੀ ਸਹਾਇਕ ਦਫਤਰ ਬੀਡੀਪੀਓਜ਼ ਅਤੇ ਜਿਲਾ ਗੁਰਦਾਸਪੁਰ ਅਤੇ ਹੋਰ ਪੱਤਵੰਤੇ ਨੁਮਾਇੰਦਿਆਂ ਦੀ ਮਦਦ ਨਾਲ ਉਪਰੋਕਤ ਟੀਚੇ ਨੂੰ ਪੂਰਾ ਕਰਨ ਨੂੰ ਯਕੀਨੀ ਬਣਾਉਣਗੇ। ਉਨਾਂ ਕਿਹਾ ਕਿ ਜਿਲਾ ਮਾਲ ਅਫਸਰ ਗੁਰਦਾਸਪੁਰ ਸਹਾਇਕ ਰਿਟਰਨਿੰਗ ਅਫਸਰਾਂ ਵਲੋਂ ਘੰਟੇ-ਘੰਟੇ ਬਾਅਦ ਪ੍ਰਾਪਤ ਹੋਣ ਵਾਲੀ ਰਿਪੋਰਟ ਜਿਲਾ ਪੱਧਰ ਤੇ ਗਠਿਤ ਕੰਟਰੋਲ ਰੂਮ ਦੇ ਨੋਡਲ ਅਫਸਰ ਹੋਣਗੇ ਤੇ ਰਿਪੋਰਟ ਤਿਆਰ ਕਰਵਾਉਣਗੇ।
ਇਸ ਤੋਂ ਇਲਾਵਾ ਉਪਰੋਕਤ ਵਿਧਾਨ ਸਭਾ ਹਲਕਿਆਂ ਵਿਚ ਇਸ ਕੰਮ ਦੀ ਨਿਗਰਾਨੀ ਕਰਨ ਲਈ ਹਲਕਾ ਵਾਈਜ਼ ਆਬਜ਼ਰਵਰ ਤਾਇਨਾਤ ਕੀਤੇ ਗਏ ਹਨ। ਵਿਧਾਨ ਸਭਾ ਹਲਕੇ ਗੁਰਦਾਸਪੁਰ ਲਈ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ, ਗੁਰਦਾਸਪੁਰ, ਬਟਾਲਾ ਲਈ ਜ਼ਿਲ੍ਹਾ ਸਿੱਖਿਆ ਅਫਸਰ (ਸ), ਕਾਦੀਆਂ ਲਈ ਰਿਜ਼ਨਲ ਟਰਾਂਸ਼ਪੋਰਟ ਅਥਾਰਟੀ ਗੁਰਦਾਪੁਰ, ਸ੍ਰੀ ਹਰਗੋਬਿੰਦਪੁਰ ਲਈ ਜ਼ਿਲਾ ਖੁਰਾਕ ਅਤੇ ਸਿਵਲ ਸਪਲਾਈ ਕੰਟਰੋਲਰ ਗੁਰਦਾਸਪੁਰ, ਫਤਿਹਗੜ੍ਹ ਚੂੜੀਆਂ ਲਈ ਜ਼ਿਲ੍ਹਾ ਮੰਡੀ ਅਫਸਰ, ਗੁਰਦਾਸਪੁਰ, ਦੀਨਾਨਗਰ ਲਈ ਵਣ ਮੰਡਲ ਅਫਸਰ ਗੁਰਦਾਸਪੁਰ ਅਤੇ ਡੇਰਾ ਬਾਬਾ ਨਾਨਕ ਇਵਧਾਨ ਸਭਾ ਹਲਕੇ ਲਈ ਝਿਞ੍ਰਵਆ ਪ੍ਰੋਗਰਾਮ ਅਫਸਰ ਗੁਰਦਾਸਪੁਰ ਆਬਜਰਵਰ ਨਿਯੁਕਤ ਹੋਣਗੇ।

Spread the love