“ਖੇਡਾਂ ਵਤਨ ਪੰਜਾਬ ਦੀਆਂ” ਦੇ ਰੂਪ ਵਿੱਚ ਸਿਰਜਿਆ ਜਾ ਰਿਹਾ ਹੈ ਇਤਿਹਾਸ: ਡਿਪਟੀ ਕਮਿਸ਼ਨਰ
ਰੂਪਨਗਰ, 17 ਸਤੰਬਰ:
“ਖੇਡਾਂ ਵਤਨ ਪੰਜਾਬ ਦੀਆਂ” ਦੇ ਰੂਪ ਵਿਚ ਖੇਡਾਂ ਦੇ ਖੇਤਰ ਵਿਚ ਸੁਨਹਿਰਾ ਇਤਿਹਾਸ ਸਿਰਜਿਆ ਜਾ ਰਿਹਾ ਹੈ ਤੇ ਵੱਖੋ ਵੱਖ ਖੇਡ ਮੁਕਾਬਲਿਆਂ ਵਿੱਚ ਖਿਡਾਰੀ ਮੱਲਾਂ ਮਾਰ ਰਹੇ ਹਨ, ਜਿਹੜੇ ਕਿ ਸੂਬਾ ਅਤੇ ਕੌਮੀ ਪੱਧਰ ਉੱਤੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਨਗੇ। ਇਹ ਗੱਲ ਨਹਿਰੂ ਸਟੇਡੀਅਮ ਵਿਖੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਖ਼ਿਡਾਰੀਆਂ ਨਾਲ ਮੁਲਾਕਾਤ ਕਰ ਕੇ ਹੌਸਲਾ ਅਫਜ਼ਾਈ ਕਰਨ ਮੌਕੇ ਆਖੀ। ਖਿਡਾਰੀਆਂ ਨਾਲ ਮੁਲਾਕਾਤ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨਾਲ ਜਾਣ-ਪਛਾਣ ਕੀਤੀ ਅਤੇ ਉਨ੍ਹਾਂ ਨੂੰ ਖੇਡਾਂ ਵਿੱਚ ਬਹੁਤ ਅੱਗੇ ਜਾਣ ਲਈ ਪ੍ਰੇਰਿਆ। ਇਸ ਮੌਕੇ ਐੱਸ ਡੀ ਐੱਮ ਰੂਪਨਗਰ, ਹਰਬੰਸ ਸਿੰਘ ਵੀ ਉਹਨਾਂ ਦੇ ਨਾਲ ਸਨ।
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਮੁਲਾਕਾਤ ਕਰ ਕੇ ਹੌਸਲਾ ਅਫਜ਼ਾਈ ਕੀਤੀ ਤੇ ਕਿਹਾ ਕਿ ਜ਼ਿਲ੍ਹੇ ਵਿਚ ਖਿਡਾਰੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਤੇ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਉਪਰਾਲੇ ਲਗਾਤਾਰ ਜਾਰੀ ਹਨ।
ਉਹਨਾਂ ਕਿਹਾ ਕਿ ਕਿਸੇ ਵੀ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਉਸ ਸਮਾਜ ਦੇ ਲੋਕਾਂ ਦਾ ਸਰੀਰਕ ਤੇ ਮਾਨਸਿਕ ਤੌਰ ਉਤੇ ਤੰਦਰੁਸਤ ਹੋਣਾ ਜ਼ਰੂਰੀ ਹੈ ਤੇ ਮਾਨਸਿਕ ਤੰਦਰੁਸਤੀ ਵਿੱਚ ਸਰੀਰਕ ਤੰਦਰੁਸਤੀ ਦਾ ਅਹਿਮ ਯੋਗਦਾਨ ਹੁੰਦਾ ਹੈ।
ਖੇਡਾਂ ਮਨੁੱਖ ਦੀ ਸ਼ਖ਼ਸੀਅਤ ਘੜਨ ਵਿੱਚ ਅਹਿਮ ਰੋਲ ਅਦਾ ਕਰਦੀਆਂ ਹਨ। ਖੇਡਾਂ ਨਾਲ ਮਨੁੱਖ ਕੇਵਲ ਸਰੀਰਕ ਤੌਰ ਉਤੇ ਹੀ ਮਜ਼ਬੂਤ ਨਹੀਂ ਹੁੰਦਾ ਸਗੋਂ ਮਾਨਸਿਕ ਤੌਰ ਉਤੇ ਵੀ ਹੋਰਨਾਂ ਨਾਲੋਂ ਵੱਧ ਮਜ਼ਬੂਤ ਹੋ ਜਾਂਦਾ ਹੈ ਤੇ ਉਸ ਵਿੱਚ ਹਰ ਖੇਤਰ ਵਿੱਚ ਹੋਰਨਾਂ ਨਾਲੋਂ ਚੰਗਾ ਪ੍ਰਦਰਸ਼ਨ ਕਰਨ ਦੀ ਸਮਰੱਥਾ ਪੈਦਾ ਹੋ ਜਾਂਦੀ ਹੈ।
ਅੱਜ ਹੋਏ ਮੁਕਾਬਲਿਆਂ ਤਹਿਤ ਅੰਡਰ-21 ਲੜਕਿਆਂ 5000 ਮੀ. ਦੌੜ ਵਿੱਚ ਪਹਿਲਾ ਸਥਾਨ ਮੋਨੂੰ ਸਾਹਨੀ ਸ਼੍ਰੀ ਚਮਕੌਰ ਸਾਹਿਬ ਨੇ, ਦੂਜਾ ਅਮਨਪ੍ਰੀਤ ਸਿੰਘ ਨੂਰਪੁਰ ਬੇਦੀ ਅਤੇ ਤੀਜਾ ਸਥਾਨ ਗੁਰਸੇਮ ਸਿੰਘ ਸ਼੍ਰੀ ਅਨੰਦਪੁਰ ਸਾਹਿਬ ਨੇ ਹਾਸਲ ਕੀਤਾ।
ਇਸੇ ਵਰਗ ਵਿੱਚ 200 ਮੀ. ਦੌੜ ਵਿੱਚ ਪਹਿਲਾ ਸਥਾਨ ਨਵਪ੍ਰੀਤ ਸਿੰਘ ਸ਼੍ਰੀ ਅਨੰਦਪੁਰ ਸਾਹਿਬ ਨੇ, ਦੂਜਾ ਦਿਲਪ੍ਰੀਤ ਸਿੰਘ ਨੂਰਪੁਰ ਬੇਦੀ ਅਤੇ ਤੀਜਾ ਸਥਾਨ ਵਰਿੰਦਰ ਸਿੰਘ ਮੋਰਿੰਡਾ ਨੇ ਹਾਸਲ ਕੀਤਾ।
ਅੰਡਰ-21 ਲੜਕਿਆਂ 800 ਮੀ. ਵਿਚ ਪਹਿਲਾ ਸਥਾਨ ਅਵਿਸ਼ੇਕ ਸਿੰਘ ਸ਼੍ਰੀ ਅਨੰਦਪੁਰ ਸਾਹਿਬ ਨੇ, ਦੂਜਾ ਹਰਮਦੀਪ ਸਿੰਘ ਮੋਰਿੰਡਾ ਅਤੇ ਤੀਜਾ ਹਰਮਨਪ੍ਰੀਤ ਸਿੰਘ ਸ਼੍ਰੀ ਚਮਕੌਰ ਸਾਹਿਬ ਨੇ ਹਾਸਲ ਕੀਤਾ।
ਇਸੇ ਵਰਗ 110 ਮੀ. ਹਰਡਲਜ਼ ਵਿੱਚ ਪਹਿਲਾ ਸਥਾਨ ਚਰਨਦੀਪ ਸਿੰਘ ਨੂਰਪੁਰ ਬੇਦੀ, ਦੂਜਾ ਵਿਨੋਦ ਕੁਮਾਰ ਰੂਪਨਗਰ ਅਤੇ ਤੀਜਾ ਕਰਨ ਸਿੰਘ ਨੂਰਪੁਰ ਬੇਦੀ ਨੇ ਪ੍ਰਾਪਤ ਕੀਤਾ। 400 ਮੀ. ਹਰਡਲਜ਼ ਵਿੱਚ ਪਹਿਲਾ ਸਥਾਨ ਪਰਮਿੰਦਰ ਸਿੰਘ ਸ਼੍ਰੀ ਅਨੰਦਪੁਰ ਸਾਹਿਬ ਨੇ, ਦੂਜਾ ਸਥਾਨ ਵਿਨੋਦ ਕੁਮਾਰ ਰੂਪਨਗਰ ਅਤੇ ਤੀਜਾ ਮਿਥਲੇਸ਼ ਕੁਮਾਰ ਨੂਰਪੁਰ ਬੇਦੀ ਨੇ ਪ੍ਰਾਪਤ ਕੀਤਾ।
ਇਸੇ ਵਰਗ ਵਿਚ ਸ਼ਾਟ-ਪੁੱਟ ਵਿੱਚ ਪਹਿਲਾ ਸਥਾਨ ਜਸਦੀਪ ਸਿੰਘ ਨੂਰਪੁਰ ਬੇਦੀ, ਦੂਜਾ ਰਵਨੀਤ ਸਿੰਘ ਨੂਰਪੁਰ ਬੇਦੀ ਅਤੇ ਤੀਜਾ ਹਰਮਨਜੀਤ ਸਿੰਘ ਸ਼੍ਰੀ ਚਮਕੌਰ ਸਾਹਿਬ ਨੇ ਹਾਸਲ ਕੀਤਾ।
ਹਾਈ ਜੰਪ ਵਿੱਚ ਪਹਿਲਾ ਸਥਾਨ ਸ਼੍ਰੀ ਅਨੰਦਪੁਰ ਸਾਹਿਬ, ਦੂਜਾ ਰੋਬਨਪ੍ਰੀਤ ਸਿੰਘ ਸ਼੍ਰੀ ਅਨੰਦਪੁਰ ਸਾਹਿਬ ਅਤੇ ਤੀਜਾ ਜਸਪਾਲ ਸਿੰਘ ਰੂਪਨਗਰ ਨੇ ਹਾਸਲ ਕੀਤਾ। ਟ੍ਰਿਪਲ ਜੰਪ ਵਿੱਚ ਪਹਿਲਾ ਸਥਾਨ ਅਦਰਸ਼ਪ੍ਰੀਤ ਸਿੰਘ ਸ਼੍ਰੀ ਅਨੰਦਪੁਰ ਸਾਹਿਬ, ਦੂਜਾ ਜਸਕਿਰਤ ਸਿੰਘ ਰੂਪਨਗਰ ਅਤੇ ਤੀਜਾ ਦੀਪੇਸ਼ ਰੂਪਨਗਰ ਨੇ ਹਾਸਲ ਕੀਤਾ।
ਇਸੇ ਤਰ੍ਹਾਂ ਅੰਡਰ-21 ਲੜਕੀਆਂ ਦੇ ਐਥਲੈਟਿਕਸ 5000ਮੀ. ਦੌੜ ਵਿੱਚ ਰਮਨਪ੍ਰੀਤ ਕੌਰ ਨੂਰਪੁਰ ਬੇਦੀ ਨੇ ਪਹਿਲਾ, ਦੂਜਾ ਸਥਾਨ ਖੁਸ਼ਬੂ ਸ਼੍ਰੀ ਅਨੰਦਪੁਰ ਸਾਹਿਬ ਨੇ ਅਤੇ ਤੀਜਾ ਨੰਦਨੀ ਸ਼੍ਰੀ ਅਨੰਦਪੁਰ ਸਾਹਿਬ ਨੇ ਪ੍ਰਾਪਤ ਕੀਤਾ।
ਅੰਡਰ 21 ਲੜਕੀਆਂ 200ਮੀ. ਵਿੱਚ ਪਹਿਲਾ ਸਥਾਨ ਬਾਰਵੀ, ਸ਼੍ਰੀ ਅਨੰਦਪੁਰ ਸਾਹਿਬ ਨੇ, ਦੂਜਾ ਸੰਜਨਦੀਪ ਕੌਰ ਰੂਪਨਗਰ ਅਤੇ ਤੀਜਾ ਸਥਾਨ ਪੂਜਾ ਦੇਵੀ ਰੂਪਨਗਰ ਨੇ ਪ੍ਰਾਪਤ ਕੀਤਾ। 800 ਮੀ. ਵਿੱਚ ਪ੍ਰਿਅੰਕਾ ਮੋਰਿੰਡਾ ਨੇ ਪਹਿਲਾ, ਦੂਜਾ ਪ੍ਰਦੀਪ ਕੌਰ ਨੂਰਪੁਰ ਬੇਦੀ ਅਤੇ ਤੀਜਾ ਸਥਾਨ ਨੰਦਨੀ ਸ਼੍ਰੀ ਅਨੰਦਪੁਰ ਸਾਹਿਬ ਨੇ ਪ੍ਰਾਪਤ ਕੀਤਾ।
ਇਸੇ ਵਰਗ ਵਿੱਚ 100 ਮੀ. ਹਰਡਲਜ਼ ਵਿੱਚ ਨੰਦਨੀ ਸ਼੍ਰੀ ਅਨੰਦਪੁਰ ਸਾਹਿਬ ਨੇ ਪਹਿਲਾ, ਦੂਜਾ ਸਤਵਿੰਦਰ ਕੌਰ ਨੂਰਪੁਰ ਬੇਦੀ ਅਤੇ ਤੀਜਾ ਸਥਾਨ ਜਸਵੀਰ ਕੌਰ ਸ਼੍ਰੀ ਅਨੰਦਪੁਰ ਸਾਹਿਬ ਨੇ ਹਾਸਲ ਕੀਤਾ। 400 ਮੀ. ਹਰਡਲਜ਼ ਵਿੱਚ ਰਮਨਦੀਪ ਕੌਰ ਰੂਪਨਗਰ ਨੇ ਪਹਿਲਾ, ਰਜਨੀ ਨੂਰਪੁਰ ਬੇਦੀ ਨੇ ਦੂਜਾ ਅਤੇ ਹੀਨਾ ਨੂਰਪੁਰ ਬੇਦੀ ਨੇ ਤੀਜਾ ਸਥਾਨ ਹਾਸਲ ਕੀਤਾ।
ਸ਼ਾਟ-ਪੁੱਟ ਅੰਡਰ 21 ਲੜਕੀਆਂ ਵਿੱਚ ਪਹਿਲਾ ਸਥਾਨ ਜੈਸਮੀਨ ਕੌਰ ਨੂਰਪੁਰ ਬੇਦੀ, ਦੂਜਾ ਪ੍ਰਿਆ ਦੇਵੀ ਸ਼੍ਰੀ ਅਨੰਦਪੁਰ ਸਾਹਿਬ ਅਤੇ ਤੀਜਾ ਸਿਮਰਨ ਕੌਰ ਨੂਰੁਪਰ ਬੇਦੀ ਨੇ ਹਾਸਲ ਕੀਤਾ।
ਇਸੇ ਵਰਗ ਵਿਚ ਹਾਈ ਜੰਪ ਵਿੱਚ ਡਿੰਪੀ ਨੂਰਪੁਰ ਬੇਦੀ ਨੇ ਪਹਿਲਾ, ਦੂਜਾ ਬਲਵਿੰਦਰ ਕੌਰ ਰੂਪਨਗਰ ਅਤੇ ਤੀਜਾ ਸਥਾਨ ਹੀਨਾ ਨੂਰਪੁਰ ਬੇਦੀ ਨੇ ਹਾਸਲ ਕੀਤਾ। ਟ੍ਰਿਪਲ ਜੰਪ ਵਿੱਚ ਪਹਿਲਾ ਸਥਾਨ ਅੰਸ਼ੂ ਰਾਣੀ ਸ਼੍ਰੀ ਅਨੰਦਪੁਰ ਸਾਹਿਬ ਨੇ, ਦੂਜਾ ਕਰਨ ਬੱਗਾ ਰੂਪਨਗਰ ਨੇ ਹਾਸਲ ਕੀਤਾ।
ਕਬੱਡੀ ਨੈਸ਼ਨਲ ਸਟਾਈਲ ਲੜਕੀਆਂ ਅੰਡਰ-21 ਵਿੱਚ ਨੂਰਪੁਰਬੇਦੀ ਦੀ ਟੀਮ ਜੇਤੂ ਰਹੀ ਤੇ ਸ੍ਰੀ ਆਨੰਦਪੁਰ ਸਾਹਿਬ ਦੀ ਟੀਮ ਉਪ ਜੇਤੂ ਰਹੀ।
ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਰੁਪੇਸ਼ ਕੁਮਾਰ ਤੇ ਸਾਬਕਾ ਈ ਓ ਕੁਲਦੀਪ ਸਿੰਘ ਹਾਜ਼ਰ ਸਨ।