ਖੇਡ ਸਟੇਡੀਅਮ ’ਚ ਲਗਾਏ ਗਏ ਬੂਟੇ

ਫਾਜ਼ਿਲਕਾ, 20 ਜੁਲਾਈ 2021
ਗਰੀਨ ਮਿਸ਼ਨ ਪੰਜਾਬ ਅਤੇ ਘਰ ਘਰ ਹਰਿਆਲੀ ਤਹਿਤ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ ਫਾਜਿਲਕਾ ਬਹੁਮੰਤਵੀ ਖੇਡ ਸਟੇਡੀਅਮ ’ਚ ਜ਼ਿਲ੍ਹਾ ਖੇਡ ਅਧਿਕਾਰੀ ਸ਼੍ਰੀ ਬਲਵੰਤ ਸਿੰਘ ਦੀ ਨਿਗਰਾਨੀ ਹੇਠ 60 ਤੋਂ ਵੱਧ ਵੱਖ ਵੱਖ ਤਰ੍ਹਾਂ ਦੇ ਬੂਟੇ ਲਗਾਏ ਗਏ।
ਇਸ ਮੌਕੇ ਜ਼ਿਲ੍ਹਾ ਖੇਡ ਅਧਿਕਾਰੀ ਨੇ ਦੱਸਿਆ ਕਿ ਦਰਖਤਾਂ ਬਿਨਾ ਜੀਵਨ ਦੀ ਕਲਪਨਾ ਵੀ ਨਹੀ ਕੀਤੀ ਜਾ ਸਕਦੀ ਹੈ ਅਤੇ ਸਾਨੂੰ ਸਾਰਿਆਂ ਨੂੰ ਮਿਲਕੇ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ।ਉਨ੍ਹਾਂ ਕਿਹਾ ਕਿ ਸਾਡਾ ਫਰਜ ਬੂਟੇ ਲਗਾਉਣ ਨਾਲ ਪੂਰਾ ਨਹੀਂ ਹੁੰਦਾ ਬਲਕਿ ਇਸ ਦੀ ਸਾਂਭ-ਸੰਭਾਲ ਵੀ ਲਾਜ਼ਮੀ ਹੁੰਦੀ।ਉਨ੍ਹਾਂ ਕਿਹਾ ਕਿ ਅੱਜ ਵੱਖ-ਵੱਖ ਤਰ੍ਹਾਂ ਦੇ ਬੂਟੇ ਜਿਸ ਵਿੱਚ ਅੰਬ, ਜਾਮੁਨ, ਆਮਰੂਦ, ਪੀਪਲ, ਸਫੈਦਾ ਸੁਖਚੈਨ ਆਦਿ ਦੇ ਬੂਟੇ ਸਨ।
ਇਸ ਮੁਹਿੰਮ ’ਚ ਸ਼੍ਰੀ ਜਤਿੰਦਰ ਸਿੰਘ, ਕੁਨਾਲ, ਸੁਭਾਸ਼,ਜਸਵੰਤ ਸਿੰਘ, ਕ੍ਰਿਸ਼ਨਲਾਲ, ਗੋਬਿੰਦਰਾਮ, ਗਗਨਦੀਪ ਸਿੰਘ, ਕੁੰਦਨ, ਐਥਲੈਟਿਕਸ ਕੋਚ ਗੁਰਮੀਤ ਸਿੰਘ, ਸਹੇਜ ਪਾਲ ਸਿੰਘ (ਡੀਪੀ), ਜਗਸੀਰ ਸਿੰਘ (ਡੀਪੀ), ਰਵਿੰਦਰ ਸਿੰਘ (ਡੀਪੀ) ਸ਼ਾਮਲ ਸਨ।