ਖੇਤੀਬਾੜੀ ਵਿਭਾਗ ਤੇ ਬਾਗਬਾਨੀ ਵਿਭਾਗ ਵੱਲੋਂ ਫਲਦਾਰ ਪੌਦਿਆਂ ਦੇ ਬੀਜਾਂ ਦੀ ਵੰਡ

ਮਹਿਲ ਕਲਾਂ/ਬਰਨਾਲਾ, 9 ਅਗਸਤ 2021
ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਡਾ. ਚਰਨਜੀਤ ਸਿੰਘ ਕੈਂਥ ਦੀ ਅਗਵਾਈ ਹੇਠ ਬਲਾਕ ਮਹਿਲ ਕਲਾਂ ਇਲਾਕੇ ਦੇ ਕਿਸਾਨਾਂ ਨੂੰ ਮੁਫ਼ਤ ਬੀਜ ਗੇਂਦਾਂ (ਬੌਲਜ਼) ਵੰਡੀਆਂ ਗਈਆਂ। ਇਸ ਮੌਕੇ ਡਾ. ਕੈਂਥ ਨੇ ਫ਼ਲਾਂ ਦੀ ਮੱਹਤਤਾ ਅਤੇ ਪੌਸ਼ਟਿਕ ਤੱਤਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਮੁਫ਼ਤ ਬੀਜ ਬੌਲਜ਼ ਵੰਡਣ ਦਾ ਉੱਦਮ ਖੇਤੀਬਾੜੀ ਵਿਭਾਗ, ਬਰਨਾਲਾ ਅਤੇ ਬਾਗਬਾਨੀ ਵਿਭਾਗ, ਬਰਨਾਲਾ ਨੇ ਸਾਂਝੇ ਤੌਰ ਤੇ ਕੀਤਾ।ਇਸ ਮੌਕੇ ਬਾਗਬਾਨੀ ਵਿਕਾਸ ਅਫ਼ਸਰ, ਬਰਨਾਲਾ ਡਾ. ਨਰਪਿੰਦਰਜੀਤ ਕੌਰ ਨੇ ਕਿਹਾ ਕਿ ਇਨਾਂ ਬੀਜ ਬੌਲਜ਼ ਨੂੰ ਮਿੱਟੀ ਅਤੇ ਦੇਸੀ ਖਾਦ ਨਾਲ ਤਿਆਰ ਕੀਤਾ ਹੋਇਆ ਹੈ, ਜਿਸ ਵਿੱਚ ਜਾਮਣ, ਨਿੰਬੂ, ਪਪੀਤਾ, ਔਲਾ ਆਦਿ ਦੇ ਬੀਜ ਪਾਏ ਗਏ ਹਨ। ਇਸ ਮੌਕੇ ਹਾਜ਼ਰ ਡਾ. ਜਸਮੀਨ ਸਿੱਧ ਖੇਤੀਬਾੜੀ ਵਿਕਾਸ ਅਫ਼ਸਰ, ਮਹਿਲ ਕਲਾਂ ਨੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਕਿ ਇਹਨਾਂ ਬੀਜ ਗੇਂਦਾਂ ਨੂੰ ਸੜਕਾਂ ਅਤੇ ਨਹਿਰਾਂ ਦੁਆਲੇ ਲਗਾਇਆ ਜਾ ਸਕਦਾ ਹੈ, ਜਿਸ ਨਾਲ ਲਗਾਤਾਰ ਵੱਧ ਰਹੇ ਵਾਤਾਵਰਨ ਪ੍ਰਦੂਸ਼ਣ ਨੂੰ ਠੱਲ ਪਾਈ ਜਾ ਸਕਦੀ ਹੈ।ਇਸ ਮੌਕੇ ਡਾ. ਗੁਰਚਰਨ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ, ਸਨਵਿੰਦਰਪਾਲ ਸਿੰਘ ਬੀ.ਟੀ.ਐੱਮ., ਕਿਸਾਨ ਜਗਵਿੰਦਰ ਸਿੰਘ, ਗੁਰਦੀਪ ਸਿੰਘ, ਹਰਮਨਦੀਪ ਸਿੰਘ, ਮੰਦਰ ਸਿੰਘ ਤੇ ਜਰਨੈਲ ਸਿੰਘ ਹਾਜ਼ਰ ਸਨ।

Spread the love