ਖੇਤੀਬਾੜੀ ਵਿਭਾਗ ਵੱਲੋਂ ਪ੍ਰਾਈਵੇਟ ਡੀਲਰਾਂ ਤੇ ਕੇਅਪਰੇਟਿਵ ਸੁਸਾਇਟੀਆਂ ਦੀ ਅਚਨਚੇਤ ਕੀਤੀ ਗਈ ਚੈਕਿੰਗ: ਮੁੱਖ ਖੇਤੀਬਾੜੀ ਅਫਸਰ

ਡੀ ਏ ਪੀ ਨਾਲ ਕਿਸੇ ਵੀ ਤਰ੍ਹਾਂ ਦੇ ਇਨਪੁਟਸ ਦੀ ਟੈਗਿੰਗ ਕਰਨ ‘ਤੇ ਐਕਟ ਅਨੁਸਾਰ ਕਾਰਵਾਈ ਕਰਨ ਦੀ ਚਿਤਾਵਨੀ

ਬਰਨਾਲਾ, 9 ਨਵੰਬਰ 2024 

 ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ‘ਤੇ ਮੁੱਖ ਖੇਤੀਬਾੜੀ ਅਫਸਰ ਬਰਨਾਲਾ ਡਾ. ਜਗਦੀਸ਼ ਸਿੰਘ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਬਰਨਾਲਾ ਦੀਆਂ ਗਠਿਤ ਵੱਖ ਵੱਖ ਟੀਮਾਂ ਵੱਲੋਂ ਜ਼ਿਲ੍ਹੇ ਦੇ ਵੱਖ ਵੱਖ ਪ੍ਰਾਈਵੇਟ ਡੀਲਰਾਂ, ਕੋਅਪਰੇਟਿਵ ਸੁਸਾਇਟੀਆਂ ਦੀ ਅਚਨਚੇਤ ਛਾਪੇਮਾਰੀ ਕੀਤੀ ਗਈ।
ਮੁੱਖ ਖੇਤੀਬਾੜੀ ਅਫਸਰ ਬਰਨਾਲਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਸਮੇਂ ਕਣਕ ਦੀ ਬਿਜਾਈ ਦਾ ਸਮਾਂ ਚੱਲ ਰਿਹਾ ਹੈ, ਜ਼ਿਲ੍ਹੇ ਵਿੱਚ ਡੀ ਏ ਪੀ ਦਾ ਆਪਣਾ ਕੋਈ ਰੈਕ ਪੁਆਇੰਟ ਨਹੀਂ ਹੈ, ਪਰ ਫਿਰ ਵੀ ਡਿਪਟੀ ਕਮਿਸ਼ਨਰ ਬਰਨਾਲਾ ਦੇ ਯਤਨਾਂ ਸਦਕਾ ਜ਼ਿਲ੍ਹੇ ਵਿੱਚ ਡੀ ਏ ਪੀ ਉਪਲਬਧ ਕਰਵਾਇਆ ਜਾ ਰਿਹਾ ਹੈ, ਉਹਨਾਂ ਕਿਹਾ ਕਿ ਜ਼ਿਲ੍ਹੇ ਵਿੱਚ ਖਾਦਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ।
ਉਹਨਾਂ ਕਿਹਾ ਕਿ ਜ਼ਿਲ੍ਹੇ ਵਿੱਚ ਅਧਿਕਾਰੀਆਂ/ਕਰਮਚਾਰੀਆਂ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਹੈ, ਉਨ੍ਹਾਂ ਵਲੋਂ ਵੱਖ ਵੱਖ ਬਲਾਕਾਂ ਵਿੱਚ ਪ੍ਰਾਈਵੇਟ ਡੀਲਰਾਂ ਤੇ ਕੋਅਪਰੇਟਿਵ ਸੁਸਾਇਟੀਆਂ ਦੀ ਚੈਕਿਗ ਕੀਤੀ ਗਈ ਜਿਨ੍ਹਾਂ ਵਿੱਚ ਮਹਿਲ ਕਲਾਂ, ਭੈਣੀ ਮਹਿਰਾਜ, ਧਨੌਲਾ, ਸਹਿਣਾ ਤੇ ਹੋਰ ਪਿੰਡ ਸ਼ਾਮਲ ਹਨ। ਉਹਨਾਂ ਕਿਹਾ ਕਿ ਇਸ ਦੌਰਾਨ ਉਪਲਬਧ ਸਟਾਕ, ਸਟਾਕ ਰਜਿਸਟਰ ਤੇ ਰਿਕਾਰਬਡ ਚੈੱਕ ਕੀਤਾ ਗਿਆ। ਇਸ ਮੌਕੇ ਡਾ. ਜਗਦੀਸ਼ ਸਿੰਘ ਨੇ ਕਿਹਾ ਕਿ ਕਿਸੇ ਵੀ ਖਾਦਾ ਨਾਲ ਕਿਸੇ ਵੀ ਕਿਸਮ ਦੀ ਕੋਈ ਟੈਗਿੰਗ ਨਾ ਕੀਤੀ ਜਾਵੇ ਤੇ ਖਾਦਾ ਦਾ ਸਟਾਕ ਜਮਾਂ ਨਾ ਕੀਤਾ ਜਾਵੇ, ਉਹਨਾਂ ਡੀਲਰਾਂ ਨੂੰ ਹਦਾਇਤ ਕੀਤੀ ਕਿ ਖਾਦਾ ਦਾ ਸਟਾਕ ‘ਤੇ ਰੇਟ ਨੂੰ ਦਰਸਾਉਂਦਾ ਸਟਾਕ ਬੋਰਡ ਲਗਾਇਆ ਜਾਵੇ।
 ਮੁੱਖ ਖੇਤੀਬਾੜੀ ਅਫਸਰ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜ਼ਰੂਰਤ ਅਨੁਸਾਰ ਹੀ ਡੀ ਏ ਪੀ ਦੀ ਖਰੀਦ ਕੀਤੀ ਜਾਵੇ ਤੇ ਖਾਦ ਨਾਲ ਕਿਸੇ ਵੀ ਵਸਤੂ ਨੂੰ ਟੈਗ ਕਰਨ ‘ਤੇ ਆਪ