ਖੇਤੀ ਬਾੜੀ ਵਿਸ਼ੇਸ ਟੀਮ ਵੱਲੋਂ ਮੁੱਖ ਖੇਤੀ ਬਾੜੀ ਦੀ ਅਗਵਾਈ ਵਿੱਚ ਕੀਤਾ ਪਿੰਡ ਭੋਆ ਦੇ ਖੇਤਾਂ ਦਾ ਦੋਰਾ

ਨਦੀਨ ‘ ਸਾਉਣ ’ ਤੋਂ ਕਿਸਾਨਾਂ ਨੂੰ ਕਰਵਾਇਆ ਜਾਗਰੁਕ ਦਿੱਤੀਆਂ ਹਦਾਇਤਾਂ
ਪਠਾਨਕੋਟ , 28 ਜੁਲਾਈ 2021 ਝੋਨੇ ਦੀ ਸਿੱਧੀ ਬਿਜਾਈ ਸਬੰਧੀ ਸਮੱਸਿਆਵਾਂ ਅਤੇ ਪ੍ਰਗਤੀ ਨੂੰ ਵਾਚਣ ਲਈ ਡਾ.ਹਰਤਰਨਪਾਲ ਸਿੰਘ ਸੈਣੀ, ਮੁੱਖ ਖੇਤੀਬਾੜੀ ਅਫਸਰ, ਪਠਾਨਕੋਟ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ,ਪਠਾਨਕੋਟ ਅਤੇ ਕਿ੍ਰਸੀ ਵਿਗਿਆਨ ਕੇਂਦਰ, ਘੋਹ, ਪਠਾਨਕੋਟ ਦੀ ਵਿਸੇਸ ਟੀਮ ਵੱਲੋਂ ਪਿੰਡ ਭੋਆ ਵਿਖੇ ਸਾਂਝਾ ਦੌਰਾ ਕੀਤਾ ਗਿਆ। ਦੌਰੇ ਦੌਰਾਨ ਦੇਖਿਆ ਗਿਆ ਕਿ ‘ ਸਾਉਣ ’ ਨਾਂ ਦੇ ਨਦੀਨ ਨੇ ਕੁੱਝ ਕਿਸਾਨਾਂ ਦੇ ਖੇਤਾਂ ਵਿੱਚ ਕਾਫੀ ਨੁਕਸਾਨ ਕੀਤਾ ਹੈ। ਕਿਸਾਨਾਂ ਦੇ ਖੇਤਾਂ ਵਿੱਚ ਦੌਰਾ ਕਰਦਿਆਂ ਪਾਇਆ ਗਿਆ ਕਿ ਜਿਨ੍ਹਾਂ ਕਿਸਾਨਾਂ ਦੇ ਖੇਤਾਂ ਦੀ ਸਿੰਚਾਈ ਨਹਿਰੀ ਪਾਣੀ ਨਾਲ ਹੁੰਦੀ ਹੈ,ਇਹ ਸਮੱਸਿਆ ਜਿਆਦਾਤਰ ਉਨ੍ਹਾਂ ਖੇਤਾਂ ਵਿੱਚ ਹੀ ਹੈ। ਦੋਰੇ ਦੋਰਾਨ ਪੀ.ਏ.ਯੂ, ਲੁਧਿਆਣਾ ਦੀ ਟੀਮ ਵੱਲੋਂ ਮੌਕੇ ਤੇ ਖੇਤਾਂ ਵਿੱਚੋਂ ‘ ਸਾਉਣ ‘ ਨਦੀਨ ਦੀ ਸੈਂਪਲਿੰਗ ਕੀਤੀ ਗਈ। ਜਿਸ ਦੇ ਜੈਨੇਟਿਕ ਬੀਹੇਵਿਅਰ ਤੇ ਵਿਸਲੇਸਣ ਪੀ.ਏ.ਯੂ ਲੁਧਿਆਣਾ ਵੱਲੋਂ ਕੀਤਾ ਜਾਵੇਗਾ ਅਤੇ ਕਿ੍ਰਸੀ ਵਿਗਿਆਨ ਕੇਂਦਰ, ਘੋਹ ਵੱਲੋਂ ਵੀ ਇਸ ਤੇ ਅਧਿਐਨ ਕੀਤਾ ਜਾਵੇਗਾ।
ਇਸ ਮੋਕੇ ਤੇ ਡਾ.ਹਰਤਰਨਪਾਲ ਸਿੰਘ ਸੈਣੀ ਮੁੱਖ ਖੇਤੀਬਾੜੀ ਅਫਸਰ, ਪਠਾਨਕੋਟ ਵੱਲੋਂ ਕਿਸਾਨਾਂ ਨੂੰ ਸਲਾਹ ਦਿੱਤੀ ਗਈ ਕਿ ਆਪਣੀ ਮਰਜੀ ਨਾਲ ਕੋਈ ਵੀ ਨਦੀਨਨਾਸਕ ਦੀ ਸਪਰੇ ਖੇਤ ਵਿੱਚ ਨਾ ਕੀਤੀ ਜਾਵੇ ਅਤੇ ਜਿਹੜੇ ਖੇਤ ਇਸ ਨਦੀਨ ਨਾਲ ਜਿਆਦਾ ਪ੍ਰਭਾਵਿਤ ਹਨ ਉਹ ਜਲਦੀ ਤੋਂ ਜਲਦੀ ਇਸ ਨਦੀਨ ਨੂੰ ਪੁੱਟ ਕੇ ਖੇਤਾਂ ਵਿੱਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ ਤਾਂ ਜੋ ਇਸਦਾ ਹੋਰ ਫੈਲਾਓ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਘਬਰਾਉਂਣ ਦੀ ਲੋੜ ਨਹੀਂ ਕਿਉਂਕਿ ਇਹ ਸਮੱਸਿਆ ਸਿਰਫ ਉਨ੍ਹਾਂ ਖੇਤਾਂ ਤੱਕ ਸੀਮਤ ਹੈ ਜਿਨ੍ਹਾਂ ਖੇਤਾਂ ਵਿੱਚ ਸਿੰਚਾਈ ਨਹਿਰੀ ਪਾਣੀ ਨਾਲ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਅਗਲੇ ਸਾਲ ਇਨ੍ਹਾਂ ਖੇਤਾਂ ਵਿੱਚ ਸਿੱਧੀ ਬਿਜਾਈ ਨਾ ਕਰਨ ਦੀ ਸਲਾਹ ਦਿੱਤੀ।
ਇਸ ਸਮੇਂ ਡਾ. ਨਰਿੰਦਰਦੀਪ ਸਿੰਘ ਡਿਪਟੀ ਡਾਇਰੈਕਟਰ ਕੇ.ਵੀ.ਕੇ ਘੋਹ, ਡਾ. ਅਮਿਤ ਕੌਲ ਸਹਾਇਕ ਪ੍ਰੋਫੈਸਰ ਪੀ.ਏ.ਯੂ,ਲੁਧਿਆਣਾ, ਸੀਮਾ ਸਰਮਾ ਸਹਾਇਕ ਪ੍ਰੋਫੈਸਰ ਘੋਹ, ਡਾ. ਪਿ੍ਰਅੰਕਾ ਖੇਤੀਬਾੜੀ ਵਿਕਾਸ ਅਫਸਰ ਦਫਤਰ ਮੁੱਖ ਖੇਤੀਬਾੜੀ ਅਫਸਰ, ਪਠਾਨਕੋਟ, ਸ੍ਰੀ ਅੰਸੂਮਨ ਸਰਮਾ ਖੇਤੀਬਾੜੀ ਉਪ ਨਿਰੀਖਕ ਅਤੇ ਕਿਸਾਨ ਸ੍ਰੀ ਅਭਿਨੰਦਨ, ਸ੍ਰੀ ਰਾਕੇਸ ਸਰਮਾ, ਸ.ਪਰਮਜੀਤ ਸਿੰਘ, ਸ. ਜਸਵੀਰ ਸਿੰਘ, ਸ. ਮੋਹਨ ਸਿੰਘ ਅਤੇ ਹੋਰ ਵੀ ਪਿੰਡ ਵਾਸੀ ਮੌਜੂਦ ਸਨ।

Spread the love