ਖੇਤੀ ਮਾਹਿਰਾਂ ਵੱਲੋਂ ਗੰਨੇ ਦੀ ਫਸਲ ਦਾ ਜਇਜ਼ਾ ਲੈਣ ਲਈ ਸਹਿਕਾਰੀ ਖੰਡ ਮਿੱਲ ਦੇ ਅਧਿਕਾਰ ਖੇਤਰ ਦੇ ਵੱਖ ਵੱਖ ਪਿੰਡਾਂ ਦਾ ਕੀਤਾ ਦੌਰਾ।

ਗੁਰਦਾਸਪੁਰ : 28 ਮਈ 2021  ਡਾ. ਸੁਖਦੇਵ ਸਿੰਘ ਸਿੱਧੂ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਹੁਕਮਾਂ ਅਤੇ ਡਾ. ਗੁਰਵਿੰਦਰ ਸਿੰਘ ਖਾਲਸਾ ਗੰਨਾ ਕਮਿਸ਼ਨਰ ਦੀ ਅਗਵਾਈ ਹੇਠ ਗੰਨਾ ਸ਼ਾਖਾ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਗੁਰਦਾਸਪੁਰ ਵਲੋਂ ਗੰਨਾ ਕਾਸ਼ਤਕਾਰਾਂ ਦੀ ਪ੍ਰਤੀ ਹੈਕਟੇਅਰ ਆਮਦਨ ਵਿੱਚ ਵਾਧਾ ਕਰਨ ਲਈ ਕੌਮੀ ਅੰਨ ਸੁਰੱਖਿਆ ਮਿਸ਼ਨ ਤਹਿਤ ,ਗੰਨੇ ਦੀ ਫਸਲ ਵਿਚ ਵਿਉਪਰਕ ਫਸਲਾਂ ਦੀ ਬਤੌਰ ਅੰਤਰ ਫਸਲਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਗੁਰਦਾਸਪੁਰ ਸਹਿਕਾਰੀ ਖੰਡ ਮਿੱਲ ਵੱਲੋਂ ਗੰਨੇ ਦੀ ਫਸਲ ਵਿੱਚ ਵਿਉਪਾਰਿਕ ਫਸਲਾ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਬਿਜਾਏ ਗਈ ਮਾਂਹ/ਮੂਗੀ ਦੀ ਫਸਲ ਦਾ ਜਾਇਜ਼ਾ ਲੈਣ ਲਈ ਗੰਨਾ ਸ਼ਾਖਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਗੁਰਦਾਸਪੁਰ ਸਹਿਕਾਰੀ ਖੰਡ ਮਿੱਲ ਦੇ ਅਧਿਕਾਰੀਆ ਵੱਲੋਂ ਸਾਂਝੇ ਤੌਰ ਤੇ ਵੱਖ ਵੱਖ ਗੰਨਾ ਕਾਸਤਕਾਰਾਂ ਦੇ ਫਾਰਮਾਂ ਦਾ ਦੌਰਾ ਕੀਤਾ ।ਟੀਮ ਵਿੱਚ ਡਾ ਅਮਰੀਕ ਸਿੰਘ ਸਹਾਇਕ ਗੰਨਾ ਵਿਕਾਸ ਅਫਸਰ,ਡਾ. ਅਰਵਿੰਦਰ ਪਾਲ ਸਿੰਘ ਕੈਰੋਂ ਮੁੱਖ ਗੰਨਾ ਵਿਕਾਸ ਅਫਸਰ,ਡਾ. ਪਰਮਿੰਦਰ ਕੁਮਾਰ ਖੇਤੀਬਾੜੀ ਵਿਕਾਸ ਅਫਸਰ(ਗੰਨਾ) ਸ਼ਾਮਿਲ ਸਨ।
ਪਿੰਡ ਝਲੋਆ ਵਿੱਚ ਅਗਾਂਹਵਧੂ ਗੰਨਾ ਅਤੇ ਸਬਜੀ ਕਾਸ਼ਤਕਾਰ ਸ੍ਰੀ ਗੌਰਵ ਕੁਮਾਰ ਦੇ ਫਾਰਮ ਤੇ ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਅਮਰੀਕ ਸਿੰਘ ਸਹਾਇਕ ਗੰਨਾ ਵਿਕਾਸ ਅਫਸਰ ਕਿਹਾ ਕਿ ਤਿੰਨ ਖੰਡ ਮਿੱਲਾਂ ,ਗੁਰਦਾਸਪੁਰ ਸਹਿਕਾਰੀ ਖੰਡ ਮਿੱਲ,ਇੰਡੀਅਨ ਸੂਕਰੋਜ ਮੁਕੇਰੀਆਂ ਅਤੇ ਚੱਡਾ ਸ਼ੁਗਰ ਮਿੱਲ ਕੀੜੀ ਅਫਗਾਨਾ ਦੇ ਅਧਿਕਾਰਤ ਖੇਤਰ ਵਿੱਚ ਪੱਤਝੜ ਰੁੱਤੇ ਤਕਰੀਬਨ 1631 ਹੈਕਟੇਅਰ ਰਕਬੇ ਵਿੱਚ ਗੰਨੇ ਦੀ ਫਸਲ ਦੀ ਕਾਸ਼ਤ ਕੀਤੀ ਜਾਂਦੀ ਹੈ।ਉਨਾਂ ਕਿਹਾ ਕਿ ਸਾਲ ਦੀ ਫਸਲ ਹੋਣ ਕਾਰਨ ਗੰਨਾ ਕਾਸ਼ਤਕਾਰਾਂ ਖਾਸ ਕਰਕੇ ਛੋਟੇ ਅਤੇ ਸੀਮਾਂਤ ਗੰਨਾ ਕਾਸਤਕਾਰਾਂ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਅੱਸੂ ਮਹੀਨੇ ਬੀਜੇ ਗੰਨੇ ਦੀ ਫਸਲ ਵਿੱਚ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਫਸਲਾਂ ਜਿਵੇਂ ਆਲੂ ,ਸਰੋਂ,ਤੋਰੀਆ,ਛੋਲੇ , ਮਸਰ, ਗੋਭੀ,ਮੂਲੀਆਂ, ਲਸਣ ਅਤੇ ਮਟਰ ਦੀ ਕਾਸ਼ਤ ਬਤੌਰ ਅੰਤਰ ਫਸਲਾਂ ਕਾਸ਼ਤ ਕੀਤੀਆਂ ਜਾਣ।ਉਨਾਂ ਕਿਹਾ ਕਿ ਕੌਮੀ ਅੰਨ ਸੁਰੱੀਖਆ ਮਿਸ਼ਨ ਤਹਿਤ ਗੰਨੇ ਦੀ ਫਸਲ ਵਿੱਚ ਦਾਲਾਂ ਵਾਲੀਆ ਫਸਲਾਂ ਨੂੰ ਬਤੌਰ ਅੰਤਰ ਫਸਲ ਉਤਸ਼ਾਹਿਤ ਕਰਨ ਲਈ 50/- ਰੁਪਏ ਪ੍ਰਤੀ ਕਿਲੋ ਬੀਜ ਦੇ ਹਿਸਾਬ ਸਬਸਿਡੀ ਦਿੱਤੀ ਜਾ ਰਹੀ ਹੈ। ਉਨਾਂ ਕਿਹਾ ਕਿ ਮਹੀਨਾ ਸਤੰਬਰ – ਅਕਤੂਬਰ ਵਿੱਚ ਅੱਸੂ ਦੀ ਬਿਜਾਈ ਸਮੇਂ ਗੰਨੇ ਦੀ ਫਸਲ ਵਿੱਚ ਵਿਉਪਾਰਕ ਫਸਲਾਂ ਦੀ ਕਾਸਤ ਨੂੰ ਬਤੌਰ ਅੰਤਰ ਫਸਲਾਂ ਉਤਸ਼ਾਹਿਤ ਕਰਨ ਲਈ ਅਤੇ ਗੰਨਾ ਕਾਸਤਕਾਰਾਂ ਨੂੰ ਤਕਨੀਕੀ ਜਾਣਕਾਰੀ ਦੇਣ ਲਈ ਪ੍ਰਦਰਸ਼ਨੀ ਪਲਾਟ ਲਗਾਏ ਜਾਣਗੇ।ਡਾ. ਅਰਵਿੰਦਰ ਪਾਲ ਸਿੰਘ ਕੈਰੋਂ ਮੁੱਖ ਗੰਨਾ ਵਿਕਾਸ ਅਫਸਰ ਨੇ ਦੱਸਿਆ ਕਿ ਸਾਲ 2019 -20 ਵਿੱਚ ਮਿੱਲ ਨੂੰ ਸਪਲਾਈ ਕੀਤੇ ਗੰਨੇ ਦੀ ਬਕਾਇਆ ਰਹਿੰਦੀ ਅਦਾਇਗੀ ਗੰਨਾ ਕਾਸਤਕਾਰਾਂ ਦੇ ਖਾਤਿਆਂ ਵਿੱਚ ਪਾ ਦਿੱਤੀ ਗਈ ਹੈ ਅਤੇ ਹੁਣ ਕੋਈ ਬਕਾਇਆ ਰਾਸ਼ੀ ਨਹੀਂ ਹੈ ।ਉਨਾਂ ਦੱਸਿਆ ਕਿ ਸਾਲ 2020-21 ਦੀ ਗੰਨੇ ਦੀ ਬਕਾਇਆ ਰਾਸ਼ੀ ਦੀ ਅਦਾਇਗੀ 16 ਜਨਵਰੀ 2021 ਤੱਕ ਗੰਨਾ ਕਾਸ਼ਤ ਕਾਰਾਂ ਦੇ ਬੈਂਕ ਖਾਤਿਆਂ ਵਿੱਚ ਪਾ ਦਿੱਤੀ ਗਈ ਹੈ ਅਤੇ ਬਾਕੀ ਰਹਿੰਦੀ ਰਾਸ਼ੀ ਪੰਜਾਬ ਸਰਕਾਰ ਤੋਂ ਪ੍ਰਾਪਤ ਹੋਣ ਤੇ ਗੰਨਾ ਕਾਸਤਕਾਰਾਂ ਦੇ ਬੈਂਕ ਖਾਤਿਆਂ ਵਿੱਚ ਪਾ ਦਿੱਤੀ ਜਾਵੇਗੀ।ਉਨਾਂ ਕਿਹਾ ਕਿ ਅੱਸੂ ਦੀ ਬਿਜਾਈ ਤਾਂ ਹੀ ਆਰਥਿਕ ਪੱਖੋਂ ਫਾਇਦੇਮੰਦ ਹੈ ਜੇਕਰ ਗੰਨੇ ਦੀ ਫਸਲ ਵਿੱਚ ਅੰਤਰ ਫਸਲਾਂ ਦੇ ਤੌਰ ਤੇ ਹੋਰਨਾਂ ਹਾੜੀ ਦੀਆਂ ਫਸਲਾਂ ਦੀ ਕਾਸਤ ਕੀਤੀ ਜਾਵੇ।ਅਗਾਂਹਵਧੂ ਕਿਸਾਨ ਗੌਰਵ ਕੁਮਾਰ ਨੇ ਦੱਸਿਆ ਕਿ ਗੰਨੇ ਦੀ ਫਸਲ ਤੋਂ ਵਧੇਰੇ ਆਮਦਨ ਲੈਣ ਲਈ ਅੱਸੂ ਦੀ ਫਸਲ ਵਿੱਚ ਸਰੋਂ ਤੋਂ ਇਲਾਵਾ ਛੋਲੇ,ਮਸਰ ਅਤੇ ਰਾਜਮਾਂਹ ਦੀ ਬਤੌਰ ਅੰਤਰ ਫਸਲ ਵੱਜੋਂ ਕਾਸਤ ਕੀਤੀ ਗਈ ਸੀ।ਉਨਾਂ ਦੱਸਿਆ ਕਿ ਬਹਾਰ ਰੁੱਤ ਦੀ ਗੰਨੇ ਦੀ ਫਸਲ ਵਿੱਚ ਮੂਲੀਆਂ ਦੀ ਫਸਲ ਬਤੌਰ ਅੰਤਰ ਫਸਲ ਕਾਸ਼ਤ ਕੀਤੀ ਗਈ ਹੈ। ਉਨਾਂ ਸਮੂਹ ਗੰਨਾ ਕਾਸ਼ਤਕਾਰਾਂ ਨੂ ਅਪੀਲ ਕੀਤੀ ਕਿ ਗੰਨੇ ਦੀ ਫਸਲ ਤੋਂ ਸ਼ੁੱਧ ਆਮਦਨ ਵਧਾਉਣ ੳਤੇ ਜ਼ਮੀਨ ਦੀ ਸਿਹਤ ਵਿੱਚ ਸੁਦਾਰ ਲਈ ਅੰਤਰ ਫਸਲਾਂ ਦੀ ਕਾਸਤ ਜ਼ਰੂਰ ਕਰਨ।

Spread the love