ਖੇਤ ਮਜਦੂਰਾਂ ਅਤੇ ਬੇਜਮੀਨੇ ਕਿਸਾਨਾਂ ਦੀ ਕਰਜ ਮਾਫੀ ਦੀ ਸਕੀਮ ਦੀ ਸ਼ੁਰੂਆਤ

????????????????????????????????????

ਮੁੱਖ ਮੰਤਰੀ ਨੇ ਰੋਪੜ ਤੋਂ ਕੀਤੀ ਸਕੀਮ ਲਾਂਚ
ਜਿ਼ਲ੍ਹਾ ਪੱਧਰੀ ਸਮਾਗਮ ਵਿਚ ਵਿਧਾਇਕਾਂ ਅਤੇ ਡਿਪਟੀ ਕਮਿਸ਼ਨਰ ਨੇ ਸਕੀਮ ਦੀ ਕੀਤੀ ਆਰੰਭਤਾ
ਫਾਜਿ਼ਲਕਾ ਜਿ਼ਲ੍ਹੇ ਦੇ ਲੋਕਾਂ ਦਾ 6.28 ਕਰੋੜ ਦਾ ਕਰਜਾ ਮਾਫ
ਫਾਜਿ਼ਲਕਾ, 20 ਅਸਗਤ 2021
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁੱਕਰਵਾਰ ਨੂੰ ਖੇਤ ਮਜਦੂਰਾਂ ਅਤੇ ਬੇਜਮੀਨੇ ਕਿਸਾਨਾਂ ਲਈ ਕਰਜਾਂ ਰਾਹਤ ਸਕੀਮ ਦੀ ਸ਼ਰੂਆਤ ਕੀਤੀ ਗਈ। ਇਸ ਸਕੀਮ ਤਹਿਤ 2.85 ਲੱਖ ਲੋਕਾਂ ਦਾ 520 ਕਰੋੜ ਰੁਪਏ ਦਾ ਕਰਜ ਮਾਫ ਕੀਤਾ ਗਿਆ ਹੈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਨਲਾਈਨ ਸਮਾਗਮ ਦੌਰਾਨ ਦੱਸਿਆ ਕਿ ਇਸ ਤੋਂ ਪਹਿਲਾਂ ਰਾਜ ਸਰਕਾਰ 5.85 ਲੱਖ ਕਿਸਾਨਾਂ ਦਾ 4700 ਕਰੋੜ ਦਾ ਕਰਜਾ ਵੀ ਮਾਫ ਕਰ ਚੁੱਕੀ ਹੈ।
ਇਸ ਸਬੰਧ ਵਿਚ ਜਿ਼ਲ੍ਹਾ ਪੱਧਰ ਤੇ ਹੋਏ ਸਮਾਗਮ ਦੌਰਾਨ ਬੱਲੂਆਣਾ ਦੇ ਵਿਧਾਇਕ ਸ੍ਰੀ ਨੱਥੂ ਰਾਮ, ਜਲਾਲਾਬਾਦ ਦੇ ਵਿਧਾਇਕ ਸ੍ਰੀ ਰਮਿੰਦਰ ਸਿੰਘ ਆਵਲਾ ਅਤੇ ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਲਾਭਪਾਤਰੀਆਂ ਨੂੰ ਕਰਜਾ ਮਾਫੀ ਦੇ ਸਰਟੀਫਿਕੇਟ ਵੰਡ ਕੇ ਸਕੀਮ ਦੀ ਜਿ਼ਲ੍ਹੇ ਵਿਚ ਆਰੰਭਤਾ ਕਰਵਾਈ।

ਇਸ ਮੌਕੇ ਼ਿਜਲ੍ਹੇ ਦੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਇਸ ਸਕੀਮ ਫਾਜਿ਼ਲਕਾ ਼ਿਜਲ੍ਹੇ ਦੇ 3518 ਲੋਕਾਂ ਦੇ 6 ਕਰੋੜ 27 ਲੱਖ 83 ਹਜਾਰ 99 ਰੁਪਏ ਦਾ ਕਰਜਾ ਮਾਫ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਜਿ਼ਲ੍ਹੇ ਵਿਚ 39 ਸੁਸਾਇਟੀਆਂ ਨਾਲ ਸਬੰਧਤ ਲਾਭਪਾਤਰੀਆਂ ਦੇ ਕਰਜੇ ਮਾਫ ਕੀਤੇ ਗਏ ਹਨ। ਮਾਫ ਕੀਤੀ ਗਈ ਰਕਮ ਵਿਚ 4 ਕਰੋੜ 52 ਲਖ ਦਾ ਮੂਲ ਕਰਜ ਅਤੇ 1 ਕਰੋੜ 75 ਲੱਖ ਦਾ ਵਿਆਜ ਸ਼ਾਮਿਲ ਹੈ।
ਇਸ ਮੌਕੇ ਬੱਲੂਆਣਾ ਦੇ ਵਿਧਾਇਕ ਸ੍ਰੀ ਨੱਥੂ ਰਾਮ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਕੰਮ ਕੀਤਾ ਜਾ ਰਿਹਾ ਹੈ ਅਤੇ ਕਿਸਾਨਾਂ ਤੋਂ ਬਾਅਦ ਬੇਜਮੀਨੇ ਅਤੇ ਖੇਤ ਮਜਦੂਰਾਂ ਦੇ ਕਰਜ ਮਾਫ ਕਰਕੇ ਸਰਕਾਰ ਨੇ ਸਮਾਜ ਦੇ ਗਰੀਬ ਤਬਕੇ ਲਈ ਬਹੁਤ ਚੰਗਾ ਕੰਮ ਕੀਤਾ ਹੈ।
ਜਲਾਲਾਬਾਦ ਦੇ ਵਿਧਾਇਕ ਸ: ਰਮਿੰਦਰ ਸਿੰਘ ਆਵਲਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਸੂਬਾ ਸਰਕਾਰ ਨੇ ਪੈਨਸ਼ਨਾਂ ਅਤੇ ਸ਼ਗਨ ਸਕੀਮ ਦੀ ਰਕਮ ਵਿਚ ਵਾਧਾ ਕਰਕੇ ਸਮਾਜ ਦੇ ਕਮਜੋਰ ਵਰਗਾਂ ਲਈ ਵੱਡੀ ਰਾਹਤ ਦਿੱਤੀ ਹੈ ਜਦ ਕਿ ਔਰਤਾਂ ਨੂੰ ਮੁਫ਼ਤ ਬਸ ਸਫ਼ਰ ਦੀ ਸਹੁਲਤ ਵੀ ਪੰਜਾਬ ਸਰਕਾਰ ਨੇ ਦਿੱਤੀ ਹੈ।
ਇਸ ਮੌਕੇ ਜਿਲ਼ਾ ਯੋਜਨਾ ਬੋਰਡ ਦੇ ਚੇਅਰਮੈਨ ਸ: ਬਲਬੀਰ ਸਿੰਘ ਦਾਨੇਵਾਲੀਆਂ, ਜਿ਼ਲ੍ਹਾਂ ਪ੍ਰੀਸ਼ਦ ਦੀ ਚੇਅਰਪਰਸਨ ਮਮਤਾ ਕੰਬੋਜ਼, ਨਗਰ ਪਾਲਿਕਾ ਦੇ ਪ੍ਰਧਾਨ ਸ੍ਰੀ ਦਵਿੰਦਰ ਸਚਦੇਵਾ, ਚੇਅਰਮੈਨ ਸ:ਸੁਖਵੰਤ ਸਿੰਘ ਬਰਾੜ, ਯੂਥ ਕਾਂਗਰਸ ਦੇ ਪ੍ਰਧਾਨ ਸ੍ਰੀ ਰੂਬੀ ਗਿੱਲ, ਸ੍ਰੀ ਪ੍ਰੇਮ ਕੁਲਾਰੀਆ, ਸ੍ਰੀ ਰਾਜੂ, ਸ੍ਰੀ ਅਮਿ੍ਰੰਤਪਾਲ ਸਿੰਘ ਨੀਲਾ ਮਦਾਨ, ਸ੍ਰੀ ਕੰਵਲ ਕਾਲੜਾ, ਜਿ਼ਲ੍ਹਾ ਭਲਾਈ ਅਫ਼ਸਰ ਸ: ਬਰਿੰਦਰ ਸਿੰਘ, ਡੀਆਰ ਸ੍ਰੀਮਤੀ ਸੁਭਦੀਪ ਕੌਰ, ਡੀਐਮ ਸਹਿਕਾਰੀ ਬੈਂਕ ਗੀਤੀਕਾ ਮਾਨੀ, ਰਾਜਪਾਲ ਸਿੰਘ ਏਆਰ ਫਾਜਿ਼ਲਕਾ ਆਦਿ ਵੀ ਹਾਜਰ ਸਨ।

Spread the love