ਸਿਵਲ ਸਰਜਨ ਵੱਲੋਂ ਮਹਿਲਾਵਾਂ ਨੂੰ ਅਪੀਲ, ਕੈਂਪਾਂ ਦਾ ਲਿਆ ਜਾਵੇ ਵੱਧ ਤੋਂ ਵੱਧ ਲਾਹਾ
ਲੁਧਿਆਣਾ, 4 ਅਗਸਤ 2021 ਸਿਵਲ ਸਰਜਨ ਲੁਧਿਆਣਾ ਡਾ. ਕਿਰਨ ਆਹਲੂਵਾਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਦੀਆਂ ਮਾਂਵਾਂ ਦੇ ਕਰੋਨਾ ਤੋ ਬਚਾਉ ਸਬੰਧੀ ਟੀਕਕਰਨ (ਕਰੋਨਾ ਵੈਕਸੀਨ) ਲਈ ਵਿਸ਼ੇਸ ਕੈਂਪ ਮਿਤੀ 5 ਅਗਸਤ ਨੂੰੰ ਲਾਏ ਜਾ ਰਹੇ ਹਨ, ਜਿੱਥੇ ਕੇ ਸਿਰਫ ਗਰਭਵਤੀ ਅਤੇ ਬੱਚੇ ਦੁੱਧ ਪਿਲਾਉਦੀਆਂ ਔਰਤਾਂ ਦੇ ਹੀ ਇਹ ਵੈਕਸੀਨ ਲਗਾਈ ਜਾਵੇਗੀ।
ਡਾ. ਆਹਲੂਵਾਲੀਆ ਨੇ ਔਰਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਡਿਊਲ ਅਨੁਸਾਰ ਜਿੱਥੇ ਵੀ ਨੇੜੇ ਸਰਕਾਰੀ ਤੌਰ ‘ਤੇ ਟੀਕਾਕਰਨ (ਕਰੋਨਾ ਵੈਕਸੀਨ) ਹੋ ਰਿਹਾ ਹੈ, ਉਨਾਂ ਥਾਂਵਾਂ ‘ਤੇ ਜਾ ਕੇ ਟੀਕਾਕਰਨ ਕਰਵਾਇਆ ਜਾਵੇ। ਉਨਾਂ ਦੱਸਿਆ ਕਿ ਸਰਕਾਰੀ ਕੇਦਰਾਂ ਵਿਚ ਟੀਕਾਕਰਨ ਬਿਲਕੁਲ ਮੁਫਤ ਕੀਤਾ ਜਾਂਦਾ ਹੈ। ਇਸ ਸਬੰਧੀ ਜਾਣਕਾਰੀ ਲੈਣ ਲਈ ਨੇੜੇ ਦੇ ਸਿਹਤ ਕੇਦਰ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਉਨਾਂ ਕਿਹਾ ਕਿ ਕੋਰੋਨਾ ਦੀ ਬਿਮਾਰੀ ‘ਤੇ ਕਾਬੂ ਪਾਉਣ ਲਈ ਸਾਰੇ ਨਾਗਰਿਕਾ ਨੂੰ ਟੀਕਾਕਰਨ ਕਰਵਾਉਣਾ ਜਰੂਰੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਟੀਕਾਕਰਨ ਅਫਸਰ ਨੇ ਦੱਸਿਆ ਕਿ ਗਰਭਵਤੀ ਅਤੇ ਦੁੱਧ ਪਿਲਾਉਦੀਆਂ ਮਾਂਵਾਂ ਲਈ ਇਹ ਕਰੋਨਾ ਵੈਕਸੀਨ ਬਿਲਕੁਲ ਸੁੱਰਖਿਅਤ ਹੈ।