ਗਰੀਬ ਅੰਗਹੀਣ ਪਤੀ ਪਤਨੀ ਦਾ ਮਾਮਲਾ ਪੁੱਜਾ ਕਮਿਸਨ ਕੋਲ ਦੱਸ ਦਿਨ ਚ ਡੀ.ਐਸ.ਪੀ ਅਟਾਰੀ ਕੋਲੋ ਮੰਗੀ ਰਿਪੋਰਟ

ਕਿਸੇ ਵੀ ਗਰੀਬ ਪਰਿਵਾਰ ਨਾਲ ਧੱਕੇਸਾਹੀ ਬਰਦਾਸਤ ਨਹੀਂ ਕੀਤੀ ਜਾਵੇਗੀ
ਅੰਮ੍ਰਿਤਸਰ 26 ਮਈ 2021
ਭਿੰਭੀ ਸੈਦਾ ਅਧੀਨ ਆਉਂਦੇ ਪਿੰਡ ਕੜਿਆਲ ਵਿੱਚ ਇੱਕ ਗਰੀਬ ਅੰਗਹੀਣ ਪਤੀ ਪਤਨੀ ਦਾ ਦੋਸ ਹੈ ਕਿ ਉਹਨਾਂ ਜੁਲਾਈ 2020 ਦੌਰਾਨ ਡੀ.ਐਸ.ਪੀ ਅਟਾਰੀ ਨੂੰ ਇਨਸਾਫ ਦੀ ਮੰਗ ਕੀਤੀ ਸੀ ਪਰ 9 ਮਹੀਨੇ ਬਾਅਦ ਵੀ ਕੋਈ ਸੁਣਵਾਈ ਨਹੀਂ ਕੀਤੀ ਗਈ ਇਨਕੁਆਰੀ ਐਸ.ਐਸ.ਪੀ ਦਿਹਾਤੀ ਵੱਲੋਂ 29 ਜੁਲਾਈ 2020 ਨੂੰ ਡਾਇਰੀ ਨੰਬਰ 3248 ਪੀ.ਪੀ.ਕੇ ਡੀ.ਐਸ.ਪੀ ਅਟਾਰੀ ਨੂੰ ਤਫਤੀਸ ਕਰਨ ਲਈ ਭੇਜੀ ਸੀ ਜਿਸ ਦੀ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਅਤੇ ਹੁਣ ਇਹ ਮਾਮਲਾ ਪੰਜਾਬ ਰਾਜ ਘੱਟ ਗਿਣਤੀ ਕਮਿਸਨ ਕੋਲ ਪੁੱਜ ਗਿਆ ਹੈ ਚੇਅਰਮੈਨ ਪ੍ਰ:ਇਮਾਨੂਏਲ ਨਾਹਰ ਨੂੰ ਮਾਮਲੇ ਦੀ ਪੜਤਾਲ ਕਰਕੇ ਇਸ ਦੀ ਰਿਪੋਰਟ ਦਿੱਤੀ ਜਾਵੇ ਕਮਿਸਨ ਵੱਲੋਂ ਡਾ.ਸੁਭਾਸ ਮਸੀਹ ਥੌਬਾ ਮੈਂਬਰ ਘੱਟ ਗਿਣਤੀ ਕਮਿਸਨ ਪੰਜਾਬ ਇਸ ਮਾਮਲੇ ਸਬੰਧੀ ਡੀ.ਐਸ.ਪੀ ਅਟਾਰੀ ਗੁਰਪ੍ਰਤਾਪ ਸਿੰਘ ਤੇ ਐਸ.ਐਚ.ਉ ਭਿੰਡੀ ਸੈਦਾ ਹਰਪਾਲ ਸਿੰਘ ਨੂੰ ਮਿਲ ਕੇ ਇਸ ਮਾਮਲੇ ਦੀ ਰਿਪੋਰਟ ਦੱਸ ਦਿਨ ਵਿੱਚ ਕਮਿਸਨ ਨੂੰ ਭੇਜਣ ਲਈ ਕਿਹਾ ਇਸ ਸਬੰਧ ਵਿੱਚ ਕਮਿਸਨ ਦੇ ਮੈਂਬਰ ਡਾ.ਸੁਭਾਸ ਨੇ ਕਿਹਾ ਕਿ ਕਿਸੇ ਵੀ ਗਰੀਬ ਪਰਿਵਾਰ ਨਾਲ ਧੱਕੇਸਾਹੀ ਬਰਦਾਸਤ ਨਹੀਂ ਕੀਤੀ ਜਾਵੇਗੀ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇਗਾ।