ਗੁਰਦਾਸਪੁਰ ਪੁਲਿਸ ਵੱਲੋ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢਪ ਮੁਹਿੰਮ 

ਮੋਟਰ ਸਾਈਕਲ ਚੋਰੀ ਕਰਨ ਵਾਲੇ ਅਤੇ ਹੈਰੋਇਨ ਸਮੇਤ 2 ਵਿਅਕਤੀ ਕਾਬੂ
ਗੁਰਦਾਸਪੁਰ 6 ਅਗਸਤ 2021 ਡਾ: ਨਾਨਕ ਸਿੰਘ ਸੀਨੀਅਰ ਪੁਲਿਸ ਕਪਤਾਨ ਗੁਰਦਾਸਪੁਰ ਦੇ ਦਿਸ਼ਾਂ –ਨਿਰਦੇਸ਼ਾਂ ਤੇ ਸ੍ਰੀ ਹਰਵਿੰਦਰ ਸਿੰਘ
ਸੰਧੂ ਪੀ ਪੀ ਐਸ ਕਪਤਾਨ ਪੁਲਿਸ , ਇੰਨਵੇਸ਼ਟੀਗੇਸ਼ਨ ਗੁਰਦਾਸਪੁਰ , ਸ੍ਰੀ ਰਜੇਸ ਕੱਕੜ ,ਪੀ ਪੀ ਐਸ ਉਪ ਕਪਤਾਨ ਪੁਲਿਸ ,
ਇੰਨਵੇਸ਼ਟੀਗੇਸ਼ਨ ਜੀ ਦੀ ਅਗਵਾਈ ਹੇਠ ਇੰਚਾਰਜ ਸੀ ਆਈ ਦੇ ਇੰਸਪੈਕਟਰ ਵਿਸ਼ਵ ਨਾਥ ਅਤੇ ਇੰਚਾਰਜ ਪੀ ਓ ਸਟਾਫ ਏ ਐਸ ਆਈ
ਹਰਜੀਤ ਸਿੰਘ ਦੀ ਟੀਮ ਵੱਲੋ ਮੁਕੱਦਮਾ ਨੰਬਰ 35 ਮਿਤੀ 17 -6-2017 ,ਜੁਰਮ 457, 380,411 ਭ:ਦ: ਥਾਣਾ ਭੈਣੀ ਮੀਆਂ ਖਾਂ ਵਿੱਚ ਦੋਸ਼ੀ
ਅੰਮ੍ਰਿਤਪਾਲ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸ਼ੀ ਫੋਰੋਚੀਚੀ ਜੋ ਮਾਨਯੋਗ ਅਦਾਲਤ ਮਿਸ ਪ੍ਰਨੀਤ ਕੌਰ ਜੇ ਐਮ ਆਈ ਸੀ ਗੁਰਦਾਸਪੁਰ 12
ਜੁਲਾਈ 2021 ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ । ਥਾਣਾ ਸਦਰ ਗੁਰਦਾਸਪੁਰ ਵਿੱਚ ਅੰਮ੍ਰਿਤਪਾਲ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ
ਫੋਰੋਚੀਚੀ ਅਤੇ ਉਸਦੇ ਸਾਥੀ ਹਰਭਜਨ ਸਿੰਘ ਉਰਫ ਬੱਬੂ ਪੁੱਤਰ ਜਿੰਦਰ ਸਿੰਘ ਵਾਸੀ ਫੱਤੂਬਰਕਤ ਥਾਣਾ ਭੈਣੀ ਮੀਆਂ ਖਾਂ ਨੂੰ ਗਿਰਫਤਾਰ ਕਰਕੇ 3
ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ ।
ਭੈੜੇ ਅਨਸਰਾਂ ਵਿਰੁੱਧ ਕਾਰਵਾਈ ਕਰਦੇ ਹੋਏ ਇਸੂ ਪੁੱਤਰ ਬਿਸੰਬਰ ਦਾਸ ਵਾਸੀ ਸੰਗਲਪੁਰਾ ਰੋਡ , ਗੁਰਦਾਸਪੁਰ ਅਤੇ ਜੱਜ
ਉਰਫ ਕਾਲੂ ਪੁੱਤਰ ਕੇਵਲ ਸਿੰਘ ਵਾਸੀ ਬਾਬਾ ਮੇਸ਼ੀ ਸ਼ਾਹ ਮੜੀਆਂ ਵਾਲਾ ਰੋਡ , ਹਾਥੀ ਗੇਟ ਬਟਾਲਾ ਨੂੰ ਕਾਬੂ ਕਰਕੇ ਉਹਨਾਂ ਪਾਸੋ 10/10 ਗ੍ਰਾਮ
ਹੈਰੋਇਨ ਸਮੇਤ ਮੋਪਡ ਨੰਬਰ ਪੀ ਬੀ -18 –ਵੀ 4660 ਗਿਰਫਤਾਰ ਕਰਕੇ ਥਾਣਾ ਸਿਟੀ ਗੁਰਦਾਸਪੁਰ ਵਿਖੇ ਮੁਕੱਦਮਾ ਨੰਬਰ 147 ਮਿਤੀ 05-
08-2021 ਜੁਰਮ 21(ਬੀ) -61-85 ਐਨ ਡੀ ਪੀ ਐਸ ਐਕਟ ਦਰਜ ਰਜਿਸਟਰ ਕਰਵਾਇਆ ਗਿਆ । ਉਪਰੋਕਤ ਦੋਸ਼ੀਆਂ ਨੂੰ ਪੇਸ਼ ਕਰਕੇ
ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਪਾਸੋ ਹੋਰ ਪੁੱਛ ਗਿੱਛ ਕੀਤੀ ਜਾਵੇਗੀ ।

Spread the love