ਬਠਿੰਡਾ, 9 ਜੂਨ 2021 ਜ਼ਿਲਾ ਬਾਲ ਸੁਰੱਖਿਆ ਅਫ਼ਸਰ ਸ੍ਰੀਮਤੀ ਰਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਥਾਣਾ ਰਾਮਾਂ ਮੰਡੀ ਦੀ ਪੁਲਿਸ ਵੱਲੋਂ ਇੱਕ ਗੁੰਮਸ਼ੁਦਾ ਬੱਚਾ ਜ਼ਿਲਾ ਬਾਲ ਭਲਾਈ ਕਮੇਟੀ ਬਠਿੰਡਾ ਸਾਹਮਣੇ ਪੇਸ਼ ਕੀਤਾ ਗਿਆ ਅਤੇ ਬਾਲ ਭਲਾਈ ਕਮੇਟੀ ਵੱਲੋਂ ਉਕਤ ਬੱਚੇ ਦੇ ਹਿੱਤਾਂ ਨੂੰ ਦੇਖਦੇ ਹੋਏ ਬਾਲ ਘਰ ਵਿਖੇ ਸ਼ਿਫਟ ਕਰ ਦਿੱਤਾ ਗਿਆ।
ਬੱਚੇ ਨੇ ਕਾਊਂਸਲਿੰਗ ਦੌਰਾਨ ਆਪਣਾ ਨਾਮ ਪਿ੍ਰੰਸ ਦੱਸਿਆ ਅਤੇ ਬੱਚਾ ਆਪਣੇ ਘਰ ਦਾ ਪੱਕਾ ਪਤਾ ਦੱਸਣ ਵਿੱਚ ਅਸਮਰੱਥ ਹੈ। ਪ੍ਰੰਤੂ ਬੱਚਾ ਕੁਝ ਸ਼ਹਿਰਾਂ ਅਤੇ ਪਿੰਡਾਂ ਦੇ ਨਾਮ ਦੱਸ ਰਿਹਾ ਹੈ ਜਿਵੇਂ ਕਿ ਬਠਿੰਡਾ, ਸ੍ਰੀ ਮਕੁਤਸਰ ਸਹਿਬ ਅਤੇ ਫਰੀਦਕੋਟ ਇਸ ਤੋਂ ਜਾਪਦਾ ਹੈ ਕਿ ਇਨਾਂ ਇਲਾਕਿਆਂ ਵਿੱਚ ਬੱਚੇ ਦੀ ਜਾਣ ਪਹਿਚਾਣ ਦਾ ਕੋਈ ਰਹਿੰਦਾ ਹੋ ਸਕਦਾ ਹੈ।
ਇਸ ਲਈ ਜੇਕਰ ਕਿਸੇ ਨੂੰ ਇਸ ਬੱਚੇ ਬਾਰੇ ਜਾਂ ਇਸ ਬੱਚੇ ਦੇ ਪਰਿਵਾਰ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਜ਼ਿਲਾ ਬਾਲ ਸੁਰੱਖਿਆ ਦਫ਼ਤਰ, ਬਠਿੰਡਾ ਦੇ ਫੋਨ ਨੰਬਰ 0164-2214480, 0164-2213480 ਅਤੇ ਹੈਲਪ ਲਾਈਨ ਨੰਬਰ 1098 ’ਤੇ ਸੰਪਰਕ ਕਰਕੇ ਉਕਤ ਬੱਚੇ ਸਬੰਧੀ ਜਾਣਕਾਰੀ ਦੇ ਸਕਦਾ ਹੈ।